ਸੜਕ ‘ਤੇ ਖੁੱਲ੍ਹਾ ਪਿਆ ਸੀ ਸੀਵਰੇਜ, ਕੌਂਸਲ ਨੇ ਰੱਖਿਆ ਨਵਾਂ ਢੱਕਣ Open Sewers

0
189
Open Sewers

Open Sewers

ਢਾਈ ਕਰੋੜ ਦੀ ਲਾਗਤ ਨਾਲ ਬਣੀ ਸੜਕ ‘ਤੇ ਖੁੱਲ੍ਹਾ ਪਿਆ ਸੀਵਰੇਜ,ਕੌਂਸਲ ਨੇ ਰੱਖਿਆ ਢੱਕਣ

* ਸੜਕ ਦੋ ਸਾਲ ਪਹਿਲਾਂ ਬਣੀ ਸੀ ਸੜਕ

ਕੁਲਦੀਪ ਸਿੰਘ
ਇੰਡੀਆ ਨਿਊਜ਼ ਮੋਹਾਲੀ
ਬਨੂੜ-ਹੁਲਕਾ ਤੇ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦਾ ਹੋਲ ਖੁੱਲ੍ਹਾ ਪਿਆ ਸੀ। ਖੁੱਲ੍ਹਾ ਸੀਵਰੇਜ ਹਾਦਸੇ ਦਾ ਕਾਰਨ ਬਣ ਰਿਹਾ ਸੀ। ਇਸ ਤੋਂ ਪਹਿਲਾਂ ਖੁੱਲ੍ਹੇ ਸੀਵਰੇਜ ਕਾਰਨ ਹਾਦਸਾ ਹੁੰਦਾ ਨਗਰ ਕੌਂਸਲ ਵੱਲੋਂ ਢੱਕਣ ਲਗਾ ਕੇ ਕਵਰ ਕਰ ਦਿੱਤਾ ਗਿਆ। Open Sewers

ਢਾਈ ਕਰੋੜ ਰੁਪਏ ਖਰਚ ਨਾਲ ਬਣੀ ਰੋਡ

Open Sewers

ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਬਨੂੜ ਹੁਲਕਾ ਰੋਡ ਨੂੰ ਢਾਈ ਕਰੋੜ ਰੁਪਏ ਖਰਚ ਕੇ ਨਵਿਆਇਆ ਗਿਆ ਸੀ। ਬਨੂੜ ਹੁਲਕਾ ਰੋਡ ’ਤੇ ਸਥਿਤ ਨੰਡਿਆਲੀ,ਭਟੀਰਸ,ਹੁਲਕਾ,ਖਾਨਪੁਰ ਖੱਦਰ,ਕਲੋਲੀ ਸਮੇਤ ਦਰਜਨਾਂ ਪਿੰਡਾਂ ਦਾ ਸੰਪਰਕ ਬਨੂੜ ਸ਼ਹਿਰ ਨਾਲ ਹੈ। ਲਿੰਕ ਰੋਡ ’ਤੇ ਸੀਵਰੇਜ ਦੇ ਖੁੱਲ੍ਹੇ ਹੋਲ ਕਾਰਨ ਲੰਘਦੀ ਟਰੈਫਿਕ ਲਈ ਖਤਰਾ ਬਣਿਆ ਹੋਇਆ ਸੀ। Open Sewers

ਪੀਡਬਲਿਉਡੀ ਦੇ ਕਰਮਚਾਰੀ ਨੇ ਦਿੱਤੀ ਜਾਣਕਾਰੀ

ਖੁੱਲ੍ਹੇ ਸੀਵਰੇਜ ਦਾ ਮਾਮਲਾ ਜਦੋਂ ਲੋਕ ਨਿਰਮਾਣ ਵਿਭਾਗ ਵਿੱਚ ਤਾਇਨਾਤ ਮੁਲਾਜ਼ਮ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਕੌਂਸਲ ਦੇ ਸਟਾਫ ਨੇ ਸੀਵਰੇਜ ਦਾ ਨਵਾਂ ਢੱਕਣ ਲਗਾ ਕੇ ਹਾਲ ਨੂੰ ਕਵਰ ਕੀਤਾ। ਨਗਰ ਕੌਂਸਲ ਦੇ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਸੀਵਰੇਜ ਹੋਲ ’ਤੇ ਨਵਾਂ ਢੱਕਣ ਲਾਇਆ ਗਿਆ ਹੈ। Open Sewers

Also Read :ਐੱਨਜੀਟੀ:ਘੱਗਰ ਦਰਿਆ ਦੇ ਦੂਸ਼ਿਤ ਪਾਣੀ ਵਿੱਚ ਧੋਤੀਆਂ ਜਾ ਰਹੀਆਂ ਸਬਜ਼ੀਆਂ National Green Tribunal

Also Read :ਜੈਨ ਸਥਾਨਕ ਬਨੂੜ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ SS Jain Sabha Banur

Connect With Us : Twitter Facebook

 

SHARE