India News (ਇੰਡੀਆ ਨਿਊਜ਼), Operation Caso Of Punjab Police, ਚੰਡੀਗੜ੍ਹ : ਅਪਰੇਸ਼ਨ ਕਾਸੋ ਤਹਿਤ ਬਠਿੰਡਾ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਮੌਕੇ ਤੇ ਮੌਜੂਦ ਪੁਲਿਸ ਦੇ ਸੀਨੀਅਰ ਅਧਿਕਾਰੀ ਆਪਰੇਸ਼ਨ ਕਾਸੋ ਦੀ ਅਗਵਾਈ ਕਰ ਰਹੇ ਹਨ। ਅਪਰੇਸ਼ਨ ਕਾਸੋ ਤਹਿਤ ਪੁਲਿਸ ਵੱਲੋਂ ਨਸ਼ਾ ਕਰਨ ਵਾਲਿਆਂ ਤੇ ਨਸ਼ੇ ਦੇ ਕਾਰੋਬਾਰਾਂ ਨਾਲ ਜੁੜੇ ਰਹੇ ਲੋਕਾਂ ਦੀ ਘਰਾਂ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਨਸ਼ੇ ਦੇ ਕਾਰੋਬਾਰ ਦੀ ਬਰੀਕੀ ਨਾਲ ਜਾਂਚ
ਮੌਕੇ SP CITY ਦਾ ਕਹਿਣਾ ਹੈ ਕਿ ਅਸੀਂ ਅੱਜ ਦਾ ਸਰਚ ਅਭਿਆਨ SSP ਸਾਹਿਬ ਦੀਆਂ ਹਦਾਇਤਾਂ ਤੇ ਕਰ ਰਹੇ ਹਾਂ। ਉਹਨਾਂ ਨੂੰ ਆਡੈਂਟੀਫਾਈ ਕੀਤਾ ਗਿਆ ਹੈ ਜਿਨਾਂ ਵਿੱਚ ਨਸ਼ੇ ਦਾ ਕਾਰੋਬਾਰ ਚਲਦਾ ਹੈ। ਅੱਜ ਸਾਨੂੰ ਕੁਝ ਨਸ਼ਾ ਅਤੇ ਨਸ਼ਾ ਵੇਚਣ ਵਾਲੇ ਅਤੇ ਕੁਝ ਵਹੀਕਲ ਵੀ ਸਰਚ ਦੌਰਾਨ ਮਿਲੇ। ਇਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ।
ਆਪ ਸਰਕਾਰ ਨਸ਼ੇ ਅਤੇ ਕਰਪਸ਼ਨ ਦੇ ਖਿਲਾਫ
CM Bhagwant Mann ਦੀ ਅਗਵਾਈ ਵਿੱਚ ਚੱਲ ਰਹੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਵਿੱਚ ਸ਼ੁਰੂ ਤੋਂ ਹੀ ਨਸ਼ੇ ਅਤੇ ਕਰਪਸ਼ਨ ਦੇ ਖਿਲਾਫ ਬਿਗਲ ਵਜਾਇਆ ਗਿਆ ਹੈ। ਦੋਸ਼ੀਆਂ ਨੂੰ ਲਗਾਤਾਰ ਗਿਰਫਤਾਰ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਨਸ਼ਿਆਂ ਨੂੰ ਨੱਥ ਪਾਉਣ ਲਈ ਬਣਾਈ ਗਈ STF
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਨੱਥ ਪਾਉਣ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ (STF) ਦੇ ਬਰਨਾਲਾ ਇੰਚਾਰਜ ਏ.ਐਸ.ਆਈ ਸਤਵਿੰਦਰ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਦੇ ਦੋਸ਼ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਇਕਸਾਫ ਵਿਜੀਲੈਂਸ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ। ਆਰੋਪੀ ਅਧਿਕਾਰੀ ਵੱਲੋਂ ਇਹ ਰਿਸ਼ਵਤ ਇੱਕ ਕੇਸ ਨੂੰ ਰਫਾ ਦਫਾ ਕਰਨ ਬਦਲੇ ਲਾਈ ਗਈ ਸੀ।
ਇਹ ਵੀ ਪੜ੍ਹੋ :Bhai Mardana Ji : ਭਾਈ ਮਰਦਾਨਾ ਜੀ ਦਾ ਅੱਜ ਅਕਾਲ ਚਲਾਨਾ ਦਿਵਸ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ