Oldest Gurdwara Sahib
ਬਨੂੜ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਜਿੱਥੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਆਉਂਦੀ ਸੀ ਮੱਥਾ ਟੇਕਣ
* ਗੁਰੂ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਨਾਲ ਜੁੜਿਆ ਹੋਇਆ ਹੈ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਗੁਰੂ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਨੂੜ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਮੰਨਿਆ ਜਾਂਦਾ ਹੈ। ਇਤਿਹਾਸਕ ਤੌਰ ‘ਤੇ ਗੁਰੂਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਨਾਲ ਸਬੰਧਤ ਹੈ।
ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਮੁਗ਼ਲ ਸਲਤਨਤ ਨਾਲ ਲੜਨ ਲਈ ਸਰਹਿੰਦ ਲਈ ਰਵਾਨਾ ਹੋਏ ਸਨ ਤਾਂ ਉਨ੍ਹਾਂ ਨੇ ਬਨੂੜ ਵਿਖੇ ਠਹਿਰਾਅ ਕੀਤਾ ਸੀ। ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਨੇ ਆਪਣਾ ਘੋੜਾ ਗੁਰੂ ਦੁਆਰਾ ਸਾਹਿਬ ਸਥਿਤ ਬੇਰੀ ਨਾਲ ਬੰਨ੍ਹਿਆ ਸੀ। Oldest Gurdwara Sahib
ਸਭ ਤੋਂ ਪੁਰਾਣਾ ਗੁਰਦੁਆਰਾ
ਗੁਰੂਦੁਆਰਾ ਸਾਹਿਬ ਕਮੇਟੀ ਦੇ ਕੈਸ਼ੀਅਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ ਦੀ ਸਥਾਪਨਾ ਬਹੁਤ ਪੁਰਾਣੀ ਹੈ। ਸ਼ਹਿਰ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਹੈ। ਆਸ-ਪਾਸ ਕੋਈ ਗੁਰਦੁਆਰਾ ਨਹੀਂ ਸੀ ਅਤੇ ਪਿੰਡ ਰਾਜੋਮਾਜਰਾ,ਝੁਰਮਾਜਰਾ,ਕੁਰਾਲੀ ਦੀਆਂ ਸੰਗਤਾਂ ਇੱਥੇ ਮੱਥਾ ਟੇਕਣ ਲਈ ਆਉਂਦੀਆਂ ਸਨ।
ਪਹਿਲਾਂ ਗੁਰੂਦੁਆਰਾ ਸਾਹਿਬ ਦਾ ਪ੍ਰਬੰਧ ਮਹੰਤ ਜੁਵਾਹਰ ਦਾਸ ਕੋਲ ਸੀ। ਉਪਰੰਤ ਗੁਰੂਦੁਆਰਾ ਸਾਹਿਬ ਦੀ ਸੇਵਾ ਰਤਨ ਦਾਸ ਨੇ ਨਿਭਾਈ। ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ 11 ਮੈਂਬਰੀ ਕਮੇਟੀ ਗੁਰੂਦੁਆਰਾ ਸਾਹਿਬ ਦਾ ਕੰਮ ਸੰਭਾਲ ਰਹੀ ਹੈ। Oldest Gurdwara Sahib
45 ਵਿੱਘੇ ਜ਼ਮੀਨ ਅਤੇ ਦੁਕਾਨਾਂ
ਕੈਸ਼ੀਅਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰੂਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ 45 ਵਿੱਘੇ ਜ਼ਮੀਨ ਹੈ। ਅਤੇ ਕੁਝ ਦੁਕਾਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ’ਤੇ ਹਨ।
ਜ਼ਮੀਨਾਂ ਅਤੇ ਦੁਕਾਨਾਂ ਤੋਂ ਹੋਣ ਵਾਲੀ ਆਮਦਨ ਨਾਲ ਪ੍ਰਬੰਧ ਚਲਾਏ ਜਾ ਰਹੇ ਹਨ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਦੁਆਰਾ ਸਾਹਿਬ ਦੀ ਇਮਾਰਤ ਬਹੁਤ ਛੋਟੀ ਹੈ। ਇਮਾਰਤ ਨੂੰ ਵਿਸਥਾਰ ਕੀਤਾ ਜਾਣਾ ਹੈ। Oldest Gurdwara Sahib
SGPC ਨੇ ਕੀਤਾ ਸੀ ਵਿਜਿਟ
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿਹਾ ਜਾਂਦਾ ਹੈ ਕਿ ਕਰੀਬ 50 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਗੁਰੂਦੁਆਰਾ ਸਾਹਿਬ ਦਾ ਵਿਜਿਟ ਕੀਤਾ ਸੀ। ਉਸ ਸਮੇਂ ਗੁਰੂਦੁਆਰਾ ਸਾਹਿਬ ਦੀ ਆਮਦਨ ਬਹੁਤ ਸੀਮਤ ਸੀ।
ਗੁਰੂਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਸਮੇਤ 10 ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਜਦੋਂ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਲੰਗਰ ਚਲਾਇਆ ਜਾਂਦਾ ਹੈ। Oldest Gurdwara Sahib
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਗਤਾਂ ਨੂੰ ਸੰਦੇਸ਼
ਗੁਰੂ ਦੁਆਰਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਨੂੜ ਦੀ ਸੰਗਤ ਲਈ ਲਿਖਿਆ ਸੰਦੇਸ਼ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਸੰਗਤ ਦੀ ਸਹੂਲਤ ਲਈ ਮੂਲ ਸੰਦੇਸ਼ ਦਾ ਤਰਜ਼ਮਾ ਵੀ ਲਿਖਿਆ ਗਿਆ ਹੈ। ਇਹ ਸੰਦੇਸ਼ ਫਰੀਦਕੋਟ ਤੋਂ ਪ੍ਰੋ.ਕੁਲਬੀਰ ਸਿੰਘ ਮੋਹਿਆ ਕਰਵਾਇਆ ਗਿਆ ਹੈ। Oldest Gurdwara Sahib
Also Read :ਟਰੱਕ ਯੂਨੀਅਨ ਦੀ ਮੇਨ ਐਂਟਰੀ ‘ਤੇ ਲਗਾਇਆ ਜਾ ਰਿਹਾ ਲੋਹੇ ਦਾ ਗੇਟ Truck Union Banur
Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation
Connect With Us : Twitter Facebook