India News (ਇੰਡੀਆ ਨਿਊਜ਼), Nakodar School Incident, ਚੰਡੀਗੜ੍ਹ : ਸੰਗਰੂਰ ਦੇ ਮੈਰੀਟੋਰੀਅਲ ਸਕੂਲ ਦੀ ਘਟਨਾ ਤੋਂ ਬਾਅਦ ਨਕੋਦਰ ਸਕੂਲ ਦੇ ਵਿੱਚ 12 ਬੱਚਿਆਂ ਦੇ ਬਿਮਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਕਸਬਾ ਨਕੋਦਰ ਦੇ ਸੇਂਟ ਜੂਡੇਜ਼ਸ ਕਾਨਵੈਂਟ ਸਕੂਲ ‘ਚ RO ਦਾ ਪਾਣੀ ਪੀਣ ਨਾਲ 12 ਬੱਚਿਆਂ ਦੇ ਬੀਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਿਮਾਰ ਹੋਏ ਸਾਰੇ ਬੱਚੇ 10ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਹਨ। ਬੱਚਿਆਂ ਦੇ ਬਿਮਾਰ ਹੋਣ ਦੀ ਘਟਨਾ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਲਈ ਭਜ ਨਠ ਸ਼ੁਰੂ ਕਰ ਦਿੱਤੀ।
ਰਾਹਤ ਦੀ ਗੱਲ ਬੱਚਿਆਂ ਦੀ ਸਿਹਤ ਚ ਸੁਧਾਰ
ਪਿਛਲੇ ਤਿੰਨ ਦਿਨਾਂ ਦੌਰਾਨ ਵੱਖ-ਵੱਖ ਦੋ ਸਕੂਲਾਂ ਵਿੱਚ ਬੱਚਿਆਂ ਦੇ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਉਣ ਨਾਲ ਲੋਕਾਂ ਨੇ ਚਿੰਤਾ ਜਾਹਿਰ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਜਲੰਧਰ ਪ੍ਰਸ਼ਾਸਨ ਦੇ ਅਧਿਕਾਰੀ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਪੂਰੇ ਮਾਮਲੇ ਦੀ ਰਿਪੋਰਟ ਮੰਗ ਸਕਦੇ ਹਨ। ਪੀੜਤ ਬੱਚਿਆਂ ਨੂੰ ਨਕੋਦਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।
ਰਾਹਤ ਦੀ ਗੱਲ ਇਹ ਹੈ ਕਿ ਮੰਗਲਵਾਰ ਸਵੇਰ ਤੱਕ ਪੀੜਤ ਬੱਚਿਆਂ ਦੀ ਹਾਲਤ ਸੁਧਰ ਰਹੀ ਸੀ। ਸੋਮਵਾਰ ਨੂੰ ਸਕੂਲ ਵਿੱਚ ਛੁੱਟੀ ਦੌਰਾਨ ਇੱਕ ਦਰਜਨ ਬੱਚਿਆਂ ਨੂੰ ਇਲਾਜ ਲਈ ਲਿਜਾਇਆ ਗਿਆ ਅਤੇ ਸਾਰੇ ਬੱਚਿਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਬਿਮਾਰੀ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਹਸਪਤਾਲ ਦੇ ਡਾਕਟਰਾਂ ਮੁਤਾਬਕ ਬੱਚਿਆਂ ਨੂੰ ਫੂਡ ਪੁਆਇਜ਼ਨਿੰਗ ਹੋਈ ਹੈ ਅਤੇ ਸਾਰਿਆਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।
ਮਾਮਲੇ ਸਬੰਧੀ ਜਾਂਚ ਦੀ ਮੰਗ
ਬੱਚਿਆਂ ਨੇ ਸਕੂਲ ਦੇ ਗਰਾਊਂਡ ਵਿੱਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਤਾ ਸੀ ਅਤੇ ਕੁਝ ਦੇਰ ਬਾਅਦ ਬੱਚਿਆਂ ਨੂੰ ਦਿੱਕਤਾਂ ਪੇਸ਼ ਆਉਣ ਲੱਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਬੱਚੇ ਰੋਜ਼ਾਨਾ ਦੀ ਤਰ੍ਹਾਂ ਸਕੂਲ ਵਿੱਚ ਸਨ। ਜਦੋਂ ਦੁਪਹਿਰ ਤੱਕ ਬੱਚਿਆਂ ਨੂੰ ਅਸਹਿ ਦਰਦ ਹੋਣ ਲੱਗਾ ਤਾਂ ਸਕੂਲ ਵਾਲਿਆਂ ਨੇ ਸਾਰਿਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਸ਼ੁਰੂ ਕਰ ਦਿੱਤਾ।
ਵੱਖ ਵੱਖ ਸਿਆਸੀ ਧਿਰਾਂ ਦੇ ਆਗੂਆਂ ਅਤੇ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੂਰੇ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ :Meritorious School Of Sangrur : ਸੰਗਰੂਰ ਦੇ ਮੇਰੇਟੋਰੀਅਲ ਸਕੂਲ ਵਿੱਚ ਪੜ੍ਨ ਵਾਲੇ ਬੱਚਿਆਂ ਦੀ ਅਚਾਨਕ ਸਿਹਤ ਖਰਾਬ