SGPC ਦੇ ਇਤਰਾਜ਼ ਤੋਂ ਬਾਅਦ 12ਵੀਂ ਜਮਾਤ ਦੇ ਸਿਲੇਬਸ ‘ਚ ਬਦਲਾਅ, ਰਾਜਨੀਤੀ ਸ਼ਾਸਤਰ ਦੀ ਕਿਤਾਬ ‘ਚੋਂ ਹਟਾਇਆ ਗਿਆ ‘ਖਾਲਿਸਤਾਨ’

0
70
NCERT 12th Political Science Book

NCERT 12th Political Science Book : ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਇਤਰਾਜ਼ਾਂ ਤੋਂ ਬਾਅਦ NCERT ਨੇ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਪਾਠ ਪੁਸਤਕ ਵਿੱਚੋਂ ਵੱਖਰੇ ਸਿੱਖ ਰਾਸ਼ਟਰ ਖਾਲਿਸਤਾਨ ਦੀ ਮੰਗ ਦਾ ਹਵਾਲਾ ਹਟਾ ਦਿੱਤਾ ਹੈ। ਐਸਜੀਪੀਸੀ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ) ਨੇ ਆਪਣੀ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਪਾਠ ਪੁਸਤਕ ਵਿੱਚ ਸਿੱਖਾਂ ਬਾਰੇ ਇਤਿਹਾਸਕ ਜਾਣਕਾਰੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ।

ਸ਼੍ਰੋਮਣੀ ਕਮੇਟੀ ਦਾ ਇਤਰਾਜ਼ ‘ਪੋਲੀਟਿਕਸ ਇਨ ਇੰਡੀਆ ਤੋਂ ਇੰਡੀਪੈਂਡੈਂਸ’ ਪੁਸਤਕ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਦੇ ਜ਼ਿਕਰ ’ਤੇ ਹੈ। ਹਟਾਏ ਗਏ ਵਾਕਾਂ ਵਿੱਚੋਂ ਇੱਕ ਵਿੱਚ ਲਿਖਿਆ ਸੀ, “ਮਤਾ ਸੰਘਵਾਦ ਨੂੰ ਮਜ਼ਬੂਤ ​​ਕਰਨ ਦੀ ਅਪੀਲ ਸੀ, ਪਰ ਇਸ ਨੂੰ ਇੱਕ ਵੱਖਰੀ ਸਿੱਖ ਕੌਮ ਦੀ ਅਪੀਲ ਵਜੋਂ ਵੀ ਸਮਝਿਆ ਜਾ ਸਕਦਾ ਹੈ।”

“ਵਧੇਰੇ ਕੱਟੜਪੰਥੀ ਤੱਤਾਂ ਨੇ ਭਾਰਤ ਤੋਂ ਵੱਖ ਹੋਣ ਅਤੇ ‘ਖਾਲਿਸਤਾਨ’ ਬਣਾਉਣ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ” ਵਾਲਾ ਵਾਕ ਵੀ ਹਟਾ ਦਿੱਤਾ ਗਿਆ ਸੀ।ਇਸ ਮਾਮਲੇ ਵਿੱਚ ਐਨਸੀਈਆਰਟੀ ਵੱਲੋਂ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਗਈ ਸੀ ਅਤੇ ਉਸ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਇਹ ਫੈਸਲਾ ਲਿਆ ਗਿਆ ਹੈ।

Also Read : ਸੁਖਬੀਰ ਬਾਦਲ Kotkapura Firing Case ਵਿੱਚ ਅੱਜ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਏ

Also Read : ਪੰਜਾਬ ਸਰਕਾਰ ਨੇ ਇਸ ਵਿਭਾਗ ਵਿੱਚ ਜਾਰੀ ਕੀਤੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Also Read : ਅੰਮ੍ਰਿਤਸਰ ਦੇ ਰੈਸਟੋਰੈਂਟ ‘ਤੇ ਪੁਲਿਸ ਦਾ ਛਾਪਾ, 266 ਬੋਤਲਾਂ ਸ਼ਰਾਬ ਬਰਾਮਦ

Connect With Us : Twitter Facebook
SHARE