ਧੂਰੀ ਵਿਖੇ 150 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਸਕੀਮ ਲਾਂਚ

0
186
PDA Initiation of scheme for allotment of 150 residential plots at Enclave, Dhuri, Patiala Development Authority, Plots of 150 sq. yards, 200 sq. yards and 250 sq. yards are priced at Rs. 12,000/ per sq. yard.
PDA Initiation of scheme for allotment of 150 residential plots at Enclave, Dhuri, Patiala Development Authority, Plots of 150 sq. yards, 200 sq. yards and 250 sq. yards are priced at Rs. 12,000/ per sq. yard.
  • ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਰਿਹਾਇਸ਼ੀ ਪ੍ਰਾਜੈਕਟ ਵਿੱਚ ਪਲਾਟ ਖਰੀਦਣ ਦਾ ਸੁਨਹਿਰੀ ਮੌਕਾ

ਚੰਡੀਗੜ੍ਹ, PUNJAB NEWS (PDA Initiation of scheme for allotment of 150 residential plots at Enclave, Dhuri,) : ਪਟਿਆਲਾ ਡਿਵੈੱਲਪਮੈਂਟ ਅਥਾਰਟੀ (ਪੀ.ਡੀ.ਏ.) ਵੱਲੋਂ ਪੀ.ਡੀ.ਏ. ਇਨਕਲੇਵ, ਧੂਰੀ ਵਿਖੇ 150 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸਕੀਮ 14 ਅਕਤੂਬਰ, 2022 ਨੂੰ ਬੰਦ ਹੋ ਜਾਵੇਗੀ।

 

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 150 ਵਰਗ ਗਜ਼, 200 ਵਰਗ ਗਜ਼ ਅਤੇ 250 ਵਰਗ ਗਜ਼ ਦੇ ਪਲਾਟਾਂ ਦੀ ਕੀਮਤ 12,000/ ਰੁਪਏ ਪ੍ਰਤੀ ਵਰਗ ਗਜ਼ ਰੱਖੀ ਗਈ ਹੈ ਜਦੋਂਕਿ 300 ਵਰਗ ਗਜ਼ ਅਤੇ 400 ਵਰਗ ਗਜ਼ ਦੇ ਪਲਾਟਾਂ ਦੀ ਰਾਖਵੀਂ ਕੀਮਤ 14,000 ਰੁਪਏ ਪ੍ਰਤੀ ਵਰਗ ਗਜ਼ ਰੱਖੀ ਗਈ ਹੈ। ਬਿਨੈਕਾਰਾਂ ਵੱਲੋਂ ਪਲਾਟ ਦੀ 10 ਫ਼ੀਸਦ ਰਕਮ ਬਿਨੈ-ਪੱਤਰ ਦੇ ਨਾਲ ਅਦਾ ਕੀਤੀ ਜਾਵੇਗੀ ਅਤੇ ਸਫ਼ਲ ਬਿਨੈਕਾਰਾਂ ਨੂੰ ਲੈਟਰ ਆਫ਼ ਇੰਟੈਂਟ (ਐਲ.ਓ.ਆਈ.) ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਕੁੱਲ ਰਕਮ ਦਾ 15 ਫ਼ੀਸਦ ਅਦਾ ਕਰਨਾ ਹੋਵੇਗਾ। ਬਾਕੀ ਦੀ ਰਕਮ ਯਕਮੁਸ਼ਤ ਜਾਂ ਨਿਰਧਾਰਤ ਕਿਸ਼ਤਾਂ ਵਿੱਚ ਅਦਾ ਕੀਤੀ ਜਾਵੇਗੀ।

 

 

ਬੁਲਾਰੇ ਨੇ ਦੱਸਿਆ ਕਿ ਪੀ.ਡੀ.ਏ. ਇਨਕਲੇਵ, ਧੂਰੀ ਢੁਕਵੇਂ ਸਥਾਨ ਧੂਰੀ-ਸੰਗਰੂਰ ਮੁੱਖ ਸੜਕ ‘ਤੇ ਸਥਿਤ ਹੈ ਅਤੇ ਇਸ ਰਿਹਾਇਸ਼ੀ ਪ੍ਰਾਜੈਕਟ ਦੇ ਵਸਨੀਕਾਂ ਨੂੰ ਅਤਿ-ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਬਿਨੈਕਾਰ ਇਸ ਸਕੀਮ ਸਬੰਧੀ ਜਾਣਕਾਰੀ ਬਰੌਸ਼ਰ ਤੋਂ ਪ੍ਰਾਪਤ ਕਰ ਸਕਦੇ ਹਨ, ਜੋ ਬਿਨੈ-ਪੱਤਰ ਸਵੀਕਾਰ ਕਰਨ ਅਤੇ ਬਰੌਸ਼ਰਾਂ ਦੀ ਵਿਕਰੀ ਲਈ ਸਬੰਧਤ ਬੈਂਕਾਂ (ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ, ਐਚ.ਡੀ.ਐਫ.ਸੀ. ਬੈਂਕ ਲਿਮਟਿਡ ਅਤੇ ਆਈ.ਸੀ.ਆਈ.ਸੀ.ਆਈ. ਬੈਂਕ) ਵਿੱਚ ਉਪਲਬਧ ਹਨ। ਇਹ ਬਰੌਸ਼ਰ ਪੁੱਡਾ ਕੰਪਲੈਕਸ, ਅਰਬਨ ਅਸਟੇਟ ਫੇਜ਼-2, ਪਟਿਆਲਾ ਵਿਖੇ ਪੀ.ਡੀ.ਏ. ਦੇ ਸਿੰਗਲ ਵਿੰਡੋ ਸਰਵਿਸ ਕਾਊਂਟਰ ਤੋਂ ਵੀ ਖਰੀਦਿਆ ਜਾ ਸਕਦਾ ਹੈ।

 

 

ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਲਈ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਹੂਲਤ ਵੀ ਦਿੱਤੀ ਗਈ ਹੈ। ਬਿਨੈਕਾਰ ਵੈੱਬਸਾਈਟ www.pdapatiala.in ਜਾਂ www.puda.gov.in ਉਤੇ ਜਾ ਕੇ ਸਕੀਮ ਦੇ ਵੇਰਵੇ ਦੇਖ ਸਕਦੇ ਹਨ ਜਾਂ 0175-5020555 ਉਤੇ ਫੋਨ ਕਰਕੇ ਵੀ ਵੇਰਵੇ ਪ੍ਰਾਪਤ ਕੀਤੇ ਜਾ ਸਕਦੇ ਹਨ।

 

 

Also Read : ਕੈਪਟਨ ਅਮਰਿੰਦਰ ਸਿੰਘ ਭਾਜਪਾ ‘ਚ ਸ਼ਾਮਲ

Also Read : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਭਾਜਪਾ’ ਚ ਸ਼ਾਮਿਲ ਹੋਣਗੇ

Also Read : ਨਗਰ ਨਿਗਮ ਚੋਣਾਂ ਲਈ ਲੋਕ ਇਨਸਾਫ ਪਾਰਟੀ ਤਿਆਰ : ਬੈਂਸ

Connect With Us : Twitter Facebook

SHARE