Modern Library in Sangrur : ਸੀ.ਐਮ ਭਗਵੰਤ ਮਾਨ ਨੇ ਅੱਜ ਸੰਗਰੂਰ ਵਿਖੇ ਬਾਬਾ ਬੰਦਾ ਬਹਾਦਰ ਸਿੰਘ ਲਾਇਬ੍ਰੇਰੀ ਦਾ ਉਦਘਾਟਨ ਕੀਤਾ। 1 ਕਰੋੜ 12 ਲੱਖ ਦੀ ਲਾਗਤ ਨਾਲ ਇਸ ਲਾਇਬ੍ਰੇਰੀ ਦਾ ਨਵੀਨੀਕਰਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੀ.ਐੱਮ. ਮਾਨ ਨੇ ਇਹ ਰਾਸ਼ੀ ਆਪਣੇ ਅਧਿਕਾਰਤ ਕੋਟੇ ਵਿੱਚੋਂ ਜਾਰੀ ਕੀਤੀ ਹੈ। ਬੰਦਾ ਬਹਾਦਰ ਸਿੰਘ ਲਾਇਬ੍ਰੇਰੀ ਵਿੱਚ 200 ਤੋਂ ਵੱਧ ਵਿਦਿਆਰਥੀਆਂ ਦੇ ਬੈਠਣ ਦਾ ਪ੍ਰਬੰਧ ਹੈ। ਇਹ ਲਾਇਬ੍ਰੇਰੀ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਲਾਇਬ੍ਰੇਰੀ ਵਿੱਚ ਏ.ਸੀ ਦੀ ਸਹੂਲਤ ਵੀ ਹੈ ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਇਸ ਲਾਇਬ੍ਰੇਰੀ ਵਿੱਚ ਹਰ ਤਰ੍ਹਾਂ ਦੀ ਪੁਸਤਕ ਮੌਜੂਦ ਹੈ। ਸੰਗਰੂਰ ਵਿੱਚ 28 ਹੋਰ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਇਬ੍ਰੇਰੀ ਦੀ ਤਿਆਰੀ ਕੀਤੀ ਜਾਵੇਗੀ। ਪੰਜਾਬ ਵਿੱਚ ਯੂ.ਪੀ.ਐਸ.ਸੀ ਲਈ 8 ਕੋਚਿੰਗ ਸੈਂਟਰ ਖੋਲ੍ਹੇ ਜਾਣਗੇ ਦੱਸ ਦੇਈਏ ਕਿ ਬੰਦਾ ਬਹਾਦਰ ਲਾਇਬ੍ਰੇਰੀ ਦੇ ਉਦਘਾਟਨ ਮੌਕੇ ਨਰਿੰਦਰ ਕੌਰ ਭਾਰਜ ਵਿੱਦਿਆਰਥੀ ਵੀ ਮੌਜੂਦ ਸਨ।
Also Read : ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ 48 ਤਹਿਸੀਲਦਾਰਾਂ ਦੀ ਸੂਚੀ ਮੁੱਖ ਮੰਤਰੀ ਤੱਕ ਪਹੁੰਚੀ
Also Read : ਆਈਏਐਸ ਸੰਜੇ ਪੋਪਲੀ ਨੂੰ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਦਿਤੀ
Also Read : ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ‘ਚ ਗੋਲੀ ਮਾਰ ਕੇ ਹੱਤਿਆ, ਹਰਦੀਪ SFJ ਮੁਖੀ ਪੰਨੂ ਦਾ ਵੀ ਕਰੀਬੀ ਸੀ