Nangal Dam Bridge : 4-5 ਦਸੰਬਰ ਨੂੰ ਨੰਗਲ ਡੈਮ ਪੁੱਲ ਆਮ ਜਨਤਾ ਲਈ ਰਹਿਗਾ ਬੰਦ, ਇਹ ਹੈ ਕਾਰਨ ……

0
162
Nangal Dam Bridge

India News (ਇੰਡੀਆ ਨਿਊਜ਼), Nangal Dam Bridge, ਚੰਡੀਗੜ੍ਹ : ਨੰਗਲ ਡੈਮ ਪੁੱਲ 4 ਅਤੇ 5 ਦਸੰਬਰ ਯਾਨੀ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਆਮ ਜਨਤਾ ਲਈ ਬੰਦ ਰਹੇਗਾ। ਇਸ ਪੁਲ ਉੱਤੇ ਗੁਜਰਨ ਵਾਲੇ ਵਹੀਕਲ ਫਲਾਈ ਓਵਰ ਦਾ ਪ੍ਰਯੋਗ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਪੁੱਲ ਦੀ ਮੈਨਟੀਨੈਸ ਦੇ ਚਲਦਿਆਂ ਇਹ ਪੁੱਲ ਚਾਰ ਅਤੇ ਪੰਜ ਦਸੰਬਰ ਨੂੰ ਆਮ ਜਨਤਾ ਦੇ ਪ੍ਰਯੋਗ ਲਈ ਬੰਦ ਕੀਤਾ ਜਾ ਰਿਹਾ ਹੈ। ਇਸ ਕਾਰਨ ਸੋਮਵਾਰ ਅਤੇ ਮੰਗਲਵਾਰ ਨੂੰ ਇਹ ਪੁਲ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ।

ਕਨੈਕਟਿਵਿਟੀ ਰੋਡ ਕਾਫੀ ਖਸਤਾ ਹਾਲਤ ਵਿੱਚ

ਨੰਗਲ ਡੈਮ ਦੇ ਪੁਲ ਦੀ ਹਾਲਤ ਨੂੰ ਸੁਧਾਰਨ ਲਈ ਸੋਮਵਾਰ ਅਤੇ ਮੰਗਲਵਾਰ ਲਈ ਪੁੱਲ ਬੰਦ ਕੀਤਾ ਗਿਆ ਹੈ। ਦੱਸ ਦਿੱਤਾ ਜਾ ਰਿਹਾ ਹੈ ਕਿ ਨੰਗਲ ਡੈਮ ਪੁਲ ਦੀ ਕਨੈਕਟਿਵਿਟੀ ਰੋਡ ਕਾਫੀ ਖਸਤਾ ਹਾਲਤ ਵਿੱਚ ਸੀ ਜਿਸ ਉੱਤੇ ਪ੍ਰੀ ਮਿਕਸ ਪਾਉਣ ਦਾ ਕੰਮ ਕੀਤਾ ਜਾਣਾ ਹੈ। ਜਿਸ ਦੇ ਚਲਦਿਆਂ ਪੁੱਲ ਬੰਦ ਕੀਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜੇਕਰ ਮੀਂਹ ਪੈਂਦਾ ਹੈ ਤਾਂ ਕੰਮ ਕਿਸੇ ਹੋਰ ਦਿਨ ਸ਼ੁਰੂ ਹੋਵੇਗਾ।

ਵਾਹਨ ਚਾਲਕ ਫਲਾਈ ਓਵਰ ਦੀ ਵਰਤੋਂ ਕਰਨ

ਸਥਾਨਕ ਪ੍ਰਸ਼ਾਸਨ ਵੱਲੋਂ ਨੰਗਲ ਡੈਮ ਪੁੱਲ ਉੱਤੋਂ ਲੰਘਣ ਵਾਲੇ ਵਹੀਕਲਾਂ ਨੂੰ ਦੱਸਿਆ ਗਿਆ ਹੈ ਮੈਂਟੇਨਸ ਤੇ ਚਲਦੇ ਬੰਦ ਹੋਣ ਦੀ ਹਾਲਤ ਵਿੱਚ ਫਲਾਈ ਓਵਰ ਦੀ ਵਰਤੋਂ ਕੀਤੀ ਜਾਵੇ। ਇਹ ਪੁਲ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ ਅਤੇ ਜੋ ਵੀ ਵਾਹਨ ਚਾਲਕ ਨੰਗਲ ਤੋਂ ਨਵਾਂ ਨੰਗਲ ਜਾਂ ਹਿਮਾਚਲ ਅਤੇ ਹਿਮਾਚਲ ਤੋਂ ਨੰਗਲ ਵੱਲ ਜਾਣਾ ਚਾਹੁੰਦਾ ਹੈ, ਉਹ ਫਲਾਈਓਵਰ ਦੀ ਵਰਤੋਂ ਕਰਨ।

ਇਹ ਵੀ ਪੜ੍ਹੋ :Case Filed Against Sarpanch : ਪਿੰਡ ਕਲੋਲੀ ਜੱਟਾਂ ਦੇ ਸਰਪੰਚ ਸਮੇਤ 5 ਖਿਲਾਫ ਕੇਸ ਦਰਜ, ਪੰਚਾਇਤੀ ਜਮੀਨ ਵੇਚਣ ਦਾ ਦੋਸ਼

 

SHARE