ਪਠਾਨਕੋਟ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ, ਮਾਸੂਮ ਤੇ ਛਾਲ ਮਾਰਦੇ ਹੋਏ ਡਿੱਗਿਆ ਗੇਟ, ਹਸਪਤਾਲ ‘ਚ ਮੌਤ

0
178
Pathankot News

Pathankot News: ਪਠਾਨਕੋਟ ਵਿੱਚ ਆਵਾਰਾ ਕੁੱਤਿਆਂ ਕਾਰਨ ਇੱਕ ਮਾਸੂਮ ਦੀ ਜਾਨ ਚਲੀ ਗਈ। ਰੇਲਵੇ ਕਲੋਨੀ ਦੇ ਅਹਾਤੇ ਵਿੱਚ ਦੋਸਤਾਂ ਨਾਲ ਖੇਡਦੇ ਹੋਏ ਅਚਾਨਕ ਸੱਤਵੀਂ ਜਮਾਤ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਭਜਾ ਲਿਆ। ਬੱਚਾ ਕੁੱਤਿਆਂ ਦੇ ਡਰੋਂ ਭੱਜ ਕੇ ਘਰ ਦੇ ਲੋਹੇ ਦੇ ਗੇਟ ‘ਤੇ ਚੜ੍ਹ ਗਿਆ। ਜਿਵੇਂ ਹੀ ਉਸ ਨੇ ਲੋਹੇ ਦੇ ਗੇਟ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਗੇਟ ਉਸ ‘ਤੇ ਡਿੱਗ ਪਿਆ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਪਰਿਵਾਰ ਵਾਲੇ ਬੱਚੇ ਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਣਵ ਵਾਸੀ ਰੇਲਵੇ ਕਲੋਨੀ ਵਜੋਂ ਹੋਈ ਹੈ। ਬੱਚਾ ਮਿਸ਼ਨ ਰੋਡ ‘ਤੇ ਇਕ ਪ੍ਰਾਈਵੇਟ ਸਕੂਲ ‘ਚ ਪੜ੍ਹਦਾ ਸੀ। ਦੂਜੇ ਪਾਸੇ ਜਿਵੇਂ ਹੀ ਸਕੂਲ ਮੈਨੇਜਮੈਂਟ ਨੂੰ ਬੱਚੇ ਦੀ ਮੌਤ ਦਾ ਪਤਾ ਲੱਗਾ ਤਾਂ ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਇੱਕ ਦਿਨ ਦੀ ਛੁੱਟੀ ਲੈ ਲਈ। ਲੋਕਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਕਾਫੀ ਵੱਧ ਗਿਆ ਹੈ। ਜੇਕਰ ਪ੍ਰਸ਼ਾਸਨ ਨੇ ਠੋਸ ਕਾਰਵਾਈ ਕੀਤੀ ਹੁੰਦੀ ਤਾਂ ਪ੍ਰਣਵ ਜ਼ਿੰਦਾ ਹੁੰਦਾ।

ਇਹ ਵੀ ਪੜ੍ਹੋ: ਜਲੰਧਰ ਦੇ ਬਾਜ਼ਾਰਾਂ ‘ਚ ਸੰਨਾਟਾ, ਹਾਈਵੇ ‘ਤੇ ਪ੍ਰਦਰਸ਼ਨ, ਸਕੂਲ-ਕਾਲਜ ‘ਚ ਛੁੱਟੀ

Connect With Us:  Facebook
SHARE