Pargat Singh’s reply to Manish Sisodia ਦਿੱਲੀ ਦਾ ਸਿੱਖਿਆ ਮਾਡਲ ਸਿਰਫ਼ ਪਾਣੀ ਦਾ ਬੁਲਬੁਲਾ

0
286
Pargat Singh's reply to Manish Sisodia

Pargat Singh’s reply to Manish Sisodia

ਇੰਡੀਆ ਨਿਊਜ਼, ਚੰਡੀਗੜ੍ਹ :

Pargat Singh’s reply to Manish Sisodia ਪੰਜਾਬ ਤੇ ਦਿੱਲੀ ਦੇ ਸਿੱਖਿਆ ਮਾਡਲਾਂ ਦੀ ਤੁਲਨਾ ਦੇ ਸੰਦਰਭ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ’ ਦੇ ਦਿੱਲੀ ਮਾਡਲ ਦੇ ਪਾਜ਼ ਉਘੇੜਦਿਆਂ ਸਵਾਲ ਕੀਤਾ ਕਿ ਦਿੱਲੀ ਦੇ 1060 ਵਿੱਚੋਂ 760 ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਆਸਾਮੀਆਂ ਖਾਲੀ ਕਿਉਂ ਹਨਦਿੱਲੀ ਦੇ 1844 ਸਕੂਲਾਂ ਵਿੱਚੋਂ 479 ਵਾਈਸ ਪ੍ਰਿੰਸੀਪਲ ਦੀਆਂ ਆਸਾਮੀਆਂ ਕਿਉਂ ਖਾਲੀ ਹਨਦਿੱਲੀ ਦੇ ਸਕੂਲਾਂ ਵਿੱਚ 41 ਫੀਸਦੀ ਨਾਨ ਟੀਚਿੰਗ ਸਟਾਫ ਦੀਆਂ ਅਸਾਮੀਆਂ ਖਾਲੀ ਹਨ?

ਪੰਜਾਬ ਦਾ ਦਿੱਲੀ ਨਾਲ ਮੁਕਾਬਲਾ ਗਲਤ (Pargat Singh’s reply to Manish Sisodia)

ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਮਾਡਲ ਨੂੰ ਪਾਣੀ ਦਾ ਬੁਲਬੁਲਾ ਦੱਸਦਿਆਂ ਆਖਿਆ ਕਿ ਸਰਹੱਦੀ ਸੂਬੇ ਪੰਜਾਬ ਦਾ ਕੌਮੀ ਰਾਜਧਾਨੀ ਦਿੱਲੀ ਨਾਲ ਮੁਕਾਬਲਾ ਹੀ ਗਲਤ ਹੈ। ਪੰਜਾਬ ਇੱਕ ਖੇਤੀ ਪ੍ਰਧਾਨ ਪੇਂਡੂ ਸੂਬਾ ਹੈ। ਦਿੱਲੀ ਇੱਕ ਮਿਊਂਸਿਪਲਟੀ ਸ਼ਹਿਰ ਹੈ। ਪਿੰਡਾਂ ਖਾਸ ਕਰਕੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਮਿਆਰੀ ਸਿੱਖਿਆ ਪਹੁੰਚਾਉਣਾ ਹਮੇਸ਼ਾ ਇੱਕ ਚੁਣੌਤੀ ਰਿਹਾ ਹੈ।

ਦੋਵਾਂ ਦਾ ਮੁਕਾਬਲਾ ਹੀ ਤਰਕਸੰਗਤ ਨਹੀਂ। ਪੰਜਾਬ ਦਾ ਮੁਕਾਬਲਾ ਹਰਿਆਣਾ ਅਤੇ ਰਾਜਸਥਾਨ ਆਦਿ ਸੂਬਿਆਂ ਨਾਲ ਕਰਨਾ ਬਣਦਾ ਹੈ। ਫੇਰ ਵੀ ਦਿੱਲੀ ਦੇ ਸਿੱਖਿਆ ਮੰਤਰੀ ਮਾਪਦੰਡਾਂ ਅਨੁਸਾਰ ਮੰਗੀ ਸੂਚੀ ਨੂੰ ਜਨਤਕ ਨਾ ਕਰਕੇ ਕੀ ਲੁਕਾਉਣਾ ਚਾਹੁੰਦੇ ਹਨ?

ਪੰਜਾਬ ਸਰਕਾਰ ਨੇ ਕੀਤੇ ਸਿੱਖਿਆ ਸੁਧਾਰ (Pargat Singh’s reply to Manish Sisodia)

ਪਰਗਟ ਸਿੰਘ ਨੇ ਕਿਹਾ ਕਿ ਪਿਛਲੇ 5 ਸਾਲਾਂ ਦੀਆਂ ਪੰਜਾਬ ਸਰਕਾਰ ਵੱਲੋਂ ਕੀਤੇ ਸਿੱਖਿਆ ਸੁਧਾਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਰੀਬ 13000 ਸਕੂਲਾਂ ਵਿੱਚ 41000 ਕਮਰੇ ਸਮਾਰਟ ਕਲਾਸ ਰੂਮ ਬਣ ਚੁੱਕੇ ਹਨ। ਇਸ ਦੇ ਮੁਕਾਬਲੇ ਦਿੱਲੀ ਦੇ ਕੁੱਲ ਸਕੂਲ ਹੀ 1000 ਹਨ। ਪੰਜਾਬ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ 24:1 ਹੈਜਦੋਂ ਕਿ ਇਸ ਦੇ ਮੁਕਾਬਲੇ ਦਿੱਲੀ ਦਾ ਅਨੁਪਾਤ 35:1 ਦਾ ਹੈ। ਪੰਜਾਬ ਵਿੱਚ ਸਿਰਫ਼ 4 ਫੀਸਦੀ ਸਕੂਲਾਂ ਵਿੱਚ ਆਰਟੀਈ ਦੇ ਸਿਫ਼ਾਰਸ਼ਾਂ ਦੇ ਅਨੁਪਾਤ ਤੋਂ ਘੱਟ ਅਧਿਆਪਕ ਹਨਜਦੋਂ ਕਿ ਦਿੱਲੀ ਵਿੱਚ ਇਹ ਸੰਖਿਆ 15 ਫੀਸਦੀ ਹੈ।

ਪਰਗਟ ਸਿੰਘ ਨੇ ਕੇਜਰੀਵਾਲ ਤੇ ਸਿਸੋਦੀਆ ਨੂੰ ਪੁੱਛੇ ਸਵਾਲ (Pargat Singh’s reply to Manish Sisodia)

  1. ਪਰਗਟ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਸ਼ੀਲਾ ਦੀਕਸ਼ਤ ਅਤੇ ਕੇਜਰੀਵਾਲ ਦੇ ਸਮੇਂ ਵਿੱਚ ਦਿੱਲੀ ਦੀ ਸਿੱਖਿਆ ਦਾ ਕੀ ਮੁਕਾਬਲਾ ਸੀ
  2. ਜੇ ਦਿੱਲੀ ਮਾਡਲ ਇੰਨਾ ਵਧੀਆ ਹੈ ਤਾਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟ ਕਿਉਂ ਰਹੀ ਹੈ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਵੱਧ ਕਿਉਂ ਰਹੀ ਹੈ
  3. ਦਿੱਲੀ ਦੇ ਸਰਕਾਰੀ ਸਕੂਲਾਂ ਦਾ ਦਸਵੀਂ ਦਾ ਨਤੀਜਾ ਸ਼ੀਲਾ ਦੀਕਸ਼ਿਤ ਦੀ ਸਰਕਾਰ ਨਾਲੋਂ ਮਾੜਾ ਕਿਉਂ ਆਉਂਦਾ ਹੈ
  4. ਦਿੱਲੀ ਸਰਕਾਰ ਨੇ ਪਿਛਲੇ 6 ਸਾਲਾਂ ਵਿੱਚ ਕਿੰਨੇ ਨਵੇਂ ਸਰਕਾਰੀ ਸਕੂਲ ਖੋਲ੍ਹੇ ਹਨ ਕਿਉਂਕਿ ਉਹ ਦਿੱਲੀ ਤਾਂ 500 ਨਵੇਂ ਸਰਕਾਰੀ ਖੋਲ੍ਹਣ ਦੀ ਗੱਲ ਕਰਦੇ ਹੁੰਦੇ ਸਨ
  5. ਪੰਜਾਬ ਵਿੱਚ ਸਾਰੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਨ ਵਾਲੇ ਕੇਜਰੀਵਾਲ ਦੱਸਣਗੇ ਕਿ ਦਿੱਲੀ ਵਿੱਚ 22 ਹਜ਼ਾਰ ਤੋਂ ਵੱਧ ਗੈਸਟ ਫੈਕਲਟੀ ਅਧਿਆਪਕਾਂ ਨੂੰ ਕਦੋਂ ਪੱਕਾ ਕਰਨਗੇ
  6. ਦਿੱਲੀ ਦੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ 42 ਫੀਸਦੀ ਪੱਕੀਆਂ ਪੋਸਟਾਂ ਕਿਉਂ ਖਾਲੀ ਹਨ
  7. ਦਿੱਲੀ ਦੇ ਸਕੂਲਾਂ ਵਿੱਚ ਬੱਚਿਆਂ ਅਤੇ ਅਧਿਆਪਕਾਂ ਦਾ ਅਨੁਪਾਤ (35:1) ਇੰਨਾ ਘੱਟ ਕਿਉਂ ਹੈ
  8. ਦਿੱਲੀ ਵਿੱਚ ਜਦੋਂ ਆਪ ਸਰਕਾਰ ਬਣੀ ਹੈਉਸ ਨੇ ਇੱਕ ਵੀ ਨਵਾਂ ਅਧਿਆਪਕ ਕਿਉਂ ਭਰਤੀ ਨਹੀਂ ਕੀਤਾ
  9. ਦਿੱਲੀ ਨੇ ਕਿੰਨੇ ਸਰਵ ਸਿੱਖਿਆ ਅਭਿਆਨ ਵਾਲੇ ਅਧਿਆਪਕ ਪੱਕੇ ਕੀਤੇ ਹਨ
  10. ਦਿੱਲੀ ਦੇ 1060 ਵਿੱਚੋਂ 760 ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਕਿਉਂ ਖਾਲੀ ਹਨ
  11. ਦਿੱਲੀ ਦੇ 1844 ਸਕੂਲਾਂ ਵਿੱਚੋਂ 479 ਵਾਈਸ ਪ੍ਰਿੰਸੀਪਲ ਦੀਆਂ ਅਸਾਮੀਆਂ ਕਿਉਂ ਖਾਲੀ ਹਨ
  12. ਦਿੱਲੀ ਦੇ ਸਕੂਲਾਂ ਵਿੱਚ 41 ਫੀਸਦੀ ਨਾਨ ਟੀਚਿੰਗ ਸਟਾਫ਼ ਦੀਆਂ ਆਸਾਮੀਆਂ ਖਾਲੀ ਹਨ 
  13. ਦਿੱਲੀ ਦੀ ਆਨਲਾਈਨ ਤਬਾਦਲਾ ਨੀਤੀ ਕੀ ਹੈ ਅਤੇ ਉਸ ਦੇ ਅਧੀਨ ਕਿੰਨੇ ਅਧਿਆਪਕਾਂ ਨੇ ਫਾਇਦਾ ਲਿਆ ਹੈ?ਇਹ ਵੀ ਪੜ੍ਹੋ : ਮੇਰਾ ਘਰ ਮੇਰੇ ਨਾਮ’ ਸਕੀਮ ਨੂੰ ਛੇਤੀ ਮੁਕੰਮਲ ਕਰਨ ਦੀ ਮੰਗ

    ਇਹ ਵੀ ਪੜ੍ਹੋ : Jersey Movie New Poster ਪਿਤਾ ਦੀ ਭੂਮਿਕਾ ਚ’ ਨਜ਼ਰ ਆਏ ਸ਼ਾਹਿਦ ਕਪੂਰ

    Connect With Us:-  Twitter Facebook

SHARE