MLA Kuljit Singh Randhawa
India News (ਇੰਡੀਆ ਨਿਊਜ਼), ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜ ਰਹੇ ਡਾਕਟਰ ਬਲਬੀਰ ਸਿੰਘ ਦੇ ਹੱਕ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਚੁਣਾਵੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ।
ਪੰਜਾਬ ਸਰਕਾਰ ਦੁਆਰਾ ਹਾਲ ਹੀ ਦੇ ਵਿੱਚ ਸ਼ੁਰੂ ਕੀਤੀ ਗਈ SSF ਸਕੀਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੜਕ ਹਾਦਸੇ ਦੌਰਾਨ ਮਦਦ ਦੇਣ ਲਈ ਵਿਦੇਸ਼ਾਂ ਦੀ ਤਰਜ ਤੇ ਸੀਐਮ ਭਗਵੰਤ ਮਾਨ ਦੁਆਰਾ ਸਕੀਮ ਸ਼ੁਰੂ ਕੀਤੀ ਗਈ ਹੈ।
50 ਹਜਾਰ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਿਹਤ ਖੇਤਰ ਵਿੱਚ ਹਲਕਾ ਡੇਰਾ ਬਸੀ ਨੂੰ 17 ਆਮ ਆਦਮੀ ਕਲੀਨਿਕ ਮੁਹਿਆ ਹੋਏ ਹਨ। MLA Kuljit Singh Randhawa
ਮਹਿਲਾਵਾਂ ਨੂੰ ਮਿਲਣ ਵਾਲੇ 1000 ਰੁਪਏ
ਹਲਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀਆਂ 90 % ਗਰੰਟੀਆਂ ਨੂੰ ਪੂਰਾ ਕਰ ਦਿੱਤਾ ਹੈ। ਜਦੋਂ ਕਿ ਮਹਿਲਾਵਾਂ ਨੂੰ ਮਿਲਣ ਵਾਲੇ 1000 ਰੁਪਏ ਦੀ ਗਰੰਟੀ ਨੂੰ ਵੀ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ।
ਡੇਰਾ ਬੱਸੀ ਹਲਕੇ ਲਈ ਪਾਣੀ ਦੀ ਮੰਗ ਰੱਖੀ ਸੀ
ਜਨਸਭਾ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਪਿਛਲੀਆਂ ਸਰਕਾਰਾਂ ਤੇ ਵਰਦਿਆਂ ਕਿਹਾ ਕਿ ਡੇਰਾ ਬੱਸੀ ਹਲਕੇ ਨੂੰ ਲੁੱਟ ਲਿਆ ਗਿਆ ਹੈ। ਪਿਛਲੀਆਂ ਸਰਕਾਰਾਂ ਨੇ ਨਾ ਸੜਕਾਂ ਬਣਾਈਆਂ ਨਾ ਸਕੂਲ ਬਣਾਏ। ਡੇਰਾ ਬੱਸੀ ਹਲਕੇ ਦਾ ਜਮੀਨੀ ਪਾਣੀ 1300 ਫੁੱਟ ਤੇ ਪਹੁੰਚ ਚੁੱਕਿਆ ਹੈ। ਜਿਸ ਕਾਰਨ ਖੇਤੀ ਸੈਕਟਰ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।
ਸੀਐਮ ਭਗਵੰਤ ਮਾਨ ਤੋਂ ਝੋਲੀ ਅੱਡ ਕੇ ਡੇਰਾ ਬੱਸੀ ਹਲਕੇ ਲਈ ਪਾਣੀ ਦੀ ਮੰਗ ਰੱਖੀ ਸੀ ਜਿਸ ਦੇ ਨਾਲ ਅੱਜ ਨਹਿਰੀ ਪਾਣੀ ਖੇਤਾਂ ਨੂੰ ਪਹੁੰਚ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਦੀਪ ਰਾਣਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। MLA Kuljit Singh Randhawa