Mla Dr. Balbir Singh : SVGOI ਬਨੂੰੜ ਨੇ ਆਪਣਾ 14ਵਾਂ ਡਿਗਰੀ ਵੰਡ ਸਮਾਰੋਹ ਮਨਾਇਆ, ਵਿਧਾਇਕ ਡਾ. ਡਾਕਟਰ ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ

0
87
Mla Dr. Balbir Singh

India News (ਇੰਡੀਆ ਨਿਊਜ਼), Mla Dr. Balbir Singh, ਚੰਡੀਗੜ੍ਹ : 
SVGOI ਬਨੂੰੜ ਨੇ ਆਪਣਾ 14ਵਾਂ ਡਿਗਰੀ ਵੰਡ ਸਮਾਰੋਹ ਮਨਾਇਆ,ਕਨਵੋਕੇਸ਼ਨ ਦੇ ਮੁੱਖ ਮਹਿਮਾਨ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਡਾ. ਬਲਬੀਰ ਸਿੰਘ, ਵਿਸ਼ੇਸ਼ ਮਹਿਮਾਨ ਡਾ. ਸੁਮਿਤ ਗੋਇਲ, ਡਾਇਰੈਕਟਰ ਇਨਫੋਸਿਸ ਲਿ. ਅਤੇ ਮਿਸ. ਉਰਮੀ ਮਹਿਤਾ ਐਸੋਸੀਏਟ ਡਾਇਰੈਕਟਰ, ਆਈ.ਐਸ.ਬੀ, ਮੋਹਾਲੀ ਵਿਸ਼ੇਸ਼ ਤੌਰ ਤੇ ਪਹੁੰਚੇ। ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਸਵਾਮੀ ਵਿਵੇਕਾਨੰਦ ਗਰੁੱਪ ਦੇ ਚੇਅਰਮੈਨ ਅਸ਼ਵਨੀ ਗਰਗ, ਪ੍ਰੈਜ਼ੀਡੈਂਟ ਅਸ਼ੋਕ ਗਰਗ ਨੇ ਓਹਨਾਂ ਨੂੰ ਗੁਲਦਸਤਾ ਤੇ ਸਨਮਾਨਿਤ ਚਿਨ੍ਹ ਭੈਂਟ ਕੀਤਾ। ਇਸ ਤੋਂ ਬਾਅਦ ਸਾਰਿਆਂ ਨੇ ਦੀਪ ਜਲਾ ਕੇ ਪ੍ਰੋਗਰਾਮ ਦੀ ਸ਼ਰੂਆਤ ਕੀਤੀ।

ਵਿਦਿਆਰਥੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ

ਮੁੱਖ ਮਹਿਮਾਨ ਵੱਲੋਂ ਗ੍ਰੈਜੂਏਟਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਕਨਵੋਕੇਸ਼ਨ ਵਿੱਚ ਕੁੱਲ 400 ਦੇ ਕਰੀਬ ਡਿਗਰੀਆਂ ਦਿੱਤੀਆਂ ਗਈਆਂ। ਜਿਸ ਵਿੱਚ ਬੀ.ਐਡ. ਦੇ 100, ਐਮ .ਐਡ. ਦੇ 30, ਬੀ.ਬੀ.ਏ. ਦੇ 25, ਐੱਮ.ਐੱਸ.ਸੀ.ਦੇ 15, ਐੱਮ.ਸੀ.ਏ. ਦੇ 15, ਬੀ.ਐੱਸ.ਸੀ.ਦੇ 30, ਬੀ.ਫਾਰਮਾਂ ਦੇ 30, ਬੀ.ਸੀ.ਏ. ਦੇ 15, ਐੱਮ.ਬੀ.ਏ. ਦੇ 20, ਐੱਮ. ਟੇਕ. ਦੇ 10, ਹੋਟਲ ਮੈਨੇਜਮੈਂਟ ਦੇ 15,ਬੀ.ਟੇਕ ਦੀਆਂ 95 ਡਿਗਰੀਆਂ ਵੰਡੀਆਂ ਗਈਆਂ। ਯੂਨੀਵਰਸਿਟੀ ਵਿੱਚ ਮੈਰਿਟ ਸੂਚੀ ਵਿੱਚ ਆਉਣ ਵਾਲ਼ੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਗ੍ਰੈਜੂਏਟ ਹੋਏ ਵਿਦਿਆਰਥੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਭਾਵੁਕ ਵੀ ਹੋਏ।

ਮਜੂਦਾ ਸਰਕਾਰ ਵਿੱਚ ਚਾਰ ਵਿਧਾਇਕ

ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਸਾਡਾ ਟੀਚਾ ਚੰਗੇ ਇਨਸਾਨ ਜੋਂ ਸਿਹਤ, ਸਿੱਖਿਆ ਅਤੇ ਰੁਜ਼ਗਾਰ ਨੂੰ ਅੱਗੇ ਲੇ ਕੇ ਆਉਣਾ ਹੋਣਾ ਚਾਹੀਦਾ ਹੈ। ਉਹ ਤੁਹਾਡੇ ਵਰਗੇ ਵਿਦਿਆਰਥੀਆਂ ਵਿਚੋਂ ਵੀ ਹੋ ਸਕਦੇ ਨੇ ਜੋਂ ਚੋਣ ਕਰਨ ਦੇ ਸਮਰੱਥ ਹੁੰਦੇ ਨੇ, ਓਹਨਾਂ ਕਿਹਾ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿ ਮੈ ਉਸ ਸੰਸਥਾਂ ਆਇਆ ਹਾਂ ਜਿਸ ਵਿੱਚੋਂ ਮਜੂਦਾ ਸਰਕਾਰ ਵਿੱਚ ਚਾਰ ਵਿਧਾਇਕ ਹਨ। ਚੇਅਰਮੈਨ ਅਸ਼ਵਨੀ ਗਰਗ ਨੇ ਪੁਰਾਣੇ ਪਾਸ ਹੋਏ ਵਿਦਿਆਰਥੀ ਬਾਰੇ ਗੱਲ ਕੀਤੀ। ਜਿਸ ਵਿੱਚ ਮਜੂਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰ ਸਨ ਕਿ ਕਿਵੇਂ ਉਹ ਸ਼ਹੀਦ ਭਗਤ ਸਿੰਘ ਦੀ ਸੋਚ ਤੋਂ ਕਾਲਜ ਸਮੇਂ ਤੋਂ ਹੀ ਪ੍ਰਭਾਵਿਤ ਸਨ ।

ਅਸ਼ੋਕ ਗਰਗ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ

ਮਹਿਮਾਨ ਡਾ. ਸੁਮਿਤ ਗੋਇਲ, ਡਾਇਰੈਕਟਰ ਇਨਫੋਸਿਸ ਲਿ. ਨੇ ਸਾਰਿਆਂ ਨੂੰ ਸ਼ੁੱਭ ਇਸ਼ਾਵਾ ਦਿੱਤੀਆਂ। ਮਹਿਮਾਨ ਮਿਸ. ਉਰਮੀ ਮਹਿਤਾ ਐਸੋਸੀਏਟ ਡਾਇਰੈਕਟਰ, ਆਈ.ਐਸ.ਬੀ, ਮੋਹਾਲੀ ਨੇ ਡਿਗਰੀ ਮਿਲਣ ਤੋਂ ਬਾਅਦ ਸਮਾਜ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਲੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਨੇਜਮੈਂਟ ਵੱਲੋਂ ਵਿਸ਼ਾਲ ਗਰਗ ਡਾਇਰੇਕਟਰ ਸੈਕੇਟੈਰੀਅਲ, ਸਾਹਿਲ ਗਰਗ ਡਾਇਰੈਕਟਰ ਅਕਾਦਮਿਕ, ਸ਼ੁਭਮ ਗਰਗ ਡਾਰੈਕਟਰ ਪਲੇਸਮੈਂਟ, ਪ੍ਰਤੀਕ ਗਰਗ ਪ੍ਰਿੰਸੀਪਲ ਤੋਂ ਇਲਾਵਾ ਸਟਾਫ ਤੇ ਬੱਚੇ ਹਾਜ਼ਰ ਸਨ। ਪ੍ਰੈਜ਼ੀਡੈਂਟ ਅਸ਼ੋਕ ਗਰਗ ਨੇ ਸਾਰਿਆਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਖਾਸ ਤੌਰ ਤੇ ਆਏ ਹੋਏ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਕੋਆਰਡੀਨੇਟਰ ਮੈਡਮ ਨਵਦੀਸ਼ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ :Visit To Rain Affected Villages : ਡੀ ਸੀ ਨੇ ਡੇਰਾਬੱਸੀ ਦੇ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ, ਕਰੀਬ 2000 ਏਕੜ ਦੇ ਨੁਕਸਾਨ ਦੀ ਮੁੱਢਲੀ ਰਿਪੋਰਟ

 

SHARE