MLAs Should Be Held Accountable LCP ਨੇਤਾ ਸੰਧੂ ਦੀ ਬੇਬਾਕ ਟਿੱਪਣੀ,ਸਾਬਕਾ ਕਾਂਗਰਸੀ ਵਿਧਾਇਕਾਂ ਨੂੰ ਲੋਕ ਜਵਾਬਦੇਹ ਬਣਾਉਣ

0
206
MLAs Should Be Held Accountable

MLAs Should Be Held Accountable

ਇੰਡੀਆ ਨਿਊਜ਼, ਮੋਹਾਲੀ

MLAs Should Be Held Accountable ਪੰਜਾਬ ਵਿਧਾਨ ਸਭਾ 2022 ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਉੱਠਿਆ ਤੂਫ਼ਾਨ ਸਿਰਫ਼ ਸੱਤਾ ਤਬਦੀਲੀ ਹੀ ਨਹੀਂ ਹੈ। ਇਸ ਪਿੱਛੇ ਦੇ ਤਰਕ ਨੂੰ ਵੀ ਸਮਝਣ ਦੀ ਲੋੜ ਹੈ। ਇਹ ਕਹਿਣਾ ਹੈ ਲੋਕ ਕਾਂਗਰਸ ਪੰਜਾਬ ਪਾਰਟੀ ਦੇ ਸੀਨੀਅਰ ਆਗੂ ਐਸਐਮਐਸ ਸੰਧੂ ਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਸਮੁੱਚੇ ਵਿਧਾਇਕਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ। ਸੰਧੂ ਨੇ ਰਾਜਪੁਰਾ, ਘਨੌਰ ਅਤੇ ਡੇਰਾਬਸੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਤੋਂ ਪਿਛਲੇ ਸਾਲਾਂ ਦੇ ਵਿਕਾਸ ਕਾਰਜਾਂ ਸਬੰਧੀ ਸਵਾਲ ਪੁੱਛੇ ਜਾਣੇ ਚਾਹੀਦੇ ਹਨ। ਸੰਧੂ ਨੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਨਵੀਂ ਬਣੀ ਸਰਕਾਰ ਦੇ ਵਿਧਾਇਕਾਂ ਨੂੰ ਵੀ ਆਉਣ ਵਾਲੇ ਵਿਕਾਸ ਕਾਰਜਾਂ ਦਾ ਖਾਖਾ ਪੁੱਛਣ’ਤੇ ਜ਼ੋਰ ਦਿੱਤਾ ਜਾਵੇ।

* ਐਸਐਮਐਸ ਸੰਧੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਚਹੇਤਿਆਂ ਵਿੱਚੋਂ ਇੱਕ ਹਨ।
* ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦਾ ਵਿਰੋਧ ਜਾਰੀ ਸੀ।
* ਐਸਐਮਐਸ ਸੰਧੂ ਦੇ ਨਾਂ’ਤੇ ਹੋਈ ਵੋਟਿੰਗ ਵਿੱਚ ਲੋਕਾਂ ਨੇ ਹਲਕਾ ਰਾਜਪੁਰਾ ਦੇ ਉਮੀਦਵਾਰ ਨੂੰ ਦੂਜੇ ਨੰਬਰ’ਤੇ ਪੁੰਚਾ ਦਿੱਤਾ।

ਭ੍ਰਿਸ਼ਟਾਚਾਰ ਤੇ ਥਾਣਿਆਂ ਵਿੱਚ ਝੂਠੇ ਕੇਸ ਦਰਜ ਕਰਵਾਣਾ ਇਨ੍ਹਾਂ ਦੀ ਫ਼ਿਤਰਤ MLAs Should Be Held Accountable

ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਐਸ.ਐਮ.ਐਸ ਸੰਧੂ ਨੇ ਕਿਹਾ ਕਿ ਹਰ ਸਰਕਾਰੀ ਦਫ਼ਤਰ ਵਿੱਚ ਭ੍ਰਿਸ਼ਟਾਚਾਰ,ਥਾਣਿਆਂ ਵਿੱਚ ਝੂਠੇ ਕੇਸ ਦਰਜ ਕਰਨ, ਨਾਜਾਇਜ਼ ਮਾਈਨਿੰਗ ਕਰਦੇ ਸਮੇਂ 40-40 ਫੁੱਟ ਡੂੰਘੇ ਟੋਏ ਪੁੱਟਣੇ, ਕੈਸੀਨੋ ਦਾ ਜਾਲ ਅਤੇ ਆਪਣੇ ਹਿਤਾਂ ਲਈ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲੋਕਾਂ ਦੀ ਸ਼ਾਂਤੀ ਭੰਗ ਕਰਨਾ ਵਿਧਾਇਕਾਂ ਦੀ ਹਾਰ ਦਾ ਕਾਰਨ ਹੈ। ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਪਿੰਡ,ਗਲੀ, ਮੁਹੱਲੇ, ਸ਼ਹਿਰ ਵਿੱਚ ਸਾਬਕਾ ਵਿਧਾਇਕਾਂ ਪਹੁੰਚਣ ਇਨ੍ਹਾਂ ਤੋਂ ਜਵਾਬਦੇਹੀ ਮੰਗੀ ਜਾਣੀ ਚਾਹੀਦੀ ਹੈ।

ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਲੋਕ ਹਿੱਤ ਵਿੱਚ ਨੀਤੀ ਬਣਾ ਕੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਨਹੀਂ ਤਾਂ ਰਿਵਾਇਤੀ ਪਾਰਟੀਆਂ ਦਾ ਜੋ ਹਾਲ ਹੋਇਆ ਹੈ, ਆਉਣ ਵਾਲੇ ਸਮੇਂ ਵਿੱਚ ‘ਆਪ’ਨੂੰ ਵੀ ਇਹੋ ਹਾਲ ਭੁਗਤਣਾ ਪਵੇਗਾ।

LCP ਨੂੰ ਘੱਟ ਸਮਾਂ ਮਿਲਿਆ MLAs Should Be Held Accountable

ਵਿਧਾਨ ਸਭਾ ਚੋਣਾਂ ਸਬੰਧੀ ਸੰਧੂ ਨੇ ਕਿਹਾ ਕਿ ਲੋਕ ਕਾਂਗਰਸ ਪੰਜਾਬ ਨੂੰ ਅੱਗੇ ਆਉਣ ਲਈ ਬਹੁਤ ਘੱਟ ਸਮਾਂ ਮਿਲਿਆ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਪੰਜਾਬ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸੰਧੂ ਨੇ ਕਿਹਾ ਕਿ ਐਲਸੀਪੀ ਦਾ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਭਾਜਪਾ ਪ੍ਰਤੀ ਗੁੱਸਾ ਸੀ। ਸੰਧੂ ਨੇ ਕਿਹਾ ਕਿ ਇਹ ਵੀ ਇੱਕ ਵੱਡੀ ਪ੍ਰਾਪਤੀ ਹੈ ਕਿ ਵਿਕਾਸ ਦੇ ਨਾਂ ‘ਤੇ ਲੋਕਾਂ ‘ਚ ਧੱਕੇਸ਼ਾਹੀਆਂ ਕਰਨ ਵਾਲੇ ਕਾਂਗਰਸੀ ਉਮੀਦਵਾਰ ਨੂੰ ਲੋਕ ਕਾਂਗਰਸ ਪੰਜਾਬ ਅਤੇ ਭਾਜਪਾ ਦੇ ਸਾਂਝੇ ਆਗੂ ਨੇ ਤੀਜੇ ਨੰਬਰ ‘ਤੇ ਸੁੱਟ ਦਿੱਤਾ।

ਕੈਪਟਨ ਅਮਰਿੰਦਰ ਕੌਮੀ ਪੱਧਰ ਦੇ ਆਗੂ MLAs Should Be Held Accountable

 

ਕੈਪਟਨ ਅਮਰਿੰਦਰ ਸਿੰਘ ਨੂੰ ਹਿਮਾਚਲ ਦਾ ਰਾਜਪਾਲ ਬਣਾਏ ਜਾਣ ਸਬੰਧੀ ਚੱਲ ਰਹੀ ਚਰਚਾ ‘ਤੇ ਸੰਧੂ ਨੇ ਕਿਹਾ ਕਿ ਕੈਪਟਨ ਸਾਹਿਬ ਕੌਮੀ ਪੱਧਰ ਦੇ ਆਗੂ ਹਨ। ਬੇਸ਼ੱਕ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਜੇਕਰ ਭਾਜਪਾ ਨੂੰ ਪੰਜਾਬ ‘ਚ ਖੜ੍ਹਾ ਕਰਨਾ ਹੈ ਤਾਂ ਰਵੱਈਆ ਬਦਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਜਲਦ ਹੀ ਪੰਜਾਬ ਦੇ ਹਿੱਤ ਵਿੱਚ ਭਵਿੱਖ ਦੀ ਰਣਨੀਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰਨਗੇ।

Also Read :Captain’s Home District Patiala ਕੈਪਟਨ ਦੇ ਜਾਂਦੇ ਹੀ ਪਟਿਆਲਾ’ਚ ਕਾਂਗਰਸ ਦੇ ਉੱਡੇ ਫੀਊਜ

Also Read :Captain’s Popularity Continues ਇਨਫੋਟੈਕ ਪੰਜਾਬ ਦੇ ਸਾਬਕਾ ਚੇਅਰਮੈਨ ਪੀਐੱਲਸੀ ਤੇ ਕੈਪਟਨ ਦੇ ਹੱਕ ‘ਚ ਉਤਰੇ

Connect With Us : Twitter Facebook

 

SHARE