Peaceful polling in Punjab ਲੋਕਾਂ ਦਾ ਅਮਨ-ਆਮਾਨ ਨਾਲ ਵੋਟਾਂ ਪਾਉਣ ਲਈ ਧੰਨਵਾਦ : ਡਾ. ਰਾਜੂ

0
213
Peaceful polling in Punjab
Peaceful polling in Punjab
ਇੰਡੀਆ ਨਿਊਜ਼, ਚੰਡੀਗੜ੍ਹ:
Peaceful polling in Punjab ਪੰਜਾਬ ਵਿੱਚ ਕੱਲ 117 ਵਿਧਾਨ ਸਭਾ ਹਲਕਿਆਂ ਲਈ ਨੁਮਾਇੰਦਿਆਂ ਦੀ ਚੋਣ ਵਾਸਤੇ ਸ਼ਾਂਤਮਈ ਢੰਗ ਨਾਲ ਇੱਕੋ ਪੜਾਅ ਵਿੱਚ ਮਤਦਾਨ ਹੋਇਆ। ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਡਾ.ਐਸ.ਕਰੁਣਾ ਰਾਜੂ, ਮੁੱਖ ਚੋਣ ਅਫ਼ਸਰ ਪੰਜਾਬ ਨੇ ਕਿਹਾ ਕਿ ਵੋਟਾਂ ਵਿੱਚ ਵਧ-ਚੜ੍ਹਕੇ ਹਿੱਸਾ ਪਾ ਕੇ ਸੂਬੇ ਦੇ ਲੋਕਾਂ ਨੇ ਇੱਕ ਵਧੀਆ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਧਿਆਨ ਸ਼ਾਂਤੀਪੂਰਨ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਯਕੀਨੀ ਬਣਾਉਣਾ ਸੀ।

ਮਹਿਲਾ ਵੋਟਰਾਂ ਦੀ ਵੱਡੀ ਗਿਣਤੀ ਰਹੀ Peaceful polling in Punjab

ਡਾ.ਐਸ.ਕਰੁਣਾ ਰਾਜੂ ਨੇ ਇਸ ਗੱਲ`ਤੇ ਤਸੱਲੀ ਜ਼ਾਹਰ ਕੀਤੀ ਕਿ ਸਾਰੇ 196 ਮਹਿਲਾ ਪੋਲਿੰਗ ਸਟੇਸ਼ਨਾਂ`ਤੇ ਵੀ ਵੋਟਰਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲੀ। ਡਾ.ਰਾਜੂ ਨੇ ਦੱਸਿਆ ਕਿ ਇਸ ਚੋਣ ਦੀ ਮੁੱਖ ਵਿਸ਼ੇਸ਼ਤਾ ਚੋਣ ਕਮਿਸ਼ਨ ਦੇ 65 ਜਨਰਲ ਅਬਜ਼ਰਵਰ, 29 ਪੁਲਿਸ ਅਬਜ਼ਰਵਰ ਅਤੇ 50 ਖਰਚਾ ਅਬਜ਼ਰਬਰ ਤੋਂ ਇਲਾਵਾ 8784 ਮਾਈਕਰੋ-ਅਬਜ਼ਰਵਰਾਂ ਦੀ ਤਾਇਨਾਤੀ ਸੀ।
ਉਨ੍ਹਾਂ ਦੱਸਿਆ ਕਿ ਸਵੇਰੇ ਮੌਕ ਪੋਲ ਦੌਰਾਨ 146 ਬੈਲਟ ਯੂਨਿਟ, 152 ਕੰਟਰੋਲ ਯੂਨਿਟ ਅਤੇ 433 ਵੀਵੀਪੀਏਟੀ ਮਸ਼ੀਨਾਂ ਨੂੰ ਬਦਲਿਆ ਗਿਆ ਜਦਕਿ ਅਸਲ ਮਤਦਾਨ ਦੌਰਾਨ 72 ਬੈਲਟ ਯੂਨਿਟ, 64 ਕੰਟਰੋਲ ਯੂਨਿਟ ਅਤੇ 649 ਵੀਵੀਪੀਏਟੀ ਦੀ ਬਦਲੀ ਕੀਤੀ ਗਈ ।

ਕੋਈ ਵੱਡਾ ਮਾਮਲਾ ਸਾਮਣੇ ਨਹੀਂ ਆਇਆ Peaceful polling in Punjab

ਉਨ੍ਹਾਂ ਇਹ ਵੀ ਕਿਹਾ ਕਿ ਦਿਨ ਵੇਲੇ ਚੋਣ ਵਿੱਚ ਵਿਘਨ ਪਾਉਣ ਅਤੇ ਵੋਟਰਾਂ ਨੂੰ ਭਰਮਾਉਣ ਦਾ ਇੱਕ ਵੀ ਮਾਮਲਾ ਕਮਿਸ਼ਨ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ। ਰਾਜੂ ਨੇ ਸੂਬੇ ਵਿੱਚ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰਨ ਲਈ ਪੋਲਿੰਗ ਮੁਲਾਜ਼ਮਾ, ਸੁਰੱਖਿਆ ਅਮਲੇ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਚੋਣ ਪ੍ਰਕਿਰਿਆ ਵਿੱਚ ਯੋਗਦਾਨ ਪਾਉਣ ਲਈ 25 ਹਜ਼ਾਰ ਬੂਥ ਲੈਵਲ ਅਫਸਰ,ਦਿਵਿਆਂਗ ਕੋਆਰਡੀਨੇਟਰਾਂ, ਐਨਸੀਸੀ/ਐਨਐਸਐਸ ਦੇ ਵਾਲੰਟੀਅਰਾਂ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਅਤੇ ਪਿੰਡਾਂ ਦੇ ਚੌਕੀਦਾਰਾਂ ਦਾ ਵੀ ਵਿਸ਼ੇਸ਼ ਤੌਰ `ਤੇ ਧੰਨਵਾਦ ਕੀਤਾ।
SHARE