ਰਾਤ 11.45 ਵਜੇ ਤੋਂ ਬਾਅਦ ਹੋਟਲ, ਰੈਸਟੋਰੈਂਟ ਅਤੇ ਢਾਬੇ ਬੰਦ ਰਹਿਣਗੇ

0
239
New Guidelines for Hotels and Restaurant
New Guidelines for Hotels and Restaurant

ਦਿਨੇਸ਼ ਮੌਦਗਿਲ, Ludhiana News (New Guidelines for Hotels and Restaurant ) : ਲੁਧਿਆਣਾ ਕਮਿਸ਼ਨਰੇਟ ਖੇਤਰ ਵਿੱਚ ਰਾਤ 11.45 ਵਜੇ ਤੋਂ ਬਾਅਦ ਰੈਸਟੋਰੈਂਟ, ਢਾਬੇ, ਕਲੱਬ, ਆਈਸ ਕਰੀਮ ਪਾਰਲਰ ਜਾਂ ਸਟੂਡੀਓ ਪੂਰੀ ਤਰ੍ਹਾਂ ਬੰਦ ਰਹਿਣਗੇ। ਇਹ ਹੁਕਮ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦਿੱਤੇ। ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਹੈ ਕਿ ਇਹ ਦੁਕਾਨਾਂ ਰਾਤ ਨੂੰ ਕਾਫੀ ਦੇਰ ਤੱਕ ਖੁੱਲ੍ਹੀਆਂ ਰਹਿੰਦੀਆਂ ਹਨ ਅਤੇ ਲੋਕ ਇਨ੍ਹਾਂ ਦੁਕਾਨਾਂ ਦੇ ਬਾਹਰ ਖੁੱਲ੍ਹੇਆਮ ਵਾਹਨਾਂ ਵਿੱਚ ਬੈਠ ਕੇ ਸ਼ਰਾਬ ਆਦਿ ਦਾ ਸੇਵਨ ਕਰਦੇ ਹਨ। ਇਸ ਕਾਰਨ ਲੜਾਈ ਝਗੜੇ ਹੁੰਦੇ ਹਨ ਅਤੇ ਲੁੱਟ-ਖੋਹ ਦਾ ਡਰ ਬਣਿਆ ਰਹਿੰਦਾ ਹੈ।

ਇਹ ਹੁਕਮ ਅਗਲੇ 2 ਮਹੀਨਿਆਂ ਤੱਕ

ਇਸ ਕਾਰਨ ਹੁਣ ਰਾਤ ਸਮੇਂ ਹੋਟਲਾਂ, ਢਾਬਿਆਂ ਅਤੇ ਸ਼ਰਾਬ ਦੇ ਠੇਕਿਆਂ ‘ਤੇ ਹੋਣ ਵਾਲੀਆਂ ਅਜਿਹੀਆਂ ਗੈਰ-ਕਾਨੂੰਨੀ ਘਟਨਾਵਾਂ ਨੂੰ ਰੋਕਣ ਲਈ ਲੋਕ ਹਿੱਤ ‘ਚ ਵਿਸ਼ੇਸ਼ ਕਦਮ ਚੁੱਕਦਿਆਂ ਪੁਲਿਸ ਕਮਿਸ਼ਨਰ ਨੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ ਹਦੂਦ ਅੰਦਰ ਰਾਤ ਸਮੇਂ ਰੈਸਟੋਰੈਂਟ, ਢਾਬਿਆਂ, ਕਲੱਬਾਂ, ਆਈਸਕ੍ਰੀਮ ਪਾਰਲਰ ਜਾਂ ਸਟੂਡੀਓ ‘ਤੇ ਪਾਬੰਦੀ ਲਗਾ ਦਿੱਤੀ ਹੈ l ਖੇਤਰ ਨੂੰ 11:45 ਵਜੇ ਤੋਂ ਬਾਅਦ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਅਗਲੇ 2 ਮਹੀਨਿਆਂ ਤੱਕ ਜਾਰੀ ਰਹੇਗਾ।

ਇਹ ਵੀ ਪੜ੍ਹੋ:  ਵਿਜੀਲੈਂਸ ਬਿਊਰੋ ਨੇ ਫਿਰ ਖੋਲ੍ਹੀ ਸਿੰਚਾਈ ਘੁਟਾਲੇ ਦੀ ਫਾਈਲ

ਸਾਡੇ ਨਾਲ ਜੁੜੋ : Twitter Facebook youtube

SHARE