ਡੇਰਾਮੁਖੀ ਦੇ ਫਰਜੀ ਹੋਣ ਦੀ ਪਟੀਸ਼ਨ ਖਾਰਿਜ਼, ਹਾਈਕੋਰਟ ਨੇ ਲਾਈ ਲਤਾੜ

0
203
Petition related Dera chief rejected
Petition related Dera chief rejected

ਇੰਡੀਆ ਨਿਊਜ਼, Chandigarh News (Petition related Dera chief rejected): ਜਦੋਂ ਤੋਂ ਡੇਰਾਮੁਖੀ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ, ਉਦੋਂ ਤੋਂ ਹੀ ਬਾਬਾ ਦੇ ਫਰਜ਼ੀ ਹੋਣ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਕਈ ਸ਼ਰਧਾਲੂਆਂ ਨੂੰ ਸ਼ੱਕ ਸੀ ਕਿ ਬਾਬਾ ਅਸਲੀ ਨਹੀਂ, ਨਕਲੀ ਹੈ। ਇਸ ਦੇ ਨਾਲ ਹੀ ਜਦੋਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਮਾਮਲਾ ਪਹੁੰਚਿਆ ਤਾਂ ਪਟੀਸ਼ਨ ਦਾਇਰ ਕਰਨ ਵਾਲੇ ਅੰਬਾਲਾ, ਚੰਡੀਗੜ੍ਹ ਅਤੇ ਪੰਚਕੂਲਾ ਦੇ ਕੁਝ ਸ਼ਰਧਾਲੂਆਂ ਨੂੰ ਹਾਈਕੋਰਟ ਨੇ ਫਟਕਾਰ ਲਗਾਈ।

ਅਦਾਲਤ ਨੇ ਕਿਹਾ ਕਿ ਇਹ ਫਿਲਮ ਨਹੀਂ ਚੱਲ ਰਹੀ। ਹਾਈ ਕੋਰਟ ਅਜਿਹੇ ਮਾਮਲਿਆਂ ਦੀ ਸੁਣਵਾਈ ਲਈ ਨਹੀਂ ਹੈ। ਅਦਾਲਤ ਨੇ ਫਿਰ ਕਿਹਾ ਕਿ ਲੱਗਦਾ ਹੈ ਕਿ ਤੁਸੀਂ ਕੋਈ ਕਾਲਪਨਿਕ ਫਿਲਮ ਦੇਖੀ ਹੈ। ਇੰਨਾ ਹੀ ਨਹੀਂ ਹਾਈਕੋਰਟ ਨੇ ਇੱਥੋਂ ਤੱਕ ਕਿਹਾ ਕਿ ਪਟੀਸ਼ਨ ਦਾਇਰ ਕਰਦੇ ਸਮੇਂ ਦਿਮਾਗ ਦੀ ਵਰਤੋਂ ਕੀਤੀ ਜਾਵੇ।

ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਰਹਿ ਰਿਹਾ ਡੇਰਾ ਮੁੱਖੀ

ਧਿਆਨ ਦੇਣ ਯੋਗ ਹੈ ਕਿ ਇਸ ਸਮੇਂ ਡੇਰਾ ਮੁੱਖੀ ਜੇਲ’ ਚੋਂ ਇੱਕ ਮਹੀਨੇ ਦੀ ਪੈਰੋਲ ਤੇ ਆਇਆ ਹੋਈਆ ਹੈ | ਅਤੇ ਉਹ ਯੂਪੀ ਦੇ ਬਾਗਪਤ ਵਿੱਚ ਸਿਥੱਤ ਡੇਰੇ ਵਿੱਚ ਆਪਣੀ ਛੁਟੀ ਬਿਤਾ ਰਿਹਾ ਹੈ| ਡੇਰਾ ਮੁੱਖੀ ਨੇ ਪਿੱਛਲੇ ਦਿਨੀ ਕਈਂ ਵੀਡੀਓ ਜਾਰੀ ਕੀਤੇ ਸੀ| ਇਸ ਤੋਂ ਬਾਅਦ ਹੀ ਚੰਡੀਗੜ੍ਹ ਦੇ ਕੁਝ ਸ਼ਰਧਾਲੂਆਂ ਨੇ ਰਾਮ ਰਹੀਮ ਦੇ ਨਕਲੀ ਹੋਣ ਦੇ ਸਵਾਲ ਉਠਾਏ ਹਨ |

ਪਟੀਸ਼ਨ ਵਿੱਚ ਇਹ ਦਲੀਲ ਦਿੱਤੀ ਸੀ

ਹਾਈ ਕੋਰਟ ਪਟੀਸ਼ਨ ਦਾਖਿਲ ਕਰਦੇ ਹੋਏ ਸ਼ਰਧਾਲੂਆਂ ਨੇ ਇਹ ਅਪੀਲ ਕੀਤੀ ਹੈ ਕਿ ਜਦੋ ਡੇਰਾ ਮੁੱਖੀ ਨੂੰ ਮਿਲਣ ਲਈ ਉਸ ਦੇ ਕੁਝ ਪੁਰਾਣੇ ਦੋਸਤ ਪੁੱਜੇ ਤਾਂ ਉਹ ਪਹਿਚਾਣ ਨਹੀਂ ਸਕਿਆ | ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜੋ ਡੇਰਾ ਮੁੱਖੀ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਉਸ ਦੇ ਹਾਵ-ਭਾਵ ਬਦਲੇ ਹੋਏ ਹਨ| ਉਸ ਦਾ ਕਦ ਵੀ ਪਹਿਲਾਂ ਨਾਲੋਂ ਜ਼ਿਆਦਾ ਹੈ ਅਤੇ ਉਸ ਦੇ ਹੱਥ ਵੀ ਲੰਮੇ ਨਜਰ ਆ ਰਹੇ ਹਨ |

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

ਇਹ ਵੀ ਪੜ੍ਹੋ:  ਬਾਗਪਤ ਆਸ਼ਰਮ ਵਿੱਚ ਮੌਜੂਦ ਡੇਰਾ ਮੁੱਖੀ ਨਕਲੀ : ਸ਼ਰਧਾਲੂ

ਸਾਡੇ ਨਾਲ ਜੁੜੋ : Twitter Facebook youtube

SHARE