MLA Neena Mittal
ਵਿਧਾਇਕਾ ਨੀਨਾ ਮਿੱਤਲ ਨੇ ਲਗਾਇਆ ਪਿੰਡ ਧਰਮਗੜ੍ਹ ਵਿੱਚ ਜਨਤਾ ਦਰਬਾਰ
* ਐਸ.ਡੀ.ਐਮ ਮੁਹਾਲੀ, ਡੀ.ਐਸ.ਪੀ ਰਾਜਪੁਰਾ, ਤਹਿਸੀਲਦਾਰ, ਬੀ.ਡੀ.ਪੀ.ਓ ਰਾਜਪੁਰਾ ਸਮੇਤ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਰਹੇ ਮੌਜੂਦ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਸੀ ਕਿ ਚਾਹੇ ਉਹ ਵਿਧਾਇਕ ਹੋਵੇ ਜਾਂ ਅਧਿਕਾਰੀ, ਜਨਤਾ ਨੂੰ ਹੁਣ ਉਨ੍ਹਾਂ ਦੇ ਦਫ਼ਤਰਾਂ ਵਿੱਚ ਨਹੀਂ ਜਾਣਾ ਪਵੇਗਾ। ਸਾਰੇ ਕੰਮ ਉਹਨਾਂ ਦੇ ਪਿੰਡ ਵਿੱਚ ਹੀ ਹੋਇਆ ਕਰਨਗੇ। ਜਿਸ ਤਹਿਤ ਅੱਜ ਹਲਕਾ ਰਾਜਪੁਰਾ ਦੇ ਕਸਬਾ ਬਨੂੜ ਦੇ ਪਿੰਡ ਧਰਮਗੜ੍ਹ ਵਿੱਚ ਵਿਧਾਇਕ ਨੀਨਾ ਮਿੱਤਲ ਦੇ ਵੱਲੋਂ ਅਪਣੇ ਹਲਕੇ ਦੇ ਵਿਚ ਦੂਜਾ ਵਿਸ਼ਾਲ ਜਨਤਾ ਦਰਬਾਰ ਲਗਾਇਆ ਗਿਆ। ਜਿਸ ਵਿੱਚ 12 ਪਿੰਡਾਂ ਦੇ ਲੋਕਾਂ ਵੱਲੋਂ ਜਨਤਾ ਦਰਬਾਰ ਦਾ ਲਾਹਾ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੀਨਾ ਮਿੱਤਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ 2 ਜਨਤਾ ਦਰਬਾਰ ਦਾ ਲਗਾਇਆ ਗਿਆ ਹੈ ਕਿਉਂਕਿ ਅਸੀਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਨਤਾ ਦੇ ਨਾਲ ਵਾਅਦਾ ਕੀਤਾ ਸੀ ਕਿ ਜੋ ਵੀ ਉਹਨਾਂ ਦੇ ਕੰਮ ਹੋਣਗੇ ਉਹ ਹੁਣ ਉਨ੍ਹਾਂ ਦੇ ਪਿੰਡ ਵਿੱਚ ਹੀ ਹੋਇਆ ਕਰਨਗੇ। MLA Neena Mittal
15 ਦਿਨਾਂ ਦਾ ਸਮਾਂ ਦਿੱਤਾ
ਵਿਸ਼ਾਲ ਜਨਤਾ ਦਰਬਾਰ ਵਿੱਚ ਲਗਭਗ 300 ਦੇ ਕਰੀਬ ਅਰਜੀਆ ਪ੍ਰਾਪਤ ਹੋਇਆ ਜੋ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਨ ਅਤੇ ਜਿਨ੍ਹਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਲੋਕ ਦਰਬਾਰ ਵਿੱਚ ਤਹਿਸੀਲਦਾਰ ਦਫਤਰ, ਲੋਕ ਨਿਰਮਾਣ ਵਿਭਾਗ, ਪੁਲੀਸ, ਲੇਬਰ ਬੋਰਡ, ਖੇਤੀਬਾੜੀ ਵਿਭਾਗ,ਬਿਜਲੀ ਬੋਰਡ, ਸਿਹਤ ਵਿਭਾਗ, ਬੀਡੀਪੀਓ, ਸੀਡੀਪੀਓ, ਫੂਡ ਸਪਲਾਈ ਵਿਭਾਗ,ਮੰਡੀ ਬੋਰਡ, ਵਾਟਰ ਸਪਲਾਈ ਵਿਭਾਗ,ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਅੱਜ ਆਈਆਂ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਅਧਿਕਾਰੀਆਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿੱਚੋਂ ਕੁਝ ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਹੈ। MLA Neena Mittal
ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕੀਤਾ
ਵਿਧਾਇਕ ਨੀਨਾ ਮਿੱਤਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਹਲਕੇ ਦੇ ਪਿੰਡ ਬਖਸ਼ੀਵਾਲਾ ਦੇ ਵਿੱਚ ਇੱਕ ਜਨਤਾ ਦਰਬਾਰ ਲਗਾਇਆ ਗਿਆ ਸੀ ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕੀਤਾ ਗਿਆ ਸੀ ਅਤੇ ਇਸ ਜਨਤਾ ਦਰਬਾਰ ਦੇ ਵਿਚ ਲਗਭਗ 80 ਦੇ ਕਰੀਬ ਵਾਲੇ ਮਾਮਲੇ ਕੱਚੀਆਂ ਛੱਤਾਂ ਦੇ ਹਨ,30 ਦੇ ਕਰੀਬ ਪੁਲਿਸ ਵਿਭਾਗ ਤੇ ਫੂਡ ਸਪਲਾਈ ਵਿਭਾਗ,ਲੇਬਰ ਬੋਰਡ ਸਿਹਤ ਵਿਭਾਗ, ਵਾਟਰ ਸਪਲਾਈ, ਬੀ ਡੀ ਪੀ ਓ ਵਿਭਾਗ ਦੇ ਨਾਲ ਸਬੰਧਤ ਵੱਖ-ਵੱਖ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਨੂੰ ਮੌਕੇ ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜਲਦ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਤੇ ਉਨਾਂ ਨਾਲ ਹਲਕਾ ਕੋਆਰਡੀਨੇਟਰ ਐਡਵੋਕੇਟ ਬਿਕਰਮਜੀਤ ਪਾਸੀ,ਸੁਖਵਿੰਦਰ ਸਿੰਘ, ਐਸ ਡੀ ਐਮ ਮੋਹਾਲੀ ਸਰਬਜੀਤ ਕੌਰ, ਡੀ ਐਸ ਪੀ ਰਾਜਪੁਰਾ ਸੁਰਿੰਦਰ ਮੋਹਨ, ਬੀਡੀਪੀਓ ਰਾਜਪੁਰਾ ਮਨਜੀਤ ਕੌਰ,ਐਸ ਐਚ ਓ ਬਨੂੜ ਕਿਰਪਾਲ ਸਿੰਘ ਮੋਹੀ,ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। MLA Neena Mittal
Also Read :ਏਡੀਸੀ ਵੱਲੋਂ ਬਨੂੜ ਤਹਿਸੀਲ ਦਫ਼ਤਰ ਦਾ ਅਚਨਚੇਤ ਨਿਰੀਖਣ Unexpected inspection by ADC
Also Read :ਜਨਤਕ ਜਾਇਦਾਦ ‘ਤੇ ਕਬਜ਼ਾ ਕਰਨ ਦੀ ਕਾਰਵਾਈ ਦਾ ਵਿਰੋਧ Resisting Possession
Connect With Us : Twitter Facebook