ਇੰਡੀਆ ਨਿਊਜ਼, ਚੰਡੀਗੜ੍ਹ (New Advocate General of Punjab): ਐਡਵੋਕੇਟ ਵਿਨੋਦ ਘਈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋਣਗੇ l ਘਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਹਨ l ਵਿਨੋਦ ਘਈ ਹਾਈਕੋਰਟ ਵਿਚ ਸੀਨੀਅਰ ਕ੍ਰਿਮੀਨਲ ਵਕੀਲ ਮੰਨੇ ਜਾਂਦੇ ਹਨ l
ਪਿਛਲੇ 10 ਮਹੀਨਿਆਂ ਵਿਚ ਪੰਜਾਬ ਸੂਬੇ ਨੂੰ 5 ਐਡਵੋਕੇਟ ਜਨਰਲ ਬਦਲੇ ਜਾ ਚੁੱਕੇ ਹਨ । ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਵਿਨੋਦ ਘਈ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖੁਦ ਉਨ੍ਹਾਂ ਨੂੰ ਅਪਰੋਚ ਕੀਤਾ ਅਤੇ ਐਡਵੋਕੇਟ ਜਨਰਲ ਬਣਨ ਲਈ ਕਿਹਾl ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
4 ਮਹੀਨੇ ਤੱਕ ਅਹੁਦੇ ‘ਤੇ ਰਹੇ ਅਨਮੋਲ ਰਤਨ ਸਿੱਧੂ
ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਨਮੋਲ ਰਤਨ ਸਿੱਧੂ ਨੂੰ ਸੂਬੇ ਦਾ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ। ਇਸ ਸਮੇਂ ਸਿੱਧੂ ਬੇਅਦਬੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਦੀ ਤਰਫ਼ੋਂ ਪੈਰਵੀ ਕਰ ਰਹੇ ਸੀ । ਉਨ੍ਹਾਂ ਅਸਤੀਫਾ ਦੇਣ ਦਾ ਕਾਰਨ ਆਪਣੇ ਕਿੱਤੇ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਣ ਨੂੰ ਦੱਸਿਆ।
ਦਿੱਲੀ ਤੋਂ ਵਾਪਸ ਆਉਂਦੇ ਸਮੇਂ ਹੋਇਆ ਹਮਲਾ
ਦੱਸਣਯੋਗ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਪੇਸ਼ੀ ਭੁਗਤਣ ਲਈ ਦਿੱਲੀ ਗਏ ਸਨ ਤਾਂ ਉਥੋਂ ਵਾਪਸ ਆਉਂਦੇ ਸਮੇਂ ਹਰਿਆਣਾ ‘ਚ ਉਨ੍ਹਾਂ ਦੀ ਰੇਲ ਗੱਡੀ ‘ਤੇ ਪਥਰਾਅ ਕੀਤਾ ਗਿਆ ਸੀ। ਹਾਲਾਂਕਿ ਇਸ ਘਟਨਾ ‘ਚ ਸਿੱਧੂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਜਿਸ ਸੀਟ ‘ਤੇ ਉਹ ਬੈਠੇ ਸਨ ਉਸ ਦੇ ਨੇੜੇ ਦਾ ਸ਼ੀਸ਼ਾ ਟੁੱਟ ਗਿਆ।
ਇਹ ਵੀ ਪੜ੍ਹੋ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ 13 ਨਵੇਂ ਜੱਜ ਮਿਲਣਗੇ
ਇਹ ਵੀ ਪੜ੍ਹੋ: ਅਸੀਂ ਆਪਣੇ ਵੀਰ ਸੈਨਿਕਾਂ ਸਦਕਾ ਘਰਾਂ ਵਿੱਚ ਸੁਰਖਿਅਤ : ਮਾਨ
ਸਾਡੇ ਨਾਲ ਜੁੜੋ : Twitter Facebook youtube