Order Of The Punjab Government ਸਾਬਕਾ ਮੰਤਰੀਆਂ-ਵਿਧਾਇਕਾਂ ਨੂੰ ਪੰਜਾਬ ਸਰਕਾਰ ਦਾ ਹੁਕਮ, ਚਲੋ ਬਾਈ 26 ਮਾਰਚ ਤੱਕ ਬੰਗਲੇ-ਫਲੈਟ ਖਾਲੀ ਕਰੋ

0
306
Order Of The Punjab Government

Order Of The Punjab Government

ਇੰਡੀਆ ਨਿਊਜ਼, ਚੰਡੀਗੜ੍ਹ

Order Of The Punjab Government ਪੰਜਾਬ ਸਰਕਾਰ ਨੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਰਕਾਰੀ ਬੰਗਲੇ ਅਤੇ ਫਲੈਟ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜੇਕਰ ਸਰਕਾਰੀ ਰਿਹਾਇਸ਼ ਸਮੇਂ ਸਿਰ ਖਾਲੀ ਨਾ ਕੀਤੀ ਗਈ ਤਾਂ ਭਾਰੀ ਕਿਰਾਇਆ ਅਦਾ ਕਰਨਾ ਪਵੇਗਾ। ਅਜਿਹੇ ਮੰਤਰੀਆਂ ਅਤੇ ਵਿਧਾਇਕਾਂ ਦੀ ਗਿਣਤੀ 57 ਹੈ, ਜਿਨ੍ਹਾਂ ਨੂੰ ਇਹ ਫ਼ਰਮਾਨ ਜਾਰੀ ਕੀਤਾ ਗਿਆ ਹੈ। ਚੰਨੀ ਫੇਸ ਕਾਂਗਰਸ ਸਰਕਾਰ ਵਿੱਚ 17 ਮੰਤਰੀ ਸਨ ਜਿਨ੍ਹਾਂ ਨੂੰਰਿਹਾਇਸ਼ ਅਲਾਟਮੇਂਟ ਕੀਤੀ ਸੀ।

ਚਰਨਜੀਤ ਚੰਨੀ ਨੇਮੁੱਖ ਮੰਤਰੀ ਰਿਹਾਇਸ਼ ਖਾਲੀ ਕੀਤੀ Order Of The Punjab Government

ਨਿਯਮਾਂ ਮੁਤਾਬਕ ਚੋਣਾਂ ਦੇ ਨਤੀਜੇ ਆਉਣ ਤੋਂ 15 ਦਿਨਾਂ ਦੇ ਅੰਦਰ ਸਰਕਾਰੀ ਰਿਹਾਇਸ਼ ਛੱਡਣੀ ਹੁੰਦੀ ਹੈ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਮੁੱਖ ਮੰਤਰੀ ਨਿਵਾਸ ਖਾਲੀ ਕਰ ਚੁੱਕੇ ਹਨ। ਸਾਬਕਾ ਵਿਧਾਇਕਾਂ ਵਿੱਚ ਨਵਜੋਤ ਸਿੰਘ ਸਿੱਧੂ ਦੇ ਇਲਾਵਾ ਅਕਾਲੀ ਦਲ ਤੋਂ ਪ੍ਰਕਾਸ਼ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਵੀ ਫਲੈਟ ਅਲਾਟੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ਦੀ ਰਿਹਾਇਸ਼ ਨਵੇਂ ਮੰਤਰੀਆਂ ਨੂੰ ਦਿੱਤੀ ਜਾਵੇਗੀ।

ਨੀਨਾ ਮਿੱਤਲ ਵੀ 19 ਨੂੰ ਸਹੁੰ ਚੁੱਕਣ ਵਾਲੇ 6 ਮੰਤਰੀਆਂ ਵਿੱਚ ਸ਼ਾਮਲ Order Of The Punjab Government

Order Of The Punjab Government

 

16 ਮਾਰਚ ਨੂੰ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸਹੁੰ ਚੁੱਕਣਗੇ। ਜਦਕਿ 17 ਮਾਰਚ ਨੂੰ ਰਾਜ ਭਵਨ ‘ਚ ਪੂਰੇ 117 ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ। ਪਤਾ ਲੱਗਾ ਹੈ ਕਿ 19 ਮਾਰਚ ਨੂੰ ‘ਆਪ’ ਦੇ 6 ਮੰਤਰੀ ਸਹੁੰ ਚੁੱਕਣਗੇ, ਜਿਨ੍ਹਾਂ ‘ਚ ਰਾਜਪੁਰਾ ਤੋਂ ਵਿਧਾਇਕ ਬਣੀ ਨੀਨਾ ਮਿੱਤਲ ਦਾ ਨਾਂ ਵੀ ਦੱਸਿਆ ਜਾ ਰਿਹਾ ਹੈ। ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ ਅਤੇ ਬੁੱਧ ਰਾਮ ਦੇ ਨਾਂ ਵੀ ਸੂਚੀ ਵਿੱਚ ਸ਼ਾਮਲ ਦੱਸੇ ਜਾਂਦੇ ਹਨ।

Also Read :Captain’s Home District Patiala ਕੈਪਟਨ ਦੇ ਜਾਂਦੇ ਹੀ ਪਟਿਆਲਾ’ਚ ਕਾਂਗਰਸ ਦੇ ਉੱਡੇ ਫੀਊਜ

Also Read :MLAs Should Be Held Accountable LCP ਨੇਤਾ ਸੰਧੂ ਦੀ ਬੇਬਾਕ ਟਿੱਪਣੀ,ਸਾਬਕਾ ਕਾਂਗਰਸੀ ਵਿਧਾਇਕਾਂ ਨੂੰ ਲੋਕ ਜਵਾਬਦੇਹ ਬਣਾਉਣ

Connect With Us : Twitter Facebook

 

 

SHARE