Mohali Crime News Update : ਮੋਹਾਲੀ ਪੁਲਿਸ ਵੱਲੋ ਅੱਤਵਾਦੀ ਹਰਵਿੰਦਰ ਸਿੰਘ ਉੱਰਫ ਰਿੰਦਾ ਅਸਲੇ ਸਮੇਤ ਗ੍ਰਿਫਤਾਰ

0
245
Mohali Crime News Update

Mohali Crime News Update

India News (ਇੰਡੀਆ ਨਿਊਜ਼),ਚੰਡੀਗੜ੍ਹ : ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਨੋਜਵਾਨ ਸੁਖਵਿੰਦਰ ਸਿੰਘ ਉੱਰਫ ਸੁੱਖ ਉੱਪਲ ਨੂੰ ਸਮੇਤ ਨਜਾਇਜ 01 ਪਿਸਟਲ .30 ਬੋਰ ਅਤੇ 02 ਰੋਂਦ ਜਿੰਦਾ ਦੇ ਕਾਬੂ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।

ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸੁਖਵਿੰਦਰ ਸਿੰਘ ਉੱਰਫ ਸੁੱਖ ਉੱਪਲ ਉਕਤ ਖਿਲਾਫ ਪਹਿਲਾ ਵੀ ਥਾਣਾ ਕਿਲਾ ਲਾਲ ਸਿੰਘ, ਜਿਲ੍ਹਾ ਗੁਰਦਾਸਪੁਰ ਵਿਖੇ ਇੱਕ ਕਤਲ ਕੇਸ ਦਰਜ ਹੈ। Mohali Crime News Update

ਅੱਤਵਾਦੀ ਮੋਡੀਊਲ ਨਾਲ ਜੁੜਿਆ ਹੋਇਆ

ਉਕਤ ਕੇਸ ਵਿੱਚ ਉਹ ਭਗੋੜਾ ਹੈ ਅਤੇ ਇਸ ਦੇ ਨਾਲ-ਨਾਲ ਦੋਸ਼ੀ ਸੁੱਖ ਉੱਪਲ ਇੱਕ ਅੱਤਵਾਦੀ ਮੋਡੀਊਲ ਨਾਲ ਜੁੜਿਆ ਹੋਇਆ ਹੈ। ਜੋ ਦੋਸ਼ੀ ਮੁੱਕਦਮਾ ਨੰਬਰ: 184/23 ਥਾਣਾ ਬਲੋਂਗੀ ਵਿੱਚ ਵੀ ਲੋਂੜੀਦਾ ਸੀ।

ਆਪਣੇ ਸਾਥੀ ਦੋਸ਼ੀ ਕਰਨਬੀਰ ਸਿੰਘ ਉੱਰਫ ਰਾਜਾ (ਗ੍ਰਿਫਤਾਰ ਹੋ ਚੁੱਕਾ ਹੈ) ਨਾਲ ਮਿਲ ਕੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ, ਨਿਸ਼ਾਨ ਸਿੰਘ ਅਤੇ ਹਰਪ੍ਰੀਤ ਸਿੰਘ ਉੱਰਫ ਹੈਪੀ ਪਾਛੀਆ ਨਾਲ ਤਾਲਮੇਲ ਕਰਕੇ ਪਾਕਿਸਤਾਨ ਤੋ ਡਰੋਨ ਰਾਹੀ ਬਾਰਡਰ ਤੇ ਵਿਦੇਸ਼ੀ ਅਸਲਾ ਐਮੂਨੀਸ਼ਨ ਅਤੇ ਹੈਰੋਇਨ ਦੀ ਸਪਲਾਈ ਦੱਸੀ ਹੋਈ ਲੋਕੇਸ਼ਨ ਤੇ ਮੰਗਵਾ ਲੈਂਦੇ ਸਨ।

ਬਾਅਦ ਵਿੱਚ ਉਹ ਅਸਲਾ ਐਮੂਨੀਸ਼ਨ ਅਤੇ ਹੈਰੋਇਨ ਅੱਗੇ ਵੱਖ-ਵੱਖ ਗੈਂਗ ਮੈਂਬਰਾ ਨੂੰ ਸਪਲਾਈ ਕਰ ਦਿੰਦੇ ਸਨ। ਜੋ ਇਸ ਤਰ੍ਹਾਂ ਇਹ ਅੱਤਵਾਦੀ ਮਡੀਊਲ ਪੰਜਾਬ ਰਾਜ ਦੀ ਸ਼ਾਤੀ ਅਤੇ ਅਖੰਡਤਾ ਨੂੰ ਭੰਗ ਕਰ ਰਿਹਾ ਸੀ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। Mohali Crime News Update

ਇਹ ਵੀ ਪੜ੍ਹੋ :BJP Candidate Subhash Sharma : ਆਮ ਆਦਮੀ ਪਾਰਟੀ ਦੇ ਸ਼ਾਸਨ ‘ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ :-ਡਾ. ਸੁਭਾਸ਼ ਸ਼ਰਮਾ

 

SHARE