ਤਿੰਨ ਲੇਖਿਕਾਵਾਂ ਨੂੰ ਮਿਲਿਆ ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ

0
155
Nirpjit Kaur Gill Memorial Award
Nirpjit Kaur Gill Memorial Award

ਪੇਂਡੂ ਵਿਕਾਸ ਮੰਤਰੀ ਧਾਲੀਵਾਲ ਵੱਲੋਂ ਪ੍ਰੋ. ਨਿਰਪਜੀਤ ਦੇ ਸਹੁਰੇ ਪਿੰਡ ਬਸੰਤਕੋਟ ਨੂੰ ਮਾਡਲ ਪਿੰਡ ਤੇ ਲਾਇਬਰੇਰੀ ਸਥਾਪਤ ਕਰਨ ਦਾ ਐਲਾਨ
 
ਦਿਨੇਸ਼ ਮੌਦਗਿਲ, Ludhiana News (Nirpjit Kaur Gill Memorial Award) : ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ ਬਾਬਾ ਗੁਰਮੁਖ ਸਿੰਘ ਹਾਲ ਚ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. SP ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ।

ਇਸ ਮੌਕੇ ਡਾ. ਇਕਬਾਲ ਕੌਰ ਸੌਂਧ, ਡਾ. ਵਨੀਤਾ, ਡਾ. ਬਲਜੀਤ ਕੌਰ ਨੂੰ ਪ੍ਰੋ. ਨਿਰਪਜੀਤ ਕੌਰ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬੋਲਦਿਆਂ ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤ,ਖੇਤੀਬਾੜੀ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿੱਛੜੀ ਰੂਹ ਨੂੰ ਯਾਦ ਰੱਖਣ ਲਈ ਇਹ ਪੁਰਸਕਾਰ ਪੰਜਾਬੀਆਂ ਲਈ ਰਾਹ ਦਿਸੇਰਾ ਬਣਨਗੇ ਕਿਉਂਕਿ ਪਦਾਰਥਵਾਦੀ ਸੋਚ ਨੇ ਸਾਡੇ ਪਰਿਵਾਰਕ ਤਾਣੇ ਬਾਣੇ ਵਿੱਚ ਵੀ ਤਰੇੜਾਂ ਪਾ ਦਿੱਤੀਆਂ ਹਨ।

ਪੰਜਾਬੀ ਸਾਹਿੱਤ ਅਕਾਡਮੀ ਨੂੰ ਮੁਬਾਰਕ ਦਿੱਤੀ

ਉਨ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਨੂੰ ਇਹ ਸਮਾਗਮ ਹਰ ਸਾਲ ਕਰਵਾਉਣ ਲਈ ਮੁਬਾਰਕ ਦਿੱਤੀ ਤੇ ਨਾਲ ਹੀ ਗੁਰਭਜਨ ਸਿੰਘ ਗਿੱਲ ਪਰਿਵਾਰ ਨੂੰ ਇਹ ਪੁਰਸਕਾਰ ਸਥਾਪਤ ਕਰਨ ਲਈ ਸਮੂਹ ਪੰਜਾਬੀਆਂ ਲਈ ਚੰਗਾ ਸੁਨੇਹਾ ਕਹਿ ਕੇ ਵਡਿਆਇਆ। ਉਨ੍ਹਾਂ ਕਿਹਾ ਕਿ ਪ੍ਰੋ. ਨਿਰਪਜੀਤ ਕੌਰ ਸਾਡੀ ਵੱਡੀ ਭੈਣ ਸੀ ਜਿਸਨੇ ਕਾਲਿਜ ਸਿੱਖਿਆ, ਸੱਭਿਆਚਾਰ ਤੇ ਸਮਾਜਿਕ ਤਾਣਾ ਪੇਟਾ ਮਜਬੂਤ ਕਰਨ ਵਿੱਚ ਵੱਡਾ ਹਿੱਸਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੂੰ ਇਸ ਤਰ੍ਹਾਂ ਦੇ ਚੰਗੇ ਕਾਰਜ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਰੁਪਏ ਦੀ ਗਰਾਂਟ ਭੇਜਣਗੇ ਅਤੇ ਪ੍ਰੋ. ਨਿਰਪਜੀਤ ਕੌਰ ਗਿੱਲ ਦੇ ਸਹੁਰੇ ਪਿੰਡ ਬਸੰਤਕੋਟ(ਗੁਰਦਾਸਪੁਰ) ਨੂੰ ਸਮਾਰਟ ਪਿੰਡ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਦੀ ਯਾਦ ਵਿੱਚ ਇਸੇ ਪਿੰਡ ਅੰਦਰ ਲਾਇਬਰੇਰੀ ਵੀ ਉਸਾਰੀ ਜਾਵੇਗੀ ਜਿਸ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।

Also Read : ਸਾਥੀ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਬਣਾ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ

Also Read : MBA ਵਿਦਿਆਰਥਣਾਂ ਦੀ ਵਾਇਰਲ ਵੀਡੀਓ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ

Also Read : ਯੂਨੀਵਰਸਿਟੀ ਵਿੱਚ ਵਿਰੋਧ ਪ੍ਰਦਰਸ਼ਨ, ਸਿੱਖਿਆ ਮੰਤਰੀ ਨੇ ਸ਼ਾਂਤੀ ਦੀ ਅਪੀਲ ਕੀਤੀ

Connect With Us : Twitter Facebook

SHARE