Municipal Council Banur
ਨਗਰ ਕੌਂਸਲ ਬਨੂੜ ਨਾਲ ਸਬੰਧਤ ਜਾਅਲੀ NOC ਦਾ ਮਾਮਲਾ ਸੀਐਮ ਦਫ਼ਤਰ ਪਹੁੰਚਿਆ
-
ਭਾਜਪਾ ਆਗੂ ਨੇ ਦੀ ਵਿਜੀਲੈਂਸ ਜਾਂਚ ਦੀ ਮੰਗ ਉਠਾਈ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਨਗਰ ਕੌਂਸਲ ਬਨੂੜ ਨਾਲ ਸਬੰਧਤ ਫਰਜ਼ੀ ਐਨਓਸੀ ਦਾ ਮਾਮਲਾ ਮੁੱਖ ਮੰਤਰੀ ਦਫ਼ਤਰ ਪੁੱਜ ਗਿਆ ਹੈ। ਭਾਜਪਾ ਆਗੂ ਰਿੰਕੂ ਸਲੇਮਪੁਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਉਠਾਈ ਹੈ। ਸੀਐਮ ਭਗਵੰਤ ਮਾਨ ਤੋਂ ਇਲਾਵਾ ਭਾਜਪਾ ਆਗੂ ਰਿੰਕੂ ਸਲੇਮਪੁਰ ਨੇ ਸਪੀਕਰ ਕੁਲਜੀਤ ਸਿੰਘ ਸੰਧਵਾ,ਕੈਬਨਿਟ ਮੰਤਰੀ ਅਮਨ ਅਰੋੜ, ਡੀਸੀ ਮੁਹਾਲੀ ਅਤੇ ਐਸਡੀਐਮ ਮੁਹਾਲੀ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਭਾਜਪਾ ਆਗੂ ਰਿੰਕੂ ਸਲੇਮਪੁਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਦਫ਼ਤਰ ਬਨੂੜ ਵੱਲੋਂ ਜਾਰੀ 83 ਐਨ.ਓ.ਸੀ. ਜੋ ਸ਼ੱਕ ਦੇ ਘੇਰੇ ਵਿੱਚ ਹਨ।
ਵੱਡਾ ਘਪਲਾ ਸਾਹਮਣੇ ਆ ਸਕਦਾ ਹੈ
ਭਾਜਪਾ ਆਗੂ ਰਿੰਕੂ ਸਲੇਮਪੁਰ ਨੇ ਕਿਹਾ ਕਿ ਜੇਕਰ 2018 ਤੋਂ 2022 ਤੱਕ ਤਹਿਸੀਲਦਾਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਈ ਗਈ ਐਨਓਸੀ ਦੀ ਜਾਂਚ ਕੀਤੀ ਜਾਵੇ ਤਾਂ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ। ਭਾਜਪਾ ਆਗੂ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਸ਼ਿਕਾਇਤ ਦਾ ਜਵਾਬ ਮਿਲਿਆ ਹੈ, ਜਿਸ ਵਿੱਚ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। Municipal Council Banur
ਐਨ.ਓ.ਸੀ ਲਈ 50-50 ਹਜ਼ਾਰ
ਭਾਜਪਾ ਆਗੂ ਰਿੰਕੂ ਸਲੇਮਪੁਰ ਨੇ ਕਿਹਾ ਕਿ 50-50 ਹਜ਼ਾਰ ਰੁਪਏ ਦੇ ਫਰਜ਼ੀ ਐਨਓਸੀ ਜਾਰੀ ਕਰਨ ਦਾ ਸਾਹਮਣੇ ਆਇਆ ਹੈ। ਆਰਕੀਟੈਕਟ,ਪ੍ਰਾਪਰਟੀ ਡੀਲਰ ਅਤੇ ਸਿਆਸੀ ਪ੍ਰਭਾਵਸ਼ਾਲੀ ਲੋਕ ਫਰਜ਼ੀ ਐਨਓਸੀ ਜਾਰੀ ਕਰਨ ਵਾਲੇ ਮਾਮਲੇ ਵਿੱਚ ਬੇਨਕਾਬ ਹੋ ਸਕਦੇ ਹਨ। Municipal Council Banur
ਕੀ ਹੈ ਮਾਮਲਾ
ਦੱਸਿਆ ਜਾਂਦਾ ਹੈ ਕਿ ਨਗਰ ਕੌਂਸਲ ਦਫ਼ਤਰ ਬਨੂੜ ਦੇ ਲੈਟਰ ਹੈੱਡਾਂ ’ਤੇ ਜਾਅਲੀ ਨੰਬਰ ਲਗਾ ਕੇ ਤਿੰਨ ਐਨਓਸੀ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਗਰ ਕੌਂਸਲ ਬਨੂੜ ਦੇ ਕਾਰਜਸਾਧਕ ਅਫ਼ਸਰ ਨੇ ਵੀ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਵੱਲੋਂ ਜਾਰੀ ਐਨਓਸੀ ’ਤੇ ਉਨ੍ਹਾਂ ਦੇ ਦਸਤਖ਼ਤ ਨਹੀਂ ਹਨ। ਇਸ ਮਾਮਲੇ ਸਬੰਧੀ ਥਾਣਾ ਬਨੂੜ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ, ਜਿਸ ਵਿੱਚ ਪੁਲੀਸ ਨੇ ਕਈ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ। Municipal Council Banur
Also Read :SVGOI ਪ੍ਰਬੰਧਨ ਨੇ ਪਿਤਾ ਰਘੂਨਾਥ ਰਾਏ ਨੂੰ 43ਵੀਂ ਬਰਸੀ ‘ਤੇ ਕੀਤਾ ਯਾਦ SVGOI
Also Read :ਮਿਸ਼ਨ ਹਰਿਆਲੀ ਅਤੇ ਲਾਲੀ ਤਹਿਤ ਖੂਨਦਾਨ ਕੈਂਪ ਲਗਾਇਆ Organized Blood Donation Camp
Also Read :ਹਾਈਡਰਾ ‘ਤੇ ਲਟਕ ਕੇ ਲਗਾਈਆਂ ਜਾ ਰਹੀਆਂ ਸਟਰੀਟ ਲਾਈਟਾਂ Street Lights
Also Read :ਸੁਰਜੀਤ ਗੜ੍ਹੀ ਭਾਜਪਾ ਦੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਬਣੇ Surjit Singh Garhi