MP Election 2024
India News (ਇੰਡੀਆ ਨਿਊਜ਼), ਚੰਡੀਗੜ੍ਹ : ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਨੌਂ ਫਲਾਇੰਗ ਸਕੁਐਡ ਟੀਮਾਂ ਅਤੇ ਨੌਂ ਸਟੈਟਿਕ ਸਰਵੀਲੈਂਸ ਟੀਮਾਂ ਵੱਲੋਂ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਦੇਣ ਲਈ ਐਸ ਐਸ ਪੀ ਡਾ: ਸੰਦੀਪ ਗਰਗ, ਏ.ਡੀ.ਸੀਜ਼ ਵਿਰਾਜ ਐਸ ਤਿੜਕੇ ਅਤੇ ਦਮਨਜੀਤ ਸਿੰਘ ਮਾਨ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕਣ ਲਈ ਇੱਕ ਸਮਰਪਿਤ ਕੰਟਰੋਲ ਰੂਮ ਚਲਾਇਆ ਜਾ ਰਿਹਾ ਹੈ। MP Election 2024
ਸੀ ਵਿਜਿਲ ਐਪ ਰਾਹੀਂ 53 ਸ਼ਿਕਾਇਤਾਂ
ਜ਼ਿਲ੍ਹੇ ਚ ਜਿੱਥੇ ਸੀ ਵਿਜਿਲ ਐਪ ਰਾਹੀਂ 53 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਇੱਕ ਅਜਿਹਾ ਵੋਟਰਾਂ ਦੇ ਹੱਥਾਂ ਵਿੱਚ ਇੱਕ ਮਜ਼ਬੂਤ ਸਾਧਨ ਹੈ ਜਿੱਥੇ ਕੋਈ ਵੀ ਇਸ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਕੋਡ ਦੀ ਉਲੰਘਣਾ ਦੀ ਸ਼ਿਕਾਇਤ ਨੂੰ ਚੋਣ ਕਮਿਸ਼ਨ ਤੱਕ ਭੇਜ ਸਕਦਾ ਹੈ। ਇਨ੍ਹਾਂ ਵਿੱਚੋਂ 35 ਸ਼ਿਕਾਇਤਾਂ ਸਹੀ ਪਾਈਆਂ ਗਈਆਂ, ਜਿਨ੍ਹਾਂ ਦੀ ਕਾਰਵਾਈ ਦੀ ਰਿਪੋਰਟ ਸੀ.ਈ.ਓ. ਪੰਜਾਬ ਨੂੰ ਸੌਂਪ ਦਿੱਤੀ ਗਈ ਹੈ, ਜਦਕਿ 18 ਸ਼ਿਕਾਇਤਾਂ ਏ.ਆਰ.ਓ ਪੱਧਰ ‘ਤੇ ਹੋਰ ਕਾਰਨਾਂ ਕਰਕੇ ਜਾਂਚ ਬਾਅਦ ਦਾਖਲ ਦਫ਼ਤਰ ਕਰ ਦਿੱਤੀਆਂ ਗਈਆਂ ਹਨ। MP Election 2024
ਜਾਂਚ ਬਾਅਦ ਡਰੋਪ ਕਰ ਦਿੱਤਾ ਗਿਆ
ਇਸੇ ਤਰ੍ਹਾਂ 24×7 ਕੰਟਰੋਲ ਸੈੱਲ, ਟੋਲ-ਫ੍ਰੀ ਨੰਬਰ 1950 ਤੇ 43 ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 33 ਮਿਲੀਆਂ ਵਿੱਚ ਕਾਰਵਾਈ ਦੀ ਰਿਪੋਰਟ ਸੀ.ਈ.ਓ. ਪੰਜਾਬ ਨੂੰ ਸੌਂਪੀ ਗਈ ਹੈ। ਜਦਕਿ 05 ਨੂੰ ਏ.ਆਰ.ਓ. ਪੱਧਰ ‘ਤੇ ਜਾਂਚ ਬਾਅਦ ਡਰੋਪ ਕਰ ਦਿੱਤਾ ਗਿਆ ਹੈ ਅਤੇ 05 ‘ਤੇ ਕਾਰਵਾਈ ਜਾਰੀ ਹੈ। ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ 9 ਅੰਤਰਰਾਜੀ ਨਾਕੇ ਸੰਵੇਦਨਸ਼ੀਲ ਥਾਵਾਂ ‘ਤੇ ਲਗਾਏ ਜਾ ਰਹੇ ਹਨ।
ਵੋਟਾਂ ਵਾਲੇ ਦਿਨ ਗਰਮ ਮੌਸਮ ਦਾ ਸਾਹਮਣਾ ਕਰਨ ਲਈ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਏ.ਸੀ./ਕੂਲਰ/ਪੱਖੇ, ਛਾਂ/ਸ਼ਾਮਿਆਨਾ, ਬੈਠਣ ਦਾ ਪ੍ਰਬੰਧ, ਮਿੱਠੇ ਪਾਣੀ ਦੀ ਛਬੀਲ/ਪੀਣ ਵਾਲੇ ਪਾਣੀ, ਓ.ਆਰ.ਐੱਸ., ਮੈਡੀਕਲ ਕੈਂਪ/ਐਮਰਜੈਂਸੀ ਸੇਵਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ। MP Election 2024
ਚੋਣ ਸ਼ਡਿਊਲ ਦੀਆਂ ਅਹਿਮ ਤਰੀਕਾਂ
ਜ਼ਿਲ੍ਹਾ ਚੋਣ ਅਫ਼ਸਰ ਨੇ ਸਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਨੋਟੀਫਾਈ ਕੀਤੀ ਚੋਣ ਸ਼ਡਿਊਲ ਦੀਆਂ ਅਹਿਮ ਤਰੀਕਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਚੋਣ ਲੜਨਾ ਚਾਹੁੰਦੇ ਹਨ, ਉਹ ਆਪਣੀਆਂ ਨਾਮਜ਼ਦਗੀਆਂ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਪਟਿਆਲਾ ਕੋਲ ਜਮ੍ਹਾਂ ਕਰਵਾ ਸਕਦੇ ਹਨ।
ਚੋਣ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ:
1. ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ: 07.05.2024
2. ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ: 14.05.2024
3. ਨਾਮਜ਼ਦਗੀਆਂ ਦੀ ਪੜਤਾਲ: 15.05.2024
4. ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ: 17.05.2024
5. ਮਤਦਾਨ ਦੀ ਮਿਤੀ: 01.06.2024
6. ਵੋਟਾਂ ਦੀ ਗਿਣਤੀ: 04.06.2024