ਵਕੀਲ ਨਾਲ ਅਣਮਨੁੱਖੀ ਵਿਵਹਾਰ ਕਰਨ ਵਾਲੇ ਮੁਕਤਸਰ ਦੇ ਸੀਆਈਏ ਇੰਚਾਰਜ ਤੇ ਸੀਨੀਅਰ ਕਾਂਸਟੇਬਲ ਮੁਅੱਤਲ

0
130

Muktsar CIA incharge and senior constable suspended : ਮੁਕਤਸਰ ‘ਚ ਪੁਲਿਸ ਹਿਰਾਸਤ ‘ਚ ਵਕੀਲ ਨਾਲ ਅਣਮਨੁੱਖੀ ਸਲੂਕ ਕਰਨ ਦੇ ਦੋਸ਼ੀ ਸੀਆਈਏ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਅਤੇ ਸੀਨੀਅਰ ਕਾਂਸਟੇਬਲ ਹਰਬੰਸ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਕੀਲਾਂ ਦੇ ਸੰਘਰਸ਼ ਦੇ ਦਬਾਅ ਕਾਰਨ ਆਖ਼ਰ ਜ਼ਿਲ੍ਹਾ ਪੁਲੀਸ ਮੁਖੀ ਨੂੰ ਇੰਸਪੈਕਟਰ ਅਤੇ ਸੀਨੀਅਰ ਕਾਂਸਟੇਬਲ ਨੂੰ ਮੁਅੱਤਲ ਕਰਨਾ ਪਿਆ।

ਮੁਅੱਤਲ ਕੀਤੇ ਗਏ ਦੋਵੇਂ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਪੁਲੀਸ ਲਾਈਨ ਵਿੱਚ ਲਾ ਦਿੱਤੀ ਗਈ ਹੈ। ਨਾਲ ਹੀ ਮਾਮਲੇ ਦੀ ਜਾਂਚ ਹੁਣ ਐਸਪੀ ਮੋਗਾ ਰਵਿੰਦਰ ਸਿੰਘ ਅਤੇ ਡੀਐਸਪੀ ਨੂੰ ਸੌਂਪ ਦਿੱਤੀ ਗਈ ਹੈ। ਵਕੀਲ ਵਰਿੰਦਰ ਸਿੰਘ ਸੰਧੂ ਅਤੇ ਉਸ ਦੇ ਮੁਵੱਕਿਲ ਨਾਲ ਅਣਮਨੁੱਖੀ ਹਿਰਾਸਤੀ ਵਿਵਹਾਰ ਦੇ ਦੋਸ਼ ਹੇਠ ਸੋਮਵਾਰ ਦੇਰ ਸ਼ਾਮ ਸਦਰ ਥਾਣੇ ਵਿੱਚ ਐਸਪੀ ਰਮਨਦੀਪ ਸਿੰਘ ਭੁੱਲਰ, ਸੀਆਈਏ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਸਮੇਤ ਛੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਇਸ ਮਾਮਲੇ ‘ਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਵਕੀਲਾਂ ਦੇ ਹੜਤਾਲ ‘ਤੇ ਜਾਣ ਤੋਂ ਬਾਅਦ ਪੁਲਸ ਦਬਾਅ ‘ਚ ਆ ਗਈ ਅਤੇ ਆਪਣੇ ਹੀ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰਨਾ ਪਿਆ। ਇਹ ਕੇਸ ਪੀੜਤ ਦੇ ਵਕੀਲ ਵਰਿੰਦਰ ਸਿੰਘ ਦੇ ਬਿਆਨਾਂ ’ਤੇ ਸਥਾਨਕ ਅਦਾਲਤ ਦੀਆਂ ਹਦਾਇਤਾਂ ’ਤੇ ਦਰਜ ਕੀਤਾ ਗਿਆ ਹੈ। ਮੁਅੱਤਲ ਅਧਿਕਾਰੀ ਅਤੇ ਕਰਮਚਾਰੀ ਦੇ ਮਾਮਲੇ ਸਬੰਧੀ ਬਣਾਈ ਗਈ ਐਸਆਈਟੀ ਜਾਂਚ ਕਰੇਗੀ।

SHARE