India News (ਇੰਡੀਆ ਨਿਊਜ਼), Navjot Singh Sidhu, ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 7 ਜਨਵਰੀ ਨੂੰ ਬਠਿੰਡਾ ਦਿਹਾਤੀ ਵਿਖੇ ਵਿਸ਼ਾਲ ਰੈਲੀ ਕਰਨ ਜਾ ਰਹੇ ਹਨ। ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਲੈ ਕੇ ਪੰਜਾਬ ਕਾਂਗਰਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਸਿੱਧੂ ਦੀ ਰੈਲੀ ਨੂੰ ਲੈ ਕੇ ਪੰਜਾਬ ਕਾਂਗਰਸ ਚੌਕਸ ਹੋ ਗਈ ਆ ਤੇ ਅੰਦਰ ਖਾਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਰੈਲੀ ਪੰਜਾਬ ਕਾਂਗਰਸ ਦੀ ਇਜਾਜ਼ਤ ਤੋਂ ਬਗੈਰ ਹੋ ਰਹੀ ਹੈ। ਸਿੱਧੂ ਦੀ ਰੈਲੀ ਤੋਂ ਅਗਲੇ ਦਿਨ ਹੀ 8 ਜਨਵਰੀ ਨੂੰ ਚਾਰ ਦਿਨਾਂ ਦੇ ਪ੍ਰੋਗਰਾਮ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਦੇਸ਼ ਇੰਚਾਰਜ ਦੇਵੇਂਦਰ ਯਾਦਵ ਪੰਜਾਬ ਪੁੱਜ ਰਹੇ ਹਨ।
ਸਿੱਧੂ ਦੀ ਰੈਲੀ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਪਰੇਸ਼ਾਨ
ਧਿਆਨਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜਦੋਂ ਮਹਿਰਾਜ ਵਿੱਚ ਰੈਲੀ ਕੀਤੀ ਗਈ ਸੀ ਤਾਂ ਕਾਂਗਰਸ ਦੇ ਬਹੁਤ ਸਾਰੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੇ ਇਸ ਦੇ ਉੱਤੇ ਅਪੱਤੀ ਜਤਾਈ ਸੀ। ਰੈਲੀ ਨੂੰ ਅਨੁਸ਼ਾਸਨਹੀਣਤਾ ਦੱਸਦਿਆਂ ਸਿੱਧੂ ਨੂੰ ਕਾਂਗਰਸ ਵਿੱਚੋਂ ਕੱਢਣ ਦੀ ਮੰਗ ਕੀਤੀ ਸੀ। ਸਿੱਧੂ ਦੀ ਰੈਲੀ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਪਰੇਸ਼ਾਨ ਹੈ ਕਿਉਂਕਿ ਸਿੱਧੂ ਜਦੋਂ ਵੀ ਰੈਲੀ ਕਰਦੇ ਹਨ ਤਾਂ ਕਾਂਗਰਸ ਨੂੰ ਵੀ ਕਟਹਿਰੇ ’ਚ ਖੜ੍ਹਾ ਕਰ ਦਿੰਦੇ ਹਨ। ਉਥੇ ਸਿੱਧੂ ਦੀ ਰੈਲੀ ਦੇ ਅਗਲੇ ਦਿਨ ਹੀ ਨਵੇਂ ਪ੍ਰਦੇਸ਼ ਇੰਚਾਰਜ ਪੰਜਾਬ ਆਉਣਗੇ।
ਇਹ ਵੀ ਪੜ੍ਹੋ :Weather Update Orange Alert Issued : ਮੌਸਮ ਵਿਭਾਗ ਵੱਲੋਂ ਪੰਜਾਬ ਦੇ 15 ਜਿਲਿਆਂ ਨੂੰ ਲੈ ਕੇ ਸੰਘਣੀ ਧੁੰਦ ਸਬੰਧੀ ਔਰੇਂਜ ਅਲਰਟ ਜਾਰੀ
ਇਹ ਵੀ ਪੜ੍ਹੋ :Sanyukt Kisan Morcha : ਭਲਕੇ ਸੰਯੁਕਤ ਕਿਸਾਨ ਮੋਰਚਾ ਬਰਨਾਲਾ ਵਿਖੇ ਕਰੇਗਾ ਵੱਡੀ ਕਿਸਾਨ ਮਹਾ ਪੰਚਾਇਤ