India News (ਇੰਡੀਆ ਨਿਊਜ਼), National Lok Adalat In Mohali, ਚੰਡੀਗੜ੍ਹ : ਅੱਜ ਮੋਹਾਲੀ ਦੇ ਵਿੱਚ ਸਾਲ 2023 ਦੀ ਚੌਥੀ ਅਤੇ ਆਖਰੀ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਜਿਸ ਦੇ ਵਿੱਚ ਕਿ 16 ਹਜ਼ਾਰ ਕੇਸ ਪਹੁੰਚੇ ਜਿਨਾਂ ਦੇ ਵਿੱਚੋਂ 12 ਕੇਸਾਂ ਨੂੰ ਨਿਪਟਾ ਲਿਆ ਜਾਣ ਦੀ ਜਾਣਕਾਰੀ ਮਿਲੀ ਹੈ। ਗੋਰਤਲਬ ਹੈ ਕਿ ਰਾਸ਼ਟਰੀ ਲੋਕ ਅਦਾਲਤਾਂ ਵਿੱਚ ਪਹੁੰਚੇ ਹੋਏ ਕੇਸਾਂ ਦੇ ਨਿਪਟਾਰੇ ਤੋਂ ਬਾਅਦ ਕਿਸੇ ਵੀ ਅਦਾਲਤ ਦੇ ਵਿੱਚ ਸੁਣਵਾਈ ਨਹੀਂ ਹੁੰਦੀ। ਮੋਹਾਲੀ ਦੇ ਵਿੱਚ ਅਯੋਜਿਤ ਰਾਸ਼ਟਰੀ ਲੋਕ ਅਦਾਲਤ ਸਾਲ ਦੀ ਚੌਥੀ ਅਤੇ ਆਖਰੀ ਲੋਕ ਅਦਾਲਤ ਸੀ।
22 ਬੈਚ ਸਥਾਪਿਤ ਕੀਤੇ ਗਏ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨ ਦੀ ਅਗਵਾਈ ਦੇ ਵਿੱਚ ਲੋਕ ਅਦਾਲਤ ਲਗਾਈ ਗਈ। ਲੋਕ ਅਦਾਲਤ ਦੇ ਵਿੱਚ ਕੁੱਲ 22 ਬੈਚ ਸਥਾਪਿਤ ਕੀਤੇ ਗਏ ਹਨ। ਜਿਸ ਦੇ ਵਿੱਚ 14 ਬੈਚ ਹੈਡ ਕੁਆਰਟਰ ਦੇ ਉੱਪਰ ਅਤੇ 13 ਕੋਰਸ ਦੇ ਅਤੇ ਇੱਕ ਕੰਜਮਰ ਫੋਰਮ ਦਾ ਬੈਚ ਲਗਾਇਆ ਗਿਆ ਹੈ। 4 ਬੈਚ ਖਰੜ ਦੇ ਵਿੱਚ ਅਤੇ 4 ਬੈਚ ਡੇਰਾਬਸੀ ਦੇ ਵਿੱਚ ਵੀ ਲਗਾਏ ਗਏ ਹਨ। ਲੋਕ ਅਦਾਲਤ ਦੇ ਵਿੱਚ 16 ਹਜਾਰ ਕੇਸ ਪਹੁੰਚੇ ਅਤੇ 12 ਕੇਸਾਂ ਦਾ ਆਪਸੀ ਰਜਾਮੰਦੀ ਦੇ ਨਾਲ ਨਿਪਟਾਰਾ ਕੀਤਾ ਗਿਆ।