Navjot Singh Sidhu : ਨਵਜੋਤ ਸਿੰਘ ਸਿੱਧੂ ਦਾ ਬਿਆਨ ਨਹੀਂ ਲੜਨਗੇ 2024 ਦੀਆਂ ਲੋਕ ਸਭਾ ਚੋਣਾਂ

0
143
Navjot Singh Sidhu

India News (ਇੰਡੀਆ ਨਿਊਜ਼), Navjot Singh Sidhu, ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਲੈ ਕੇ ਨਵਜੋਤ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਨਾਲ ਖੜਾ ਰਹਾਂਗਾ, ਲੋਕ ਸਭਾ ਚੋਣ ਲੜਨੀ ਹੁੰਦੀ ਤਾਂ ਪਹਿਲਾਂ ਵੀ ਲੜ ਲੈਂਦਾ।

ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਚੋਣ ਨਹੀਂ ਲੜਨਗੇ। ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਡਮ (ਧਰਮ ਪਤਨੀ) ਚੋਣ ਲੜੇਗੀ ਜਾਂ ਨਹੀਂ ਇਸ ਦਾ ਜਵਾਬ ਉਹੀ ਦੇ ਸਕਦੇ ਨੇ।

ਚੰਡੀਗੜ੍ਹ ਸਮੇਤ ਕਈ ਹੋਰ ਰਾਜਾਂ ਤੋਂ ਵੀ ਚੋਣ ਲੜਨ ਦੇ ਸੁਝਾਅ

ਨਵਜੋਤ ਸਿੱਧੂ ਨੇ ਕਿਹਾ ਕਿ ਜੇ ਮੈਂ ਆਈਐਨਬੀ ਮਿਨਿਸਟਰੀ ਛੱਡੀ, ਅਤੇ ਲੋਕ ਸਭਾ ਚੋਣ ਨਹੀਂ ਲੜੀ। ਜਦੋਂ ਕਿ ਭਾਜਪਾ ਨੇਤਾ ਅਰੁਣ ਜੇਤਲੀ ਵੱਲੋਂ ਕੁਰਕਸ਼ੇਤਰ ਤੋਂ ਚੋਣ ਲੜਨ ਲਈ ਕਿਹਾ ਗਿਆ। ਚੰਡੀਗੜ੍ਹ ਸਮੇਤ ਕਈ ਹੋਰ ਰਾਜਾਂ ਤੋਂ ਵੀ ਚੋਣ ਲੜਨ ਦੇ ਸੁਝਾਅ ਉਹਨਾਂ ਨੂੰ ਦਿੱਤੇ ਗਏ ਪਰ ਉਹਨਾਂ ਦਾ ਮਕਸਦ ਇੱਕ ਹੈ ਜੋ ਕਿ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣ ਦਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਹਨ ਅਤੇ ਲੋਕ ਸਭਾ ਚੋਣ ਨਹੀਂ ਲੜਣਾ ਚਾਹੁੰਦੇ।

ਚੋਣਾਂ ਨੂੰ ਲੈ ਕੇ ਸਮੁੱਚੀਆਂ ਪਾਰਟੀਆਂ ਨੇ ਕਮਰਕਸੀ

ਦਰਅਸਲ ਆਗਾਮੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਮੁੱਚੀਆਂ ਪਾਰਟੀਆਂ ਨੇ ਕਮਰਕਸੀ ਹੋਈ ਹੈ। ਜਦੋਂ ਕਿ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਆਇਆ ਹੈ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਲੜਨ ਦੇ ਹੱਕ ਵਿੱਚ ਨਹੀਂ ਹਨ। ਜਦੋਂ ਕਿ ਆਪਣੀ ਪਤਨੀ ਬਾਰੇ ਉਹਨਾਂ ਨੇ ਦੱਸਿਆ ਕਿ ਚੋਣ ਲੜਨਗੇ ਜਾਂ ਨਹੀਂ ਇਸ ਬਾਰੇ ਉਹ ਨਹੀਂ ਜਾਣਦੇ।

ਇਹ ਵੀ ਪੜ੍ਹੋ :Bride’s Dress Code : ਗੁਰਦੁਆਰੇ ਵਿੱਚ ਵਿਆਹ ਦੌਰਾਨ ਲਾੜੀ ਦੇ ਲਹਿੰਗਾ – ਘਗਰਾ ਪਾਉਣ ਤੇ ਰੋਕ, ਪੰਜ ਸਿੰਘ ਸਾਹਿਬਾਨਾਂ ਵੱਲੋਂ ਫੈਸਲਾ

 

SHARE