National Green Tribunal Delhi
ਐਡਵੋਕੇਟ ਸੁਨੈਨਾ ਵੱਲੋਂ NGT ਕੋਲ ਦਾਇਰ ਪਟੀਸ਼ਨ ਤੋਂ ਬਾਅਦ ਹਰਕਤ ਵਿੱਚ ਆਈ ਕੌਂਸਲ
- ਪੀਣ ਵਾਲਾ ਸਾਫ਼ ਪਾਣੀ ਲਈ 7 ਵਾਟਰ ਸਪਲਾਈ ਵਾਲੇ ਟਿਊਬਵੈੱਲਾਂ ‘ਤੇ ਕਲੋਰੀਨ ਪੰਪ ਲਗਾਏ
- ਦੂਸ਼ਿਤ ਪਾਣੀ ਕਾਰਨ ਕਈ ਥਾਵਾਂ ‘ਤੇ ਕੀਮਤੀ ਮਨੁੱਖੀ ਜਾਨਾਂ ਦੇ ਵੀ ਜਾਣ ਦੇ ਮਾਮਲੇ ਸਾਹਮਣੇ ਆਏ ਸਨ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਨਗਰ ਕੌਂਸਲ ਬਨੂੜ ਅਧੀਨ ਆਉਂਦੇ 7 ਜਲ ਸਪਲਾਈ ਟਿਊਬਵੈਲਾਂ ’ਤੇ ਆਟੋਮੈਟਿਕ ਕਲੋਰੀਨ ਸਪਲਾਈ ਪੰਪ ਲਗਾਏ ਗਏ ਹਨ। ਤਾਂ ਜੋ ਪੀਣ ਲਈ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੇ ਪਾਣੀ ਨੂੰ ਸਾਫ਼ ਕੀਤਾ ਜਾ ਸਕੇ। ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪਾਣੀ ਦੀ ਸਵੱਛਤਾ ਦੇ ਮਾਮਲੇ ’ਤੇ ਸਖ਼ਤ ਰੁਖ਼ ਅਪਣਾਏ ਜਾਣ ਮਗਰੋਂ ਨਗਰ ਕੌਂਸਲ ਵੱਲੋਂ ਜਲ ਸਪਲਾਈ ਵਾਲੇ ਟਿਊਬਵੈੱਲਾਂ ’ਤੇ ਕਲੋਰੀਨ ਪੰਪ ਲਾਉਣ ਦਾ ਕਦਮ ਚੁੱਕਿਆ ਗਿਆ ਹੈ। National Green Tribunal Delhi
ਹਾਈਕੋਰਟ ਦੀ ਵਕੀਲ ਸੁਨੈਨਾ ਬਨੂੜ ਨੇ ਐੱਨਜੀਟੀ ਦੇ ਸਾਹਮਣੇ ਜਨਹਿਤ ‘ਚ ਪਟੀਸ਼ਨ ਦਾਇਰ ਕੀਤੀ ਸੀ। ਨਗਰ ਕੌਂਸਲ ਦੇ ਵਾਟਰ ਸਪਲਾਈ ਵਾਲੇ ਟਿਊਬਵੈੱਲਾਂ ਤੋਂ ਲੋਕਾਂ ਦੇ ਘਰਾਂ ਵਿੱਚ ਸਪਲਾਈ ਹੋ ਰਹੇ ਦੂਸ਼ਿਤ ਪਾਣੀ ਦਾ ਮੁੱਦਾ ਉਠਾਇਆ। ਪਟੀਸ਼ਨ ਵਿੱਚ ਦੂਸ਼ਿਤ ਪਾਣੀ ਦੇ ਪ੍ਰਭਾਵ ਕਾਰਨ ਲੋਕਾਂ ਦੀ ਵਿਗੜ ਰਹੀ ਸਿਹਤ ਦਾ ਜ਼ਿਕਰ ਕੀਤਾ ਗਿਆ ਸੀ। National Green Tribunal Delhi
8 ਜੁਲਾਈ ਨੂੰ NGT ‘ਚ ਹੋਈ ਸੁਣਵਾਈ
ਹਾਈਕੋਰਟ ਦੀ ਵਕੀਲ ਸੁਨੈਨਾ ਨੇ ਜ਼ੀਰਕਪੁਰ ਤੋਂ ਰਾਜਪੁਰਾ ਤੱਕ ਬੈਲਟ ‘ਤੇ ਸਰਕਾਰੀ ਪ੍ਰਬੰਧਾਂ ਅਧੀਨ ਸਪਲਾਈ ਕੀਤੇ ਜਾਣ ਵਾਲੇ ਪੀਣ ਵਾਲੇ ਪਾਣੀ ਦੀ ਸਫ਼ਾਈ ‘ਤੇ ਸਵਾਲ ਉਠਾਏ ਸਨ। ਦਾਇਰ ਪਟੀਸ਼ਨ ‘ਤੇ 8 ਜੁਲਾਈ ਨੂੰ ਸੁਣਵਾਈ ਹੋਈ ਸੀ। ਜਿਸ ਵਿੱਚ ਐਨਜੀਟੀ ਨੇ ਸਰਕਾਰ ਨੂੰ ਇੱਕ ਸਾਂਝੀ ਕਮੇਟੀ ਗਠਿਤ ਕਰਕੇ ਕਾਰਵਾਈ ਦੀ ਰਿਪੋਰਟ ਦੋ ਮਹੀਨਿਆਂ ਵਿੱਚ ਸੌਂਪਣ ਦੇ ਸਖ਼ਤ ਹੁਕਮ ਦਿੱਤੇ ਸਨ। National Green Tribunal Delhi
ਇਸੇ ਕੜੀ ਤਹਿਤ ਪ੍ਰਭਾਵਿਤ ਖੇਤਰ ਤੋਂ ਪਾਣੀ ਦੇ ਸੈਂਪਲ ਵੀ ਭਰੇ ਗਏ। ਜ਼ਿਕਰਯੋਗ ਹੈ ਕਿ ਜ਼ੀਰਕਪੁਰ ਤੋਂ ਰਾਜਪੁਰਾ ਤੱਕ ਕਰੀਬ 30 ਕਿਲੋਮੀਟਰ ਦੀ ਪੱਟੀ ’ਤੇ ਗੰਦੇ ਪਾਣੀ ਦੇ ਸੇਵਨ ਕਾਰਨ ਹੈਜ਼ਾ,ਟਾਈਫਾਈਡ,ਪੇਟ ਦੀਆਂ ਬਿਮਾਰੀਆਂ,ਪੀਲੀਆ,ਚਮੜੀ ਦੀਆਂ ਬੀਮਾਰੀਆਂ ਨਾਲ ਸੈਂਕੜੇ ਲੋਕ ਪ੍ਰਭਾਵਿਤ ਹੋਏ ਹਨ। ਕਈ ਥਾਵਾਂ ‘ਤੇ ਕੀਮਤੀ ਮਨੁੱਖੀ ਜਾਨਾਂ ਦੇ ਵੀ ਜਾਣ ਦੇ ਮਾਮਲੇ ਸਾਹਮਣੇ ਆਏ ਹਨ। National Green Tribunal Delhi
ਰਾਜਪੁਰਾ ਦੀ ਡਾਲੀਮਾ ਵਿਹਾਰ ਕਲੋਨੀ ਵਿੱਚ ਵੀ ਵਾਟਰ ਸਪਲਾਈ ਦੀ ਨਵੀਂ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ। National Green Tribunal Delhi
ਪਾਣੀ ਦੀ ਪਾਈਪਲਾਈਨ ਬਦਲੀ ਜਾਵੇਗੀ
ਕਰੀਬ ਸਵਾ ਕਿਲੋਮੀਟਰ ਲੰਬੀ ਵਾਟਰ ਸਪਲਾਈ ਪਾਈਪ ਲਾਈਨ ਘੰਰਾਟਾ ਵਾਲਾ ਰੋਡ ‘ਤੇ ਬੱਸ ਸਟੈਂਡ ਤੋਂ ਭੱਟਾ ਵਾਲਾ ਮੁਹੱਲੇ ਤੱਕ ਬਦਲੀ ਜਾਵੇਗੀ | ਜਦੋਂਕਿ ਨਗਰ ਕੌਂਸਲ ਦੇ 7 ਜਲ ਸਪਲਾਈ ਟਿਊਬਵੈੱਲਾਂ ’ਤੇ ਕਲੋਰੀਨ ਪੰਪ ਲਗਾਏ ਗਏ ਹਨ। ਨਗਰ ਕੌਂਸਲ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।- (ਜਗਜੀਤ ਸਿੰਘ ਸ਼ਾਹੀ,ਨਗਰ ਕੌਂਸਲ ਬਨੂੜ ਦੇ ਈ.ਓ.)। National Green Tribunal Delhi
Also Read :ਬਨੂੜ ਦਾ ਗੁੱਗਾ ਮਾੜੀ ਮੇਲਾ:ਬਾਬੇ ਦਾ ਦੁਵਾਰ ਫੁੱਲਾਂ ਨਾਲ ਸਜਾਇਆ ਗਿਆ Gugga Madi Mela Of Banur
Also Read :ਤਾਨਸੇਨ ਦਾ ਦੁੱਖ ਦੂਰ ਕਰਕੇ, ਸੰਗੀਤ ਦੀ ਦੇਵੀ ਅਖਵਾਈ ਮਾਤਾ ਬੰਨੋ Goddess Of Music Maa Banno
Connect With Us : Twitter Facebook