Pakistani Drone At Punjab Border : ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਵਿੱਚ ਦੋ ਥਾਵਾਂ ’ਤੇ ਪਾਕਿਸਤਾਨੀ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ, ਜਦੋਂ ਕਿ ਇੱਕ ਥਾਂ ’ਤੇ ਡਰੋਨ ਮਾਰਿਆ ਗਿਆ ਹੈ ਅਤੇ ਇੱਕ ਤਸਕਰ ਵੀ ਫੜਿਆ ਗਿਆ ਹੈ। ਉਸ ਕੋਲੋਂ 3.2 ਕਿਲੋ ਹੈਰੋਇਨ ਬਰਾਮਦ ਹੋਈ ਹੈ। ਦੇ ਜਵਾਨਾਂ ਨੇ ਇਕ ਹੋਰ ਥਾਂ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ।
ਤਸਕਰ ਕੋਲੋਂ ਪੁੱਛਗਿੱਛ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸੀਮਾ ਸੁਰੱਖਿਆ ਬਲ ਦੇ ਡੀਆਈਜੀ ਸੰਜੇ ਗੌੜ ਅਨੁਸਾਰ 22ਵੀਂ ਬਟਾਲੀਅਨ ਦੇ ਜਵਾਨ ਸ਼ਨੀਵਾਰ ਦੇਰ ਰਾਤ ਅਟਾਰੀ ਸਰਹੱਦ ਨੇੜੇ ਪੁਲ ਮੋੜ ਨੇੜੇ ਗਸ਼ਤ ‘ਤੇ ਸਨ। ਇਸ ਦੌਰਾਨ ਰਾਤ ਕਰੀਬ 9.35 ਵਜੇ ਡਰੋਨ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਜਵਾਨਾਂ ਨੂੰ ਸ਼ੱਕ ਹੋਇਆ ਅਤੇ ਤੁਰੰਤ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਬੀਐੱਸਐੱਫ ਮੁਤਾਬਕ ਉਸ ਦੀ ਨਜ਼ਰ ਇੱਕ ਵਿਅਕਤੀ ‘ਤੇ ਪਈ ਜੋ ਜਵਾਨਾਂ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਵਾਨਾਂ ਨੇ ਉਸ ਨੂੰ ਤੁਰੰਤ ਫੜ ਲਿਆ ਅਤੇ ਜਦੋਂ ਖੇਪ ਦੀ ਜਾਂਚ ਕੀਤੀ ਗਈ ਤਾਂ ਇਸ ਦਾ ਕੁੱਲ ਵਜ਼ਨ 3.5 ਕਿਲੋ ਸੀ।
Also Read : ਸੀਐਮ ਮਾਨ ਨੇ ਇਨ੍ਹਾਂ ਵਿਭਾਗਾਂ ਤੋਂ ਪੰਜਾਬ ਦੇ ਵਿਕਾਸ ਕਾਰਜਾਂ ਦੀ ਰਿਪੋਰਟ ਮੰਗੀ
Also Read : ਪੰਜਾਬ ਬੋਰਡ ਦਾ 10ਵੀਂ ਦਾ ਨਤੀਜਾ ਜਾਰੀ, ਗਗਨਦੀਪ ਕੌਰ ਰਹੀ ਟਾਪ, ਇਸ ਤਰ੍ਹਾਂ ਚੈੱਕ ਕਰੋ
Also Read : ਤੂਫਾਨ ਨੇ ਵਧੀਆਂ ਬਿਜਲੀ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ, ਖਪਤਕਾਰਾਂ ਦੀਆਂ 5000 ਤੋਂ ਵੱਧ ਸ਼ਿਕਾਇਤਾਂ