Thursday, December 7, 2023
Homeਪੰਜਾਬ ਨਿਊਜ਼Miss India Rishita Rana : ਲੁਧਿਆਣਾ ਦੀ ਰਿਸ਼ਿਤਾ ਰਾਣਾ ਵਿਖਾ ਰਹੀ ਅਦਾਕਾਰੀ...

Miss India Rishita Rana : ਲੁਧਿਆਣਾ ਦੀ ਰਿਸ਼ਿਤਾ ਰਾਣਾ ਵਿਖਾ ਰਹੀ ਅਦਾਕਾਰੀ ਦੇ ਜੋਹਰ

India News (ਇੰਡੀਆ ਨਿਊਜ਼), Miss India Rishita Rana, ਚੰਡੀਗੜ੍ਹ :

ਲੁਧਿਆਣਾ ਦਾ ਨਾਂ ਪਾਲੀਵੁੱਡ ਚ ਚਮਕਾਉਣ ਵਾਲੀ ਰਿਸ਼ਿਤਾ ਰਾਣਾ, ਮਿਸ ਇੰਡੀਆ ਬਣਨ ਤੋਂ ਬਾਅਦ ਇਕ ਤੋਂ ਬਾਅਦ ਇਕ ਫੇਰ ਚਰਚਾ ਵਿੱਚ ਹੈ। ਰਿਸ਼ਿਤਾ ਰਾਣਾ ਵੱਡੇ ਪਲੇਟਫਾਰਮ ਤੇ ਅਦਾਕਰੀ ਦੇ ਜੌਹਰ ਵਿਖਾ ਰਹੀ,ਰਿਸ਼ਿਤਾ ਰਾਣਾ ਦੇ ਨਾਲ ਨਾਲ ਲੁਧਿਆਣਾ ਸ਼ਹਿਰ ਇੱਕ ਵਾਰ ਫੇਰ ਸੁਰਖੀਆਂ ਵਿੱਚ ਹੈ।

ਲੁਧਿਆਣਾ ਦੀ ਰਿਸ਼ੀਤਾ ਰਾਣਾ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਇੱਕ ਤੋਂ ਬਾਅਦ ਇੱ ਆਪਣੀ ਅਦਾਕਾਰੀ ਦੇ ਜੌਹਰ ਵੀ ਪੋਲੀਵੁੱਡ ਦੇ ਵਿੱਚ ਵਿਖਾ ਰਹੀ ਹੈ। ਪਹਿਲਾਂ ਬੋਲੀਵੁੱਡ ਅਦਾਕਾਰ ਰਾਹੁਲ ਰਾਏ ਦੇ ਨਾਲ ਇੱਕ ਪਲੈਟਫਾਰਮ ਤੇ ਨਜ਼ਰ ਆ ਚੁੱਕੀ ਹੈ।

ਬਾਪੂ ਤੇਰੇ ਕਰਕੇ ਗਾਣੇ ਤੋਂ ਮਸ਼ਹੂਰ ਹੋਏ ਗਾਇਕ

ਹੁਣ ਮਿਸ ਇੰਡੀਆ ਦਾ ਖਿਤਾਬ ਜਿੱਤ ਚੁੱਕੀ ਰਿਸ਼ਤਾ ਰਾਣਾ ਨੇ ਲੁਧਿਆਣਾ ਦਾ ਨਾਂ ਮੁੜ ਤੋਂ ਚਮਕਾ ਦਿੱਤਾ ਹੈ, ਉਹ ਹੁਣ ਬਾਪੂ ਤੇਰੇ ਕਰਕੇ ਗਾਣੇ ਤੋਂ ਮਸ਼ਹੂਰ ਹੋਏ ਗਾਇਕ ਅਮਰ ਸੰਧੂ ਦੇ ਲਾਡਲੀ ਧੀ ਗਾਣੇ ਚ ਬਤੋਰ ਮੁੱਖ ਅਦਾਕਾਰ ਰੋਲ ਅਦਾ ਕਰ ਰਹੇ ਨੇ।

ਇਹ ਗਾਣਾ ਜਿੱਥੇ ਧੀਆਂ ਦੇ ਨਾਲ ਜੁੜਿਆ ਹੋਇਆ ਹੈ ਓਥੇ ਹੀ ਰਿਸ਼ਿਤਾ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਚ ਕਿਰਦਾਰ ਨਹੀਂ ਨਿਭਾਇਆ ਸਗੋਂ ਇਹ ਗਾਣਾ ਲੱਗਭਗ ਉਨ੍ਹਾਂ ਦੀ ਅਸਲ ਜਿੰਦਗੀ ਤੇ ਹੀ ਅਧਾਰਿਤ ਹੈ। ਇਸ ਮੌਕੇ ਉਨ੍ਹਾਂ ਗਾਣੇ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਧੀ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੀ ਹੈ ਤਾਂ ਉਹ ਤਜ਼ੁਰਬਾ ਵੱਖਰਾ ਹੀ ਹੁੰਦਾ ਹੈ।

ਪੰਜਾਬ ਦੇ ਅੰਦਰ ਕਈ ਕੁੜੀਆਂ ਜੱਜ ਬਣੀਆਂ

ਰਿਸ਼ੀਤਾ ਰਾਣਾ ਨੇ ਭਾਵਕ ਹੁੰਦਿਆਂ ਕਿਹਾ ਧੀਆਂ ਆਪਣੇ ਬਾਪੂ ਦੀਆਂ ਲਾਡਲੀਆਂ ਹੁੰਦਿਆਂ ਨੇ ਅਤੇ ਆਪਣੇ ਪਿਉ ਦਾ ਤਾਹ ਉਮਰ ਸਾਥ ਦਿੰਦਿਆਂ ਨੇ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਮਾਜ ਦੇ ਵਿੱਚ ਧੀਆਂ ਕਿਸੇ ਵੀ ਖੇਤਰ ਤੋਂ ਘੱਟ ਨਹੀਂ ਹਨ।

ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਹਾਲ ਹੀ ਦੇ ਵਿੱਚ ਪੰਜਾਬ ਦੇ ਅੰਦਰ ਕਈ ਕੁੜੀਆਂ ਜੱਜ ਬਣੀਆਂ ਹਨ ਉਸੇ ਤਰ੍ਹਾਂ ਇਸ ਗਾਣੇ ਦੇ ਵਿੱਚ ਵੀ ਵਿਖਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਲੋਕਾਂ ਨੂੰ ਚੰਗਾ ਕੰਟੈਂਟ ਦੇ ਸਕਣ ਤਾਂ ਜੋ ਲੋਕ ਆਪਣੇ ਪਰਿਵਾਰ ਦੇ ਨਾਲ ਉਸ ਦਾ ਆਨੰਦ ਮਾਣ ਸਕਣ।

ਇਹ ਵੀ ਪੜ੍ਹੋ :Former Minister Manpreet Badal : ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਜਾਰੀ ਹੋਏ ਸਮਨ,ਅੱਜ ਵਿਜੀਲੈਂਸ ਸਾਹਮਣੇ ਹੋ ਸਕਦੇ ਹਨ ਪੇਸ਼ 

 

SHARE
- Advertisement -
RELATED ARTICLES

Most Popular