Municipal Council Banur : ਨਗਰ ਕੌਸ਼ਲ ਬਨੂੰੜ ਵਿਖੇ ਸਫਾਈ ਸੇਵਕਾਂ ਦਾ ਟ੍ਰੇਨਿੰਗ ਕੈਂਪ

0
165
Municipal Council Banur

India News (ਇੰਡੀਆ ਨਿਊਜ਼), Municipal Council Banur, ਚੰਡੀਗੜ੍ਹ : ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਆਸ਼ਿਕਾ ਜੈਨ ਅਤੇ ਪੀ.ਐਮ.ਆਈ.ਡੀ.ਸੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦਫਤਰ ਨਗਰ ਕੌਸ਼ਲ ਬਨੂੰੜ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। E.O ਜਗਜੀਤ ਸਿੰਘ ਜੱਜ, ਸੁਪਰਡੈਂਟ ਸੈਨੀਟੇਸ਼ਨ ਜੰਗ ਬਹਾਦਰ, ਸੈਨੇਟਰੀ ਇੰਸਪੈਕਟਰ ਵਰਿੰਦਰ ਸਿੰਘ, C.F ਅਮਨਦੀਪ ਕੌਰ ਸਿੱਧੂ, ਸਮੂਹ ਕੌਂਸਲਰ ਅਤੇ ਹੈਲਥ ਵਿਭਾਗ ਦੀ ਟੀਮ ਦੇ ਹੇਠ ਸਵੱਛ ਭਾਰਤ ਮਿਸ਼ਨ 2.0 ਤਹਿਤ ਨਗਰ ਕੌਂਸਲ ਬਨੂੰੜ ਵਿਖੇ ਸਫਾਈ ਕਰਮਚਾਰੀਆਂ ਦੀ ਕੈਪੇਸਟੀ ਬਿਲਡਿੰਗ ਟਰੇਨਿੰਗ ਕਰਵਾਈ ਗਈ। ਜਿਸ ਵਿੱਚ ਸਫਾਈ ਸੇਵਕਾਂ ਅਤੇ ਰੈਗ ਪਿੱਕਰਜ਼ ਨੂੰ ਸਵੱਛ ਸਰਵੇਖਣ 2023, ਗਾਰਬੇਜ ਫਰੀ ਸਿਟੀ, ਓ.ਡੀ.ਐਫ ਡਬਲ ਪਲੱਸ ਬਾਰੇ ਜਾਣੂ ਕਰਵਾਇਆ ਗਿਆ।

ਜ਼ੀਰੋ ਵੇਸਟ ਈਵੈਂਟ’ ਕਰਵਾਇਆ ਗਿਆ

ਇਸ ਦੇ ਨਾਲ ਹੀ ਦਫਤਰ ਨਗਰ ਕੌਂਸਲ ਬਨੂੰੜ ਵਿਖੇ ‘ਜ਼ੀਰੋ ਵੇਸਟ ਈਵੈਂਟ’ ਕਰਵਾਇਆ ਗਿਆ। ਇਸ ਮੌਕੇ ਸੀ.ਐਫ. ਅਮਨਦੀਪ ਕੌਰ ਸਿੱਧੂ ਵੱਲੋਂ ‘ਸੋਲੇਡ ਵੇਸਟ ਮੈਨੇਜਮੈਂਟ, ਡੋਰ ਟੂ ਡੋਰ ਕੁਲੈਕਸ਼ਨ, ਸੋਰਸ ਸੈਗਰੀਗੇਸ਼ਨ’, ਜੈਵਿਕ ਖਾਦ ਨੂੰ ਤਿਆਰ ਕਰਨ ਦੀ ਵਿਧੀ, ਸ਼ਹਿਰ ਨੂੰ ਪਲਾਸਟਿਕ ਫਰੀ ਸਿਟੀ ਬਣਾਉਣ ਸਬੰਧੀ ਬਾਰੇ ਜਾਣੂ ਕਰਵਾਇਆ ਗਿਆ।
Municipal Council Banur
ਨਗਰ ਕੌਂਸਲ ਬਨੂੜ ਵਿਖੇ ਸਫਾਈ ਸੇਵਕਾਂ ਦਾ ਟ੍ਰੇਨਿੰਗ ਕੈਂਪ ਲਗਾਇਆ ਗਿਆ
ਇਸ ਦੇ ਨਾਲ ‘ਵਿਸ਼ਵ ਟੁਆਇਲਟ ਸਫਾਈ ਦਿਵਸ’ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਾਰੇ ਸਫਾਈ ਸੇਵਕ ਅਤੇ ਵੇਸਟ ਕੁਲੈਕਟਰਾਂ ਨੂੰ ਵੱਧ ਤੋਂ ਵੱਧ ਭਾਗ ਲੈਣ ਅਤੇ ਪਬਲਿਕ ਟੁਆਇਲਟਸ ਦੀ ਸਹੀ ਢੰਗ ਨਾਲ ਵਰਤੋਂ, ਇਸਦੀ ਸਾਂਭ-ਸੰਭਾਲ ਤੇ ਸਾਫ-ਸਫਾਈ ਵਿੱਚ ਸਹਿਯੋਗ ਦਿੱਤੇ ਜਾਣ ਲਈ ਪ੍ਰੇਰਿਤ ਕੀਤਾ।

ਪਲਾਸਟਿਕ ਅਤੇ ਡਿਸਪੋਜ਼ਲ ਵੇਸਟ ਬਾਰੇ ਸੁਨੇਹਾ

ਇਸ ਮੌਕੇ ਸਫਾਈ ਸੇਵਕਾਂ ਅਤੇ ਰੈਗ ਪਿੱਕਰਜ਼ ਨੂੰ ਗਰਮ ਟਰੈਕ ਸੂਟ, ਜੂਟ ਬੈਗ ਅਤੇ ਮੈਟਲ ਥਰਮਸ ਬੋਤਲਾਂ ਵੰਡੀਆਂ ਗਈਆਂ ਅਤੇ ਸਮੂਹ ਕਰਮਚਾਰੀਆਂ ਨੂੰ ਸਟੀਲ ਦੇ ਬਰਤਨਾਂ ਚ ਦੁਪਹਿਰ ਦਾ ਖਾਣਾ ਵੀ ਵਰਤਾਇਆ ਗਿਆ, ਤਾਂ ਜੋ ਪਲਾਸਟਿਕ ਅਤੇ ਡਿਸਪੋਜ਼ਲ ਵੇਸਟ ਬਾਰੇ ਪ੍ਰਭਾਵਸ਼ਾਲੀ ਸੁਨੇਹਾ ਵੀ ਦਿੱਤਾ ਜਾ ਸਕੇ।

ਮੈਡੀਕਲ ਚੈਕਅਪ ਕਰਵਾਉਣ ਬਾਰੇ ਸਲਾਹ

ਇਸ ਦੇ ਨਾਲ ਹੀ ਸੀਨੀਅਰ ਮੈਡੀਕਲ ਅਫਸਰ ਬਨੂੰੜ ਟੀਮ ਵੱਲੋ ਵਿਸ਼ਵ ਏਡਜ਼ ਦਿਵਸ ਮੌਕੇ ਸਫਾਈ ਸੇਵਕਾਂ ਨੂੰ ਏਡਜ਼ ਦੀ ਰੋਕਥਾਮ ਅਤੇ ਇਸ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਮੂਹ ਸਫਾਈ ਸੇਵਕਾਂ ਨੂੰ ਸਮੇਂ ਸਮੇਂ ਮੈਡੀਕਲ ਚੈਕਅਪ ਕਰਵਾਉਣ ਬਾਰੇ ਸਲਾਹ ਦਿੱਤੀ।

ਇਹ ਵੀ ਪੜ੍ਹੋ :Honor Killing : ਬਠਿੰਡਾ’ ਚ ਅਨਖ ਦੀ ਖਾਤਰ ਭਰਾ ਵੱਲੋਂ ਭੈਣ ਤੇ ਜੀਜੇ ਦਾ ਕਤਲ

 

SHARE