Organization Of Placement Camp : ਜ਼ਿਲ੍ਹਾ ਰੋਜ਼ਗਾਰ ਵਲੋਂ 7 ਦਸੰਬਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ

0
159
Organization Of Placement Camp

India News (ਇੰਡੀਆ ਨਿਊਜ਼), Organization Of Placement Camp, ਚੰਡੀਗੜ੍ਹ : ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ, ਮਾਡਲ ਕੈਰੀਅਰ ਸੈਂਟਰ ਅਤੇ ਪੀ. ਐੱਸ. ਡੀ. ਐੱਮ, ਐੱਸ. ਏ. ਐੱਸ ਨਗਰ, ਵਲੋਂ ਟੈਲੀਪ੍ਰੋਫਾਰਮੈਂਸ, ਈਕਾਰਟ, ਈਕਲਰਕਸ, ਅਮਰਟੈਕਸ, ਅਲੈਂਜਰਸ ਅਤੇ ਬੀ.ਐਸ.ਸੀ.ਜੇ.ਈ ਆਦਿ ਲਈ ਮਿਤੀ- 07 ਦਸੰਬਰ, 2023 ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕਰ ਰਿਹਾ ਹੈ।

ਜਿਸ ਵਿੱਚ ਉਕਤ ਸਾਰੀਆਂ ਕੰਪਨੀਆਂ ਦੀ ਐੱਚ ਆਰ ਟੀਮ ਦੁਆਰਾ ਸਵੇਰੇ 9.30 ਵਜੇ ਤੋਂ 2.30 ਵਜੇ ਤੱਕ ਉਮੀਦਵਾਰਾਂ ਦੀ ਵਾਕਿਨ ਇੰਟਰਵਿਊ ਕੀਤੀ ਜਾਵੇਗੀ। ਉਕਤ ਪਲੇਸਮੈਂਟ ਕੈਂਪ ਵਿੱਚ 18 ਸਾਲ ਤੋਂ ਵੱਧ ਉਮਰ ਦੇ ਉਮੀਦਵਾਰ ਜੋ 10 ਵੀਂ/12ਵੀਂ/ਗ੍ਰੈਜੂਏਟ ਹੋਣ ਭਾਗ ਲੈ ਸਕਦੇ ਹਨ।

ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਹਰ ਰੋਜ਼ ਪਲੇਸਮੈਂਟ ਕੈਂਪ

ਡਿਪਟੀ ਡਾਇਰੈਕਟਰ , ਡੀ. ਬੀ. ਈ. ਈ. ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਡੀ. ਬੀ. ਈ. ਈ. ਵੱਲੋਂ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਹਰ ਰੋਜ਼ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਸੱਤ ਕੰਪਨੀਆਂ ਹਿੱਸਾ ਲੈਣਗੀਆਂ। ਉਹਨਾਂ ਕਿਹਾ ਕਿ ਆਪਣੇ ਪੈਰਾਂ ਤੇ ਖੜਾ ਹੋਣ ਲਈ ਅਤੇ ਸੁਨਹਿਰਾ ਭਵਿੱਖ ਬਣਾਉਣ ਲਈ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।

ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ

ਉਹਨਾਂ ਨੇ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਿਜ਼ਿਊਮ ਅਤੇ ਸਬੰਧਿਤ ਦਸਤਾਵੇਜ਼ਾਂ ਨਾਲ ਡੀ. ਬੀ. ਈ. ਈ. ਦਫ਼ਤਰ ਵਿੱਚ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਚਾਹਵਾਨ ਉਮੀਦਵਾਰ ਸਵੇਰੇ 9.30 ਵਜੇ ਡੀ. ਬੀ. ਈ. ਈ. ਕਮਰਾ ਨੰਬਰ 461, ਡੀਸੀ ਕੰਪਲੈਕਸ, ਸੈਕਟਰ 76, ਐਸ. ਏ. ਐੱਸ ਨਗਰ ਵਿਖੇ ਪਹੁੰਚਣ। ਨੌਕਰੀ ਦੀ ਭਾਲ ਕਰਦੇ ਉਮੀਦਵਾਰ ਆਪਣਾ ਰਿਜ਼ਿਊਮ ਈ. ਮੇਲ ਰਾਹੀਂ ਦਫ਼ਤਰ ਵਿਖੇ ਪਹੁੰਚਾ ਸਕਦੇ ਹਨ।

ਇਹ ਵੀ ਪੜ੍ਹੋ :Highway Jam By Farmers In Abohar : ਸੀਸੀਆਈ ਵੱਲੋਂ ਖਰੀਦ ਬੰਦ,ਅਬੋਹਰ ਚ ਕਿਸਾਨਾਂ ਤੇ ਆੜਤੀਆਂ ਵੱਲੋਂ ਹਾਈਵੇ ਜਾਮ

 

SHARE