ਇੰਡੀਆ ਨਿਊਜ਼, ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਕਤਲ ਕਾਂਡ ਵਿੱਚ ਫੜੇ ਗਏ ਆਰੋਪੀ ਸੰਦੀਪ ਕੇਕੜਾ ਨੇ ਪੰਜਾਬ ਪੁਲਿਸ ਦੀ ਪੁੱਛਗਿੱਛ ‘ਚ ਵੱਡਾ ਖੁਲਾਸਾ ਕੀਤਾ ਹੈ। ਪੁੱਛਗਿੱਛ ਦੌਰਾਨ ਕੇਕੜੇ ਨੇ ਦੱਸਿਆ ਕਿ ਮੂਸੇਵਾਲਾ ਦੀ ਰੇਕੀ ਕਰਨ ਦੇ ਬਦਲੇ ਉਸ ਨੇ 15 ਹਜ਼ਾਰ ਰੁਪਏ ਲਏ ਸਨ। ਉਸ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਮੈਨੂੰ ਕਤਲ ਬਾਰੇ ਪਤਾ ਨਹੀਂ ਸੀ। ਮੈਨੂੰ ਲੱਗਾ ਕਿ ਮੇਰੇ ਤੋਂਹ ਸਿਰਫ ਰੇਕੀ ਕਰਵਾਈ ਜਾ ਰਹੀ ਹੈ। ਫਿਲਹਾਲ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਦੱਸਣਯੋਗ ਹੈ ਕਿ ਮੁਲਜ਼ਮ ਸੰਦੀਪ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਕਾਲਾਂਵਾਲੀ ਦਾ ਰਹਿਣ ਵਾਲਾ ਹੈ।
ਸਿੱਧੂ ਦੇ ਘਰ ਚਾਹ ਪੀਤੀ, ਸੈਲਫੀ ਵੀ ਲਈ
ਪਤਾ ਲੱਗਾ ਹੈ ਕਿ ਕਤਲ ਵਾਲੇ ਦਿਨ ਕੇਕੜਾ ਮੂਸੇਵਾਲਾ ਦੇ ਘਰ 45 ਮਿੰਟ ਤੱਕ ਰਿਹਾ। ਜਿਸ ਤੋਂ ਬਾਅਦ ਉਸ ਨੇ ਮੂਸੇਵਾਲਾ ਨਾਲ ਸੈਲਫੀ ਲਈ ਅਤੇ ਫਿਰ ਸਿੱਧੂ ਬਾਰੇ ਮੁਖਬਰੀ ਕੀਤੀ। ਇਸ ਦੀ ਸੂਚਨਾ ਉਸ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਦਿੱਤੀ ਸੀ। ਬਦਲੇ ਵਿੱਚ ਸ਼ਾਰਪ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਪ੍ਰਭਦੀਪ ਪੱਬੀ ਨੇ ਉਸਨੂੰ 15,000 ਰੁਪਏ ਦਿੱਤੇ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਵੀ ਦੱਸਿਆ
ਪੁੱਛਗਿੱਛ ਦੌਰਾਨ ਸੰਦੀਪ ਨੇ ਦੱਸਿਆ ਕਿ ਕਤਲ ਵਾਲੇ ਦਿਨ ਕੈਨੇਡਾ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਕਈ ਵਾਰ ਗੱਲਬਾਤ ਹੋਈ ਸੀ। ਉਹ ਗੋਲਡੀ ਨੂੰ ਮੂਸੇਵਾਲਾ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਦਿੰਦਾ ਰਿਹਾ। ਉਸਨੇ ਹੀ ਗੋਲਡੀ ਨੂੰ ਦੱਸਿਆ ਸੀ ਕਿ ਮੂਸੇਵਾਲਾ ਬਿਨਾਂ ਗੰਨਮੈਨ ਦੇ ਜਾ ਰਿਹਾ ਹੈ। ਜਿਸ ਥਾਰ ਜੀਪ ਵਿੱਚ ਮੂਸੇਵਾਲਾ ਸਫ਼ਰ ਕਰ ਰਿਹਾ ਹੈ, ਉਹ ਬੁਲੇਟ ਪਰੂਫ਼ ਨਹੀਂ ਹੈ। ਮੂਸੇਵਾਲਾ ਦੇ ਨਾਲ 2 ਲੋਕ ਹਨ।
ਇਹ ਵੀ ਪੜੋ : ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਸਰਕਾਰੀ ਵੋਲਵੋ ਬੱਸਾਂ 15 ਜੂਨ ਤੋਂ ਸ਼ੁਰੂ ਹੋਣਗੀਆਂ
ਇਹ ਵੀ ਪੜੋ : ਲੋਕ ਇਨਸਾਫ ਪਾਰਟੀ ਦੇ ਮੁਖੀ ਨੂੰ ਹਾਈ ਕੋਰਟ ਨੇ ਦਿੱਤਾ ਝਟਕਾ
ਸਾਡੇ ਨਾਲ ਜੁੜੋ : Twitter Facebook youtube