PM Narendra Modi
ਲਵਲੀ ਗਰੁੱਪ ਦੇ ਚੇਅਰਮੈਨ ਸੁਰਜੀਤ ਸਿੰਘ ਗਰੇਵਾਲ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ
-
PM ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਵੰਦੇ ਭਾਰਤ ਰੇਲ ਗੱਡੀ ਦੀ ਸ਼ੁਰੂਆਤ
-
ਟ੍ਰੇਨ ਦਾ ਆਨੰਦਪੁਰ ਸਾਹਿਬ ਵਿਖੇ ਸਟਾਪੇਜ ਬਣਾਉਣ ਲਈ ਕੀਤੀ ਸੀ ਅਪੀਲ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਵੰਦੇ ਭਾਰਤ ਰੇਲ ਗੱਡੀ ਦੀ ਸ਼ੁਰੂਆਤ ਤੋਂ ਬਾਅਦ ਪੂਰੇ ਸਿੱਖ ਭਾਈਚਾਰੇ ਚ ਖੁਸ਼ੀ ਦੀ ਲਹਿਰ ਹੈ।ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲਵਲੀ ਗਰੁੱਪ ਦੇ ਚੇਅਰਮੈਨ ਡਾ ਸੁਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ
ਉਨ੍ਹਾਂ ਤੋਂ ਦਿੱਲੀ ਚੱਲਣ ਵਾਲੀ ਇਹ ਵੰਦੇ ਭਾਰਤ ਟ੍ਰੇਨ ਆਨੰਦਪੁਰ ਸਾਹਿਬ ਵਿਖੇ ਨਹੀਂ ਰੁਕਦੀ ਸੀ।ਇਸ ਗੱਲ ਦਾ ਸਿੱਖ ਭਾਈਚਾਰੇ ਵਿਚ ਬਹੁਤ ਵੱਡਾ ਰੋਸ ਸੀ। PM Narendra Modi
ਟ੍ਰੇਨ ਦਾ ਆਨੰਦਪੁਰ ਸਾਹਿਬ ਵਿਖੇ ਸਟਾਪੇਜ ਲਈ ਅਪੀਲ
ਸਿੱਖ ਭਾਈਚਾਰੇ ਦੇ ਰੋਸ ਨੂੰ ਦੂਰ ਕਰਨ ਲਈ ਡਾ ਸੁਰਜੀਤ ਸਿੰਘ ਚੇਅਰਮੈਨ ਲਵਲੀ ਗਰੁੱਪ ਵੱਲੋਂ ਮਾਨਯੋਗ ਮੰਤਰੀ ਸਰਦਾਰ ਇਕਬਾਲ ਸਿੰਘ ਲਾਲਪੁਰਾ,ਚੇਅਰਮੈਨ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ,ਭਾਰਤ ਸਰਕਾਰ ਅੱਗੇ ਇਸ ਟ੍ਰੇਨ ਦਾ ਆਨੰਦਪੁਰ ਸਾਹਿਬ ਵਿਖੇ ਸਟਾਪੇਜ ਬਣਾਉਣ ਲਈ ਅਪੀਲ ਕੀਤੀ।ਤਾਂ ਜੋ ਸਿੱਖ ਸੰਗਤਾਂ ਇਸ ਟਰੇਨ ਰਾਹੀਂ ਸਫਰ ਕਰ ਕੇ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਸਕਣ। ਅਤੇ ਗੁਰਦੁਆਰਾ ਕੇਸਗਡ਼੍ਹ ਸਾਹਿਬ ਆਨੰਦਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ। PM Narendra Modi
ਸਿੱਖ ਭਾਵਨਾਵਾਂ ਦਾ ਸਤਿਕਾਰ
ਮਾਨਯੋਗ ਮੰਤਰੀ ਇਕਬਾਲ ਸਿੰਘ ਲਾਲਪੁਰਾ,ਚੇਅਰਮੈਨ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ,ਭਾਰਤ ਸਰਕਾਰ ਦੀ ਇਸ ਮੰਗ ਉੱਤੇ ਗੌਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਸਟੌਪੇਜ ਆਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ।ਇਹ ਟ੍ਰੇਨ ਹੁਣ ਆਨੰਦਪੁਰ ਸਾਹਿਬ ਵਿਖੇ ਰੁਕਿਆ ਕਰੇਗੀ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਸ ਦੀ ਬਹੁਤ ਸ਼ਲਾਘਾ ਕੀਤੀ ਜਾਂਦੀ ਹੈ।
ਇਸ ਨੂੰ ਪੀੜ੍ਹੀ ਦਰ ਪੀੜ੍ਹੀ ਯਾਦ ਰੱਖਿਆ ਜਾਵੇਗਾ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰੇਲ ਸਟਾਪੇਜ ਲਈ ਮਾਨਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ ਗਿਆ। ਇਸ ਉਪਰਾਲੇ ਨੂੰ ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ। PM Narendra Modi
Also Read :ਵਿੱਤ ਮੰਤਰੀ,ਪੰਜਾਬ ਨੇ ਆਰੀਅਨਜ਼ ਕੈਂਪਸ ਵਿਖੇ 2 ਦਿਨਾਂ ਯੂਥ ਫੈਸਟ ਦਾ ਉਦਘਾਟਨ ਕੀਤਾ Harpal Singh Cheema
Also Read :ਬਨੂੜ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ Oldest Gurdwara Sahib
Connect With Us : Twitter Facebook