ਲੁਧਿਆਣਾ ਸਿਵਲ ਹਸਪਤਾਲ ‘ਚ ਦਾਖਿਲ 15 ਸਾਲਾਂ ਦੇ ਲੜਕੇ ਦਾ ਹੋਇਆ ਕਤਲ

0
306
A 15-year-old boy was murdered in Ludhiana civil hospital

ਇੰਡੀਆ ਨਿਊਜ਼ ; Ludhiana News: ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਵੀਰਵਾਰ ਰਾਤ ਨੂੰ ਇੱਕ 15 ਸਾਲਾ ਲੜਕੇ ਦਾ ਕਤਲ ਕਰ ਦਿੱਤਾ ਗਿਆ। ਐਫਆਈਆਰ ਮੁਤਾਬਕ ਮੁਲਜ਼ਮ ਨੇ ਹਸਪਤਾਲ ਦੇ ਡਾਕਟਰਾਂ, ਨਰਸਾਂ ਅਤੇ ਮਰੀਜ਼ਾਂ ਦੀ ਮੌਜੂਦਗੀ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਬਸਤੀ ਦੇ ਕੁੱਝ ਨੌਜਵਾਨਾਂ ਨਾਲ ਚੱਲ ਰਿਹਾ ਸੀ ਝਗੜਾ

ਮ੍ਰਿਤਕ ਲੜਕੇ ਦੀ ਪਛਾਣ ਸਾਵਨ ਕੁਮਾਰ ਵਾਸੀ ਈਡਬਲਿਊਐਸ ਕਲੋਨੀ, ਲੁਧਿਆਣਾ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਕਲੋਨੀ ਦੇ ਨੌਜਵਾਨਾਂ ਦੇ ਦੋ ਗੁੱਟਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਲੜਾਈ ਚੱਲ ਰਹੀ ਸੀ ਅਤੇ ਇਸ ਤੋਂ ਪਹਿਲਾਂ ਵੀ ਮਾਮੂਲੀ ਝਗੜਾ ਚੱਲ ਰਿਹਾ ਸੀ। ਲੁਧਿਆਣਾ ਪੁਲੀਸ ਵੱਲੋਂ ਹਸਪਤਾਲ ਦੀ ਚਾਰਦੀਵਾਰੀ ਵਿੱਚ ਵਿਸ਼ੇਸ਼ ਚੌਕੀ ਲਾਉਣ ਦੇ ਬਾਵਜੂਦ ਇਹ ਘਟਨਾ ਸਾਹਮਣੇ ਆਈ ਹੈ।

ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਹਸਪਤਾਲ ਵਿੱਚ ਤਿੰਨ ਪੁਲੀਸ ਮੁਲਾਜ਼ਮ ਤਾਇਨਾਤ ਸਨ, ਪਰ ਬੀਤੀ ਰਾਤ ਕੋਈ ਵੀ ਡਿਊਟੀ ’ਤੇ ਹਾਜ਼ਰ ਨਹੀਂ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ। ਐਮਰਜੈਂਸੀ ਵਾਰਡ ‘ਚ ਨਾਬਾਲਗ ‘ਤੇ ਹੋਏ ਹਮਲੇ ਦੌਰਾਨ ਹਸਪਤਾਲ ਦਾ ਸਾਰਾ ਸਟਾਫ ਮੌਕੇ ਤੋਂ ਫ਼ਰਾਰ ਹੋ ਗਿਆ।

ਪੁਲਿਸ ਨੇ ਮਾਮਲਾ ਦਰਜ ਕੀਤਾ

ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲੀਸ ਅਧਿਕਾਰੀ ਅਤੇ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਵਿਸ਼ਾਲ, ਸਾਹਿਲ ਉਰਫ ਸੋਰਪੀ, ਅਭਿਸ਼ੇਕ ਉਰਫ ਖੈਚੂ, ਅੰਕੁਰ, ਮਨੂ, ਵਿਕਾਸ, ਸਾਹਿਲ ਅਤੇ ਇਕ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਅਤੇ ਦਲੇਰ ਮਹਿੰਦੀ ਪਟਿਆਲਾ ਜੇਲ੍ਹ’ਚ ਰਹਿਣਗੇ ਇਕੱਠੇ

ਇਹ ਵੀ ਪੜ੍ਹੋ : ਸਾਡੇ ‘ਚ ਕੀ ਬਦਲ ਗਿਆ ਲੋਕ ਨਕਲੀ ਕਹਿਣ ਲੱਗੇ: ਰਾਮ ਰਹੀਮ

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਚੱਬੇਵਾਲ ਵਿੱਚ ਸਕੂਲੀ ਬੱਸ ਪਲਟ ਜਾਣ ਕਾਰਨ 1 ਬੱਚੀ ਦੀ ਮੌਕੇ

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਅੱਜ ਕਰਨਗੇ ਬੁੰਦੇਲਖੰਡ ਐਕਸਪ੍ਰੈਸਵੇਅ ਦਾ ਉਦਘਾਟਨ

ਇਹ ਵੀ ਪੜ੍ਹੋ : ਜਾਣੋ ਭਾਵਨਾਵਾਂ ਦਾ ਸਾਡੇ ਸਰੀਰ ਤੇ ਕੀ ਅਸਰ ਪੈਂਦਾ ਹੈ

ਸਾਡੇ ਨਾਲ ਜੁੜੋ : Twitter Facebook youtube

SHARE