India News (ਇੰਡੀਆ ਨਿਊਜ਼), New Projects Of MDB Group, ਚੰਡੀਗੜ੍ਹ : Real Estate ਖੇਤਰ ਵਿੱਚ ਸਥਾਪਿਤ ਨਾਮ MDB Group (Metro Developers & Builders) ਵੱਲੋਂ 15 ਜਨਵਰੀ ਤੋਂ ਸ਼੍ਰੀਮਦ ਭਗਵਤ ਕਥਾ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਜਿਸ ਦੇ ਵਿੱਚ ਵਰਲਡ ਵਾਈਡ ਫੇਮਸ ਪਰਸਨੈਲਿਟੀ ਜਯਾ ਕਿਸ਼ੋਰੀ ਵੱਲੋਂ ਪ੍ਰਵਚਨ ਕੀਤੇ ਜਾ ਰਹੇ ਹਨ।
ਧਾਰਮਿਕ ਸਮਾਗਮ ਦੇ ਵਿੱਚ ਹਲਕਾ ਵਿਧਾਇਕ ਡੇਰਾਬੱਸੀ ਤੋਂ ਕੁਲਜੀਤ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਪਹੁੰਚੇ। ਕੁਲਜੀਤ ਰੰਧਾਵਾ ਨੇ ਕਿਹਾ ਕਿ ਜਯਾ ਕਿਸ਼ੋਰੀ ਜੀ ਮੋਟੀਵੇਸ਼ਨਲ ਅਤੇ ਅਧਿਆਤਮਕ ਗੁਰੂ ਹਨ, ਉਹਨਾਂ ਦੇ ਸਮਾਗਮ ਵਿੱਚ ਪਹੁੰਚ ਕੇ ਉਹਨਾਂ ਦੇ ਪ੍ਰਵਚਨ ਸੁਣ ਕੇ ਮਨ ਨੂੰ ਬਹੁਤ ਜਿਆਦਾ ਸਕੂਨ ਮਿਲਿਆ ਹੈ।
ਐਮਡੀਬੀ ਗਰੁੱਪ ਬਾਰੇ ਰੰਧਾਵਾ ਨੇ ਕਿਹਾ
ਐਮਡੀਬੀ ਗਰੁੱਪ ਬਾਰੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਬਨੂੜ – ਲਾਂਡਰਾਂ ਰੋਡ ਉੱਤੇ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਹਲਕਾ ਰਾਜਪੁਰਾ, ਬਨੂੜ, ਜੀਰਕਪੁਰ, ਦਾ ਰੀਅਲ ਅਸਟੇਟ ਖੇਤਰ ਵਿੱਚ ਕਾਫੀ ਵਿਸਥਾਰ ਹੋ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਸੁਰਿੰਦਰ ਬਾਂਸਲ ਜੀ ਜਮੀਨ ਨਾਲ ਜੁੜੇ ਹੋਏ ਇਨਸਾਨ ਹਨ। ਉਹਨਾਂ ਦੇ ਸਖਤ ਮਿਹਨਤ, ਇਮਾਨਦਾਰੀ ਦਾ ਨਤੀਜਾ ਹੈ ਕਿ ਅੱਜ ਐਮਡੀਬੀ ਗਰੁੱਪ ਬੁਲੰਦੀਆਂ ਛੂ ਰਿਹਾ ਹੈ।
ਭਗਵਾਨ ਦਾ ਨਾਮ ਸਿਮਰਨ ਨਾਲ ਪ੍ਰੋਜੈਕਟ ਦੀ ਸ਼ੁਰੂਆਤ
MDB Group ਦੇ ਐਮਡੀ ਸੁਰਿੰਦਰ ਬਾਂਸਲ ਅਤੇ THE LUTYENS ਦੇ ਡਾਇਰੈਕਟਰ ਅਭਿਸ਼ੇਕ ਮੋਦੀ ਨੇ ਦੱਸਿਆ ਕਿ ਬਨੂੜ – ਲਾਂਡਰਾਂ ਰੋਡ (ਮੋਹਾਲੀ) ਉੱਤੇ ਦੋ ਨਵੇਂ ਪ੍ਰੋਜੈਕਟ ਲਾਂਚ ਕੀਤੇ ਜਾ ਰਹੇ ਹਨ। ਨਵੇਂ ਪ੍ਰੋਜੈਕਟ ਕਮਰਸ਼ੀਅਲ ਅਤੇ ਲਗਜ਼ਰੀ ਰੈਜੀਡੈਂਸ਼ੀਅਲ ਫੈਸਿਲਿਟੀ ਨਾਲ ਲੈਸ ਹਨ।
MDB ਗਰੁੱਪ ਵੱਲੋਂ ਵਿਸ਼ਵ ਪ੍ਰਸਿੱਧ ਮੋਟੀਵੇਸ਼ਨਲ ਅਤੇ ਧਾਰਮਿਕ ਪ੍ਰਵਕਤਾ ਜਯਾ ਕਿਸ਼ੋਰੀ ਦਾ ਸੱਤ ਰੋਜਾ ਸ਼੍ਰੀਮਦ ਭਗਵਤਾ ਕਥਾ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੀਆਂ ਹਨ। ਕਥਾ ਉਪਰੰਤ ਰੋਜ਼ਾਨਾ ਸੰਗਤ ਲਈ ਲੰਗਰ ਦਾ ਵਧੀਆ ਇੰਤਜ਼ਾਮ ਕੀਤਾ ਗਿਆ ਹੈ। ਭਗਵਾਨ ਦਾ ਨਾਮ ਸਿਮਰਨ ਨਾਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।