Open Bidding Of Land : ਅਦਾਲਤੀ ਹੁਕਮਾਂ ਤੇ ਕੋਹਲੀ ਮਾਜਰਾ ਵਿਖੇ 124 ਬਿੱਘਾ, 8 ਵਿਸਵਾ ਰਕਬਾ ਜ਼ਮੀਨ ਦੀ ਖੁੱਲ੍ਹੀ ਬੋਲੀ – ਐੱਸ ਡੀ ਐਮ

0
419
Open Bidding Of Land

Open Bidding Of Land

India News (ਇੰਡੀਆ ਨਿਊਜ਼),ਚੰਡੀਗੜ੍ਹ : ਡੇਰਾਬੱਸੀ ਉਪਮੰਡਲ ਦੇ ਪਿੰਡ ਕੋਹਲੀ ਮਾਜਰਾ ਵਿਖੇ ਸਥਿਤ 124 ਬਿੱਘਾ, 8 ਵਿਸਵਾ ਰਕਬਾ ਜ਼ਮੀਨ ਨੂੰ ਮਿਤੀ 14.05.2024 ਨੂੰ ਸਵੇਰੇ 09.30 ਵਜੇ ਤੋਂ ਬਾਅਦ ਆਮ ਬੋਲੀ ਰਾਹੀਂ ਪਿੰਡ ਕੋਹਲੀ ਮਾਜਰਾ ਵਿਖੇ ਨਿਲਾਮ ਕੀਤਾ ਜਾਵੇਗਾ। Open Bidding Of Land

ਇਸ ਜ਼ਮੀਨ ਦੀ ਮੇਨ ਰੋਡ ਤੋਂ ਦੂਰੀ 1.75 ਕਿਲੋਮੀਟਰ ਹੈ। ਉੱਪ ਮੰਡਲ ਮੈਜਿਸਟਰੇਟ, ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਜ਼ਮੀਨ ਜੋ ਕਿ ਲਗਭਗ 25 ਏਕੜ ਹੈ, ਯੋਲਟਨ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਦੇ ਨਾਮ ਤੇ ਦਰਜ ਹੈ। ਇਸ ਜ਼ਮੀਨ ਨੂੰ ਵੇਚਣ ਦਾ ਅਧਿਕਾਰ ਮਾਣਯੋਗ ਜ਼ਿਲਾ ਅਤੇ ਸੈਸਨ ਜੱਜ ਮੋਹਾਲੀ ਦੀ ਅਦਾਲਤ ਦੇ ਹੁਕਮ ਮਿਤੀ 3.02.2022 ਕੇਸ ਸਿਰਲੇਖ “ਦਾਈਚੀ ਸਾਂਕਿਓ ਕੰਪਨੀ ਲਿਮਟਿਡ ਬਨਾਮ ਮਾਲਵਿੰਦਰ ਮੋਹਨ ਸਿੰਘ ਅਤੇ ਹੋਰ” (Daiichi Sankyo Company Limited Versus Malvinder Mohan Singh and Others (EXE/92/2022)) ਵਿੱਚ ਪਾਸ ਕੀਤੇ ਗਏ ਸਨ।

ਉਨ੍ਹਾਂ ਹੁਕਮਾਂ ਮੁਤਾਬਿਕ ਖੁੱਲ੍ਹੀ ਬੋਲੀ ਰਾਹੀਂ ਇਹ ਜ਼ਮੀਨ ਵੇਚੀ ਜਾਣੀ ਹੈ ਅਤੇ ਇਸ ਬਾਬਤ ਮੁਨਾਦੀ ਵੀ ਮਿਤੀ 23.04.2024 ਨੂੰ ਮਾਣਯੋਗ ਅਦਾਲਤ ਰਾਹੀਂ ਕਰਵਾਈ ਗਈ ਸੀ। Open Bidding Of Land

ਉਕਤ ਜ਼ਮੀਨ ਦਾ ਘੱਟੋ ਘੱਟ ਰਾਖਵਾਂ ਰੇਟ

ਉੱਪ ਮੰਡਲ ਮੈਜਿਸਟਰੇਟ, ਡੇਰਾਬਸੀ ਵੱਲੋਂ ਅੱਗੇ ਦੱਸਿਆ ਗਿਆ ਕਿ ਉਕਤ ਜ਼ਮੀਨ ਦਾ ਘੱਟੋ ਘੱਟ ਰਾਖਵਾਂ ਰੇਟ 24.00 ਲੱਖ ਰੁਪਏ ਪ੍ਰਤੀ ਏਕੜ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਉੱਚ ਬੋਲੀ ਲਾਉਣ ਵਾਲੇ ਵਿਅਕਤੀ ਨੂੰ ਲਗਾਈ ਗਈ ਬੋਲੀ ਦੀ 25 ਪ੍ਰਤੀਸ਼ਤ ਰਕਮ, ਉਸੇ ਦਿਨ ਜਮ੍ਹਾਂ ਕਰਵਾਉਣੀ ਪਵੇਗੀ ਅਤੇ ਬਾਕੀ ਦੀ ਬੋਲੀ ਰਕਮ ਮਾਣਯੋਗ ਅਦਾਲਤ ਵਿਖੇ ਮਿਤੀ 29.05.2024 ਤੱਕ ਜਮ੍ਹਾਂ ਕਰਵਾਉਣੀ ਹੋਵੇਗੀ। ਬੋਲੀ ਵਿੱਚ ਭਾਗੀਦਾਰ ਵਜੋਂ ਸ਼ਾਮਿਲ ਹੋਣ ਲਈ ਬਿਆਨਾ ਰਕਮ ਦੇ ਤੌਰ ਤੇ 5.00 ਲੱਖ ਰੁਪਏ ਦੀ ਰਾਸ਼ੀ ਪਹਿਲਾਂ ਚੈੱਕ ਰਾਹੀਂ ਜਮ੍ਹਾਂ ਕਰਵਾਉਣੀ ਹੋਵੇਗੀ।

ਸੇਲ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ

ਉੱਪ ਮੰਡਲ ਮੈਜਿਸਟਰੇਟ, ਡੇਰਾਬੱਸੀ ਵੱਲੋ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਬੋਲੀ ਵਾਲੀ ਜ਼ਮੀਨ ਦੀ ਕਿਸਮ ਖੇਤੀਬਾੜੀ ਯੋਗ ਹੈ। ਉਕਤ ਜ਼ਮੀਨ ਜਿਵੇਂ ਹੈ ਤਿਵੇਂ, ਆਧਾਰ ਤੇ ਖੁੱਲ੍ਹੀ ਬੋਲੀ ਰਾਹੀਂ ਵੇਚੀ ਜਾਵੇਗੀ ਅਤੇ ਮਾਣਯੋਗ ਅਦਾਲਤ ਵੱਲੋਂ ਕੁੱਲ ਬੋਲੀ ਦੀ ਰਕਮ ਪ੍ਰਾਪਤ ਹੋਣ ਤੋਂ ਬਾਅਦ ਸੇਲ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਜਿਸ ਤੋਂ ਬਾਅਦ ਸਫ਼ਲ ਬੋਲੀਕਾਰ ਨੂੰ ਖਰੀਦਦਾਰ ਘੋਸ਼ਿਤ ਕੀਤਾ ਜਾਵੇਗਾ। ਉਕਤ ਸਰਟੀਫਿਕੇਟ ਰਾਹੀਂ ਸੇਲ ਕਤਈ ਤੌਰ ਤੇ ਕਾਇਮ ਮੰਨੀ ਜਾਵੇਗੀ। Open Bidding Of Land

ਉਨ੍ਹਾਂ ਅੱਗੇ ਦੱਸਿਆ ਕਿ ਸਟੈਂਪ ਡਿਊਟੀ ਅਤੇ ਰਜਿਸਟਰੇਸ਼ਨ ਦਾ ਖਰਚਾ ਬੋਲੀਕਾਰ ਵੱਲੋਂ ਅਦਾ ਕੀਤਾ ਜਾਵੇਗਾ। ਬੋਲੀ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਬੋਲੀਕਾਰਾਂ ਵੱਲੋਂ ਆਪਣੇ ਪੱਧਰ ਤੇ ਜ਼ਮੀਨ ਦੇ ਸਬੰਧ ਵਿੱਚ ਹਰੇਕ ਪ੍ਰਕਾਰ ਦੀਆਂ ਦੇਣਦਾਰੀਆਂ ਆਦਿ ਬਾਬਤ ਜਾਂਚ-ਪੜਤਾਲ ਕਰਨੀ ਯਕੀਨੀ ਬਣਾਈ ਜਾਵੇ। Open Bidding Of Land

ਇਹ ਵੀ ਪੜ੍ਹੋ :Expenditure on election campaign : ਲੋਕ ਸਭਾ ਦੌਰਾਨ ਚੋਣ ਪ੍ਰਚਾਰ ‘ਤੇ ਖਰਚ ਕੀਤੇ ਗਏ ਹਰ ਪੈਸੇ ਦਾ ਹਿਸਾਬ ਲਾਜ਼ਮੀ – ਖਰਚਾ ਨਿਗਰਾਨ ਸ਼ਿਲਪੀ ਸਿਨਹਾ

 

SHARE