ਪੰਜਾਬ ਦੇ ਕਿਸਾਨ ‘ਬੀਸਾ ਮਾਡਲ’ ਅਪਣਾਉਣ : ਮੁੱਖ ਮੰਤਰੀ

0
195
Modern Farming in Punjab
Modern Farming in Punjab
  • ਮੁੱਖ ਮੰਤਰੀ ਵੱਲੋਂ ਖੇਤੀ ਦੇ ਆਧੁਨਿਕ ਮਾਡਲ ਬਾਰੇ ਬੋਰਲੌਗ ਇੰਸਟੀਚਿਊਟ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ
ਇੰਡੀਆ ਨਿਊਜ਼, ਚੰਡੀਗੜ (Modern Farming in Punjab) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇ ਕੇ ਕਿਸਾਨਾਂ ਦਾ ਭਵਿੱਖ ਬਿਹਤਰ ਬਣਾਉਣ ਲਈ ਬਾਸਮਤੀ ਦੀ ਸਿੱਧੀ ਬਿਜਾਈ, ਮੱਕੀ ਅਤੇ ਕਣਕ ਨਵੇਂ ਜੈਨੇਟਿਕਸ, ਫਸਲੀ ਵੰਨ-ਸੁਵੰਨਤਾ ਅਤੇ ਖੇਤੀ ਨਾਲ ਜੁੜੀਆਂ ਤਕਨੀਕਾਂ ਬਾਰੇ ਸੀਆਈਐਮਐਮਵਾਈਟੀ ਅਤੇ ਬੋਰਲੌਗ ਇੰਸਟੀਚਿਊਟ ਫਾਰ ਸਾਊਥ ਏਸੀਆ (ਬੀਸਾ) ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕੀਤਾ।
ਸੀਆਈਐਮਐਮਵਾਈਟੀ ਅਤੇ ਬੀਸਾ, ਮੈਕਸੀਕੋ ਦੇ ਡਾਇਰੈਕਟਰ ਜਨਰਲ ਡਾ. ਬ੍ਰਾਮ ਗੋਵਰਟਸ ਦੀ ਅਗਵਾਈ ਵਿੱਚ ਬੀਆਈਐਸਏ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਬੀਆਈਐਸਏ ਦੇ ਖੇਤਾਂ ਵਿੱਚ ਬਾਸਮਤੀ ਦੀ ਸਿੱਧੀ ਬਿਜਾਈ, ਮੱਕੀ ਅਤੇ ਕਣਕ ਦੇ ਨਵੀਂ ਜੈਨੇਟਿਕਸ, ਫਸਲੀ ਪ੍ਰਣਾਲੀਆਂ ਅਤੇ ਹੋਰ ਸਫਲਤਾਪੂਰਵਕ ਤਰੀਕੇ ਲਾਗੂ ਕੀਤੇ ਜਾ ਰਹੇ ਹਨ ਅਤੇ ਇਹ ਸੂਬੇ ਦੇ ਕਿਸਾਨਾਂ ਲਈ ਤਕਦੀਰ ਬਦਲਣ ਵਾਲੇ ਸਾਬਤ ਹੋ ਸਕਦੇ ਹਨ।”

ਪਾਣੀ ਦੇ ਘਟ ਰਹੇ ਪੱਧਰ ‘ਤੇ ਚਿੰਤਾ ਜਾਹਰ ਕੀਤੀ

ਮੁੱਖ ਮੰਤਰੀ ਨੇ ਪਾਣੀ ਦੇ ਘਟ ਰਹੇ ਪੱਧਰ ‘ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਘੱਟ ਪਾਣੀ ਵਾਲੀਆਂ ਫਸਲਾਂ ਬੀਜੀਆਂ ਜਾਣ ਜਿਸ ਲਈ ਫਸਲੀ ਵਿਭਿੰਨਤਾ ਦੇ ‘ਬੀਸਾ ਮਾਡਲ’ ਨੂੰ ਸੂਬੇ ਭਰ ਵਿੱਚ ਅਪਣਾਉਣ ਦੀ ਲੋੜ ਹੈ। ਉਨਾਂ ਨੇ ਜੋਰ ਦੇ ਕੇ ਕਿਹਾ ਕਿ ਇਸ ਨਾਲ ਇੱਕ ਪਾਸੇ ਸੂਬੇ ਦੇ ਬਹੁਮੁੱਲੇ ਕੁਦਰਤੀ ਸਰੋਤ ਪਾਣੀ ਦੀ ਬੱਚਤ ਹੋਵੇਗੀ ਅਤੇ ਦੂਜੇ ਪਾਸੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਨੂੰ ਖੇਤੀ ਵਿਭਿੰਨਤਾ ਰਾਹੀਂ ਮੁਕੰਮਲ ਰੂਪ ਵਿੱਚ ਬਦਲਣ ਦੀ ਲੋੜ ਹੈ ਅਤੇ ਇਸ ਵਿੱਚ ਬੀਆਈਐਸਏ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਮੁੱਖ ਮੰਤਰੀ ਨੇ ਖੇਤੀ ਵਿਭਿੰਨਤਾ ‘ਤੇ ਵੀ ਜੋਰ ਦਿੱਤਾ

ਮੁੱਖ ਮੰਤਰੀ ਨੇ ਮੱਕੀ, ਦਾਲਾਂ, ਤੇਲ ਬੀਜਾਂ, ਸਬਜੀਆਂ, ਬਾਂਸ, ਪਾਪੂਲਰ, ਅਮਰੂਦ, ਕਿਨੂੰ ਅਤੇ ਹੋਰ ਫਲਾਂ ਰਾਹੀਂ ਖੇਤੀ ਵਿਭਿੰਨਤਾ ‘ਤੇ ਵੀ ਜੋਰ ਦਿੱਤਾ। ਉਨਾਂ ਨੇ ਇਸ ਗੱਲ ਦੀ ਸਲਾਘਾ ਕੀਤੀ ਕਿ ਲੁਧਿਆਣਾ ਵਿਖੇ ‘ਬੀਸਾ ਫਾਰਮ’ ਮਾਡਲ ਫਾਰਮ ਵਜੋਂ ਉਭਰਿਆ ਹੈ ਜੋ ਕਿ ਕਿਸਾਨ ਨੂੰ ਵਿਗਿਆਨ ਅਤੇ ਤਕਨਾਲੋਜੀ ਵਿੱਚ ਨਵੀਨਤਮ ਖੋਜਾਂ ਵੱਲ ਸੇਧਿਤ ਕਰਦਾ ਹੈ। ਬੀਆਈਐਸਏ ਨਾਲ ਸੂਬਾ ਸਰਕਾਰ ਦੀ ਮਜ਼ਬੂਤ ਭਾਈਵਾਲੀ ਦਾ ਪ੍ਰਸਤਾਵ ਰੱਖਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਮਾਡਲ ਨੂੰ ਸੂਬੇ ਭਰ ਵਿੱਚ ਲਾਗੂ ਕਰਨ ਲਈ ਤਿਆਰ ਹੈ।
SHARE