ਨਿਗਮ ਵਲੋਂ ਕੀਤੇ ਜਾ ਰਹੇ ਕਾਰਜਾਂ ਤੇ ਜਤਾਈ ਨਾਰਾਜਗੀ
ਇੰਡੀਆ ਨਿਊਜ਼, ਲੁਧਿਆਣਾ (MP Sant Seechewal in Ludhiana): ਦਹਾਕਿਆਂ ਤੋਂ ਵਾਤਾਵਰਣ ਦੇ ਸੁਧਾਰ ਲਈ ਸੰਘਰਸ਼ ਕਰ ਰਹੇ ਰਾਜ ਸਭਾ ਮੈਂਬਰ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸੀਨੀਅਰ ਮੈਂਬਰ ਸੰਤ ਬਲਬੀਰ ਸਿੰਘ ਸਿੰਚੇਵਾਲ ਮੰਗਲਵਾਰ ਸਵੇਰੇ ਬੁੱਢਾ ਨਾਲਾ ਦਾ ਹਾਲ ਦੇਖਣ ਪੁੱਜੇ। ਜਾਣਕਾਰੀ ਅਨੁਸਾਰ ਸਿੰਚੇਵਾਲ ਦਾ ਲੁਧਿਆਣਾ ਆਉਣ ਦਾ ਪ੍ਰੋਗਰਾਮ ਪਹਿਲਾਂ ਹੀ ਤੈਅ ਸੀ।
ਉਨ੍ਹਾਂ ਨੇ ਸਵੇਰੇ 11 ਵਜੇ ਲੁਧਿਆਣਾ ਪਹੁੰਚਣਾ ਸੀ ਪਰ ਉਹ ਸਵੇਰੇ 9 ਵਜੇ ਹੀ ਲੁਧਿਆਣਾ ਪਹੁੰਚ ਗਏ। ਪ੍ਰੋਗਰਾਮ ਅਨੁਸਾਰ ਨਿਗਮ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗ ਪਹਿਲਾਂ ਲੁਧਿਆਣਾ ਬੱਚਤ ਭਵਨ ਵਿਖੇ ਤੈਅ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਮੌਕੇ ਦਾ ਮੁਆਇਨਾ ਕਰਨ ਲਈ ਜਾਣਾ ਸੀ ਪਰ ਉਹ ਨਿਗਮ ਕਰਮਚਾਰੀਆਂ ਨੂੰ ਨਾਲ ਲੈ ਕੇ ਸਿੱਧਾ ਬੁੱਢੇ ਨਾਲੇ ਵੱਲ ਚਲੇ ਗਏ।
ਉਹ ਸਿੱਧਾ ਗੋਘਾਟ ਗਏ ਅਤੇ ਉਥੋਂ ਦੇ ਹਾਲਾਤ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਹ ਅਧਿਕਾਰੀਆਂ ਨਾਲ ਜਮਾਲਪੁਰ ਸੀਵਰੇਜ ਟਰੀਟਮੈਂਟ ਪਲਾਂਟ ਦਾ ਦੌਰਾ ਕਰਨ ਪੁੱਜੇ। ਰਾਜ ਸਭਾ ਮੈਂਬਰ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਭੋਲਾ ਵੀ ਉੱਥੇ ਪਹੁੰਚ ਗਏ।
ਬੁੱਢੇ ਨਾਲੇ ਦੀ ਤਸਵੀਰ 650 ਕਰੋੜ ਰੁਪਏ ਨਾਲ ਬਦਲੀ ਜਾਵੇਗੀ
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਸ਼ਹਿਰ ‘ਚੋਂ ਲੰਘਦੇ ਬੁੱਢੇ ਨਾਲੇ ਦੀ ਹਾਲਤ ਪ੍ਰਦੂਸ਼ਣ ਕਾਰਨ ਬੇਹੱਦ ਖਸਤਾ ਹੋ ਚੁੱਕੀ ਹੈ | ਇਸ ਵੇਲੇ ਸਥਿਤੀ ਇਹ ਹੈ ਕਿ ਇਹ ਗੰਦਗੀ, ਪੋਲੀਥੀਨ ਨਾਲ ਪੂਰੀ ਤਰਾਂ ਭਰ ਚੁੱਕਿਆ ਹੈ । ਹਾਲਾਂਕਿ ਇਸ ਹਾਲਤ ਨੂੰ ਸੁਧਾਰਨ ਲਈ 650 ਕਰੋੜ ਰੁਪਏ ਦੀ ਕਾਰਜ ਯੋਜਨਾ ‘ਤੇ ਕੰਮ ਕੀਤਾ ਜਾ ਰਿਹਾ ਹੈ। ਪਰ ਸੀਚੇਵਾਲ ਨਿਗਮ ਵੱਲੋਂ ਕੀਤੇ ਜਾ ਰਹੇ ਕੰਮ ਤੋਂ ਖੁਸ਼ ਨਹੀਂ ਹਨ।
ਨਿਗਮ ਡੇਅਰੀ ਸੰਚਾਲਕਾਂ ‘ਤੇ ਸਖ਼ਤ ਕਾਰਵਾਈ ਕਰੇਗਾ
ਬੁੱਢੇ ਨਾਲੇ ਨੂੰ ਗੰਦਾ ਕਰਨ ਵਿੱਚ ਸ਼ਹਿਰ ਦੇ ਡੇਅਰੀ ਸੰਚਾਲਕ ਵੀ ਜਿੱਮੇਦਾਰ ਹਨ। ਹੁਣ ਨਗਰ ਨਿਗਮ ਇਨ੍ਹਾਂ ਡੇਅਰੀ ਸੰਚਾਲਕਾਂ ’ਤੇ ਸਖ਼ਤ ਕਾਰਵਾਈ ਕਰਨ ਦੇ ਮੂਡ ਵਿੱਚ ਹੈ। ਪਿਛਲੇ ਦਿਨੀਂ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਹੁਕਮ ਦਿੱਤੇ ਸਨ ਕਿ ਕਿਸੇ ਵੀ ਡੇਅਰੀ ਸੰਚਾਲਕ ਨੂੰ ਬੁੱਢੇ ਨਾਲੇ ਵਿੱਚ ਗੋਹਾ ਅਤੇ ਹੋਰ ਗੰਦਗੀ ਨਹੀਂ ਸੁੱਟਣ ਦਿੱਤੀ ਜਾਵੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਪਹਿਲਾਂ ਉਸ ਦਾ ਚਲਾਨ ਕੀਤਾ ਜਾਵੇਗਾ ਅਤੇ ਉਸ ਨੂੰ ਚਿਤਾਵਨੀ ਦਿੱਤੀ ਜਾਵੇਗੀ, ਜੇਕਰ ਫਿਰ ਵੀ ਉਹ ਅਜਿਹਾ ਕਰਦਾ ਤਾਂ ਡੇਅਰੀ ਨੂੰ ਸੀਲ ਕਰ ਦਿੱਤਾ ਜਾਵੇਗਾ।
ਇਹ ਵੀ ਪੜੋ : ਮੱਤੇਵਾੜਾ ਜੰਗਲ ਨੂੰ ਬਚਾਉਣ ਦਾ ਵਾਤਾਵਰਨ ਪ੍ਰੇਮੀਆਂ ਨੇ ਮਨਾਇਆ ਜਸ਼ਨ
ਇਹ ਵੀ ਪੜੋ : ਗ੍ਰੇਟ ਖਲੀ ਦੀ ਟੋਲ ਕਰਮਚਾਰੀਆਂ ਨਾਲ ਝੜਪ, ਵੀਡੀਓ ਵਾਇਰਲ
ਸਾਡੇ ਨਾਲ ਜੁੜੋ : Twitter Facebook youtube