No Entry In Aam Aadmi Party ਪ੍ਰੋਫਾਈਲ ਚੈਕ ਹੋਣ ਤੋਂ ਬਾਅਦ ‘ਆਪ’ਚ ਹੋਵੇਗੀ ਜੁਆਇਨਿੰਗ

0
282
No Entry In Aam Aadmi Party

No Entry In Aam Aadmi Party

ਕੁਲਦੀਪ ਸਿੰਘ
ਇੰਡੀਆ ਨਿਊਜ਼ ਮੋਹਾਲੀ

ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਲੋਕ ਸਭਾ ਪੱਧਰ ‘ਤੇ ਨਵਾਂ ਫਰਮਾਨ ਜਾਰੀ ਕੀਤਾ ਹੈ। ਸੱਤਾਧਾਰੀ ਪਾਰਟੀ ਦਾ ਆਨੰਦ ਮਾਣਨ ਲਈ ਬੈਠੇ ਹੋਰਨਾਂ ਪਾਰਟੀ ਆਗੂਆਂ ਲਈ ਇਹ ਕੁਝ ਔਖਾ ਹੋ ਗਿਆ ਹੈ। ਹੁਣ ਅੱਪਾ-ਢੱਪੀ ‘ਚ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਨੂੰ ਲੈ ਕੇ ਰੋਕ ਲੱਗ ਗਈ ਹੈ। ‘ਆਪ’ ਆਗੂ ਚੈਨਲ ਵਰਕ ‘ਤੇ ਨਵੀਂ ਸ਼ਮੂਲੀਅਤ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਨਵੀਂ ਜੁਆਇਨਿੰਗ ਨੂੰ ਮਨਜ਼ੂਰੀ ਦੇਣਗੇ।

No Entry In Aam Aadmi Party

No Entry In Aam Aadmi Party

ਲੋਕ ਸਭਾ ਇੰਚਾਰਜ ਨੇ ਜਾਰੀ ਕੀਤਾ ਸੰਦੇਸ਼

No Entry In Aam Aadmi Party

ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਹੁਣ ਕੋਈ ਵੀ ‘ਆਪ’ ਅੰਦਰ ਆਸਾਨੀ ਨਾਲ ਐਂਟਰੀ ਨਹੀਂ ਕਰ ਸਕੇਗਾ। ਇਸ ਸਬੰਧੀ ਇੱਕ ਸੁਨੇਹਾ ਲੋਕ ਸਭਾ ਪੱਧਰ ‘ਤੇ ਵੀ ਫਲੈਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵੀਂ ਜੁਆਇਨਿੰਗ ਦੀ ਪ੍ਰੋਫਾਈਲ ਜ਼ਿਲ੍ਹਾ ਪ੍ਰਧਾਨ ਤੋਂ ਬਾਅਦ ਲੋਕ ਸਭਾ ਇੰਚਾਰਜ ਤੱਕ ਪਹੁੰਚੇਗੀ। ਉਸ ਤੋਂ ਬਾਅਦ ਫਾਈਲ ਪਾਰਟੀ ਦੇ ਚੰਡੀਗੜ੍ਹ ਸਥਿਤ ਦਫਤਰ ਪਹੁੰਚਾ ਦਿੱਤੀ ਜਾਵੇਗੀ। ਉਥੋਂ ਤਸਦੀਕ ਹੋਣ ਤੋਂ ਬਾਅਦ ਹੀ ਪਾਰਟੀ ਜੁਆਇਨਿੰਗ ਹੋ ਸਕੇਗੀ।

ਡਾਟਾ ਇਕੱਠਾ ਕਰਨ ਲਈ ਬਣਾਏ ਨਿਯਮ 

ਸੰਧੂ ਨੇ ਦੱਸਿਆ ਕਿ ਪਿੰਡਾਂ, ਮੁਹੱਲਿਆਂ ਅਤੇ ਸ਼ਹਿਰਾਂ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਪਤਾ ਲੱਗਾ ਹੈ। ਪਾਰਟੀ ਹਾਈਕਮਾਂਡ ਦਾ ਹੁਕਮ ਹੈ ਕਿ ਹਰੇਕ ਦਾ ਡਾਟਾ ਇਕੱਠਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਤੋਂ ਲੋਕਾਂ ਦਾ ‘ਆਪ’ ਵਿੱਚ ਆਉਣ ਕਾਰਨ ਪਾਰਟੀ ਵਰਕਰਾਂ ਨੂੰ ਦੁੱਖ ਹੁੰਦਾ ਹੈ। ਇਸ ਲਈ ਨਵੀਂ ਤਕਨੀਕ ਨਾਲ ਕੰਮ ਸ਼ੁਰੂ ਕੀਤਾ ਗਿਆ ਹੈ। No Entry In Aam Aadmi Party

Also Read :CM Bhagwant Mann Attention Of Banur Case ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਅਕਾਲੀ ਆਗੂ ਆਮ ਆਦਮੀ ਪਾਰਟੀ ‘ਚ ਛਲਾਂਗ ਲਾਉਣ ਨੂੰ ਕਾਹ੍ਹਲਾ

Connect With Us : Twitter Facebook

SHARE