PAU Smart Seedar technology
ਦਿਨੇਸ਼ ਮੋਦਗਿਲ, ਲੁਧਿਆਣਾ :
PAU Smart Seedar technology ਪੀਏਯੂ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਵਿਕਸਿਤ ਤਕਨਾਲੋਜੀ ਪੀਏਯੂ ਸਮਾਰਟ ਸੀਡਰ ਦੇ ਪਸਾਰ ਲਈ ਬੀਤੇ ਦਿਨੀਂ ਦੋ ਕੰਪਨੀਆਂ ਨਾਲ ਇੱਕ ਸਮਝੌਤਾ ਹੋਇਆ । ਇਹਨਾਂ ਕੰਪਨੀਆਂ ਵਿੱਚ ਮੈਸ. ਧੰਜਲ ਐਗਰੀਕਲਚਰ ਇੰਡਟਰੀਜ਼ ਲੁਧਿਆਣਾ ਅਤੇ ਮੈਸ. ਪੰਜਾਬ ਇੰਜਨੀਅਰਿੰਗ ਵਰਕਸ ਫਿਰੋਜ਼ਪੁਰ ਦਾ ਨਾਮ ਹੈ । ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ, ਖੇਤੀ ਮਸ਼ੀਨਰੀ ਅਤੇ ਜੈਵਿਕ ਊਰਜਾ ਲਈ ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਪੀਏਯੂ ਦੇ ਮਾਹਿਰਾਂ ਡਾ. ਰਾਜੇਸ਼ ਗੋਇਲ ਅਤੇ ਡਾ. ਮਨਪ੍ਰੀਤ ਸਿੰਘ ਨੂੰ ਇਸ ਤਕਨਾਲੋਜੀ ਦੇ ਪਸਾਰੀਕਰਨ ਲਈ ਵਧਾਈ ਦਿੱਤੀ ।
ਪੀਏਯੂ ਸਮਾਰਟ ਸੀਡਰ, ਹੈਪੀਸੀਡਰ ਅਤੇ ਸੁਪਰਸੀਡਰ ਤਕਨਾਲੋਜੀ ਨਾਲੋਂ ਵਿਕਸਿਤ
ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਕਿਹਾ ਕਿ ਪੀਏਯੂ ਸਮਾਰਟ ਸੀਡਰ, ਹੈਪੀਸੀਡਰ ਅਤੇ ਸੁਪਰਸੀਡਰ ਤਕਨਾਲੋਜੀ ਨਾਲੋਂ ਵਿਕਸਿਤ ਹੈ ਅਤੇ ਇਹ ਪਰਾਲੀ ਦੀ ਸੰਭਾਲ ਲਈ ਕਾਰਗਾਰ ਮਸ਼ੀਨ ਹੈ । ਉਹਨਾਂ ਕਿਹਾ ਪੀਏਯੂ ਸਮਾਰਟ ਸੀਡਰ ਪਰਾਲੀ ਦੇ ਕਰਚਿਆਂ ਨੂੰ ਚੰਗੀ ਤਰ੍ਹਾਂ ਕੱਟ ਕੇ ਜ਼ਮੀਨ ਤੇ ਵਿਛਾ ਕੇ ਮਿੱਟੀ ਵਿੱਚ ਰਲਾਉਂਦਾ ਹੈ । ਇਸ ਤਰ੍ਹਾਂ ਇਹ ਇੱਕੋ ਮਸ਼ੀਨ ਹੈਪੀਸੀਡਰ ਅਤੇ ਸੁਪਰਸੀਡਰ ਦੋਵਾਂ ਦਾ ਕਾਰਜ ਕਰਦੀ ਹੈ । ਸਮਾਰਟ ਸੀਡਰ ਕਣਕ ਦੇ ਬੀਜ ਨੂੰ ਚੰਗੀ ਤਰ੍ਹਾਂ ਓਰ ਕੇ ਸਿਆੜਾਂ ਨੂੰ ਮਿੱਟੀ ਨਾਲ ਪੂਰਦਾ ਹੈ ।
PAU Smart Seedar technology 45-50 ਹਾਰਸ ਪਾਵਰ ਟਰੈਕਟਰ ਦੀ ਜ਼ਰੂਰਤ
ਇਸ ਮਸ਼ੀਨ ਨੂੰ ਚਲਾਉਣ ਲਈ 45-50 ਹਾਰਸ ਪਾਵਰ ਟਰੈਕਟਰ ਦੀ ਜ਼ਰੂਰਤ ਪੈਂਦੀ ਹੈ । ਮਸ਼ੀਨ ਦੀ ਤੇਲ ਖਪਤ ਸਮਰਥਾ ਸਾਢੇ ਪੰਜ ਲਿਟਰ ਪ੍ਰਤੀ ਏਕੜ ਹੈ ਅਤੇ 2021 ਦੌਰਾਨ ਪੀਏਯੂ ਨੇ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਪ੍ਰੋਜੈਟਕ ਅਧੀਨ ਇਸ ਮਸ਼ੀਨ ਨਾਲ 200 ਹੈਕਟੇਅਰ ਤੋਂ ਵਧੇਰੇ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ।
ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਡਾ. ਊਸ਼ਾ ਨਾਰਾ ਨੇ ਕਿਹਾ ਕਿ ਇਸ ਮਸ਼ੀਨ ਦੇ ਵਪਾਰੀਕਰਨ ਲਈ ਹੁਣ ਤੱਕ ਸੱਤ ਸੰਧੀਆਂ ਉੱਪਰ ਦਸਤਖਤ ਹੋਏ ਹਨ ਅਤੇ ਪੀਏਯੂ ਨੇ 285 ਤੋਂ ਵਧੇਰੇ ਸੰਧੀਆਂ ਹੋਰ ਤਕਨਾਲੋਜੀਆਂ ਦੇ ਪਸਾਰ ਲਈ ਵੱਖ-ਵੱਖ ਕੰਪਨੀਆਂ ਨਾਲ ਕੀਤੀਆਂ।
PAU Smart Seedar technology
Also Read : 26 ਜੂਨ ਨੂੰ ਸਾਰੇ ਪਿੰਡਾਂ ਵਿੱਚ ਗ੍ਰਾਮ ਸਭਾ ਦਾ ਇਜਲਾਸ: ਧਾਲੀਵਾਲ
Also Read : ਲਾਭਪਾਤਰੀਆਂ ਨੂੰ ਹੁਣ ਘਰ ਬੈਠੇ ਮਿਲੇਗਾ ਸਰਕਾਰੀ ਰਾਸ਼ਨ : ਮਾਨ