Police Action Against Illegal Mining : ਪਠਾਨਕੋਟ’ ਚ ਨਾਜਾਇਜ਼ ਮਾਈਨਿੰਗ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ

0
130
Police Action Against Illegal Mining

India News (ਇੰਡੀਆ ਨਿਊਜ਼), Police Action Against Illegal Mining, ਚੰਡੀਗੜ੍ਹ : ਪਠਾਨਕੋਟ ਚ ਪੁਲਿਸ ਨੇ ਨਜਾਇਜ਼ ਮਾਈਨਿੰਗ ਦੇ ਖਿਲਾਫ ਇਕ ਵੱਡਾ ਐਕਸ਼ਨ ਲਿਆ ਹੈ। ਮਾਮਲਾ ਨੰਗਲ ਭੂਰ ਇਲਾਕੇ ਚ ਨਜਾਇਜ਼ ਮਾਈਨਿੰਗ ਦਾ ਹੈ, ਜਿਥੇ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ ਅਤੇ ਨਜਾਇਜ ਮਾਈਨਿੰਗ ਲਈ ਇਸਤੇਮਾਲ ਕੀਤੀ ਜਾ ਰਹੀ ਮਸ਼ੀਨਰੀ ਨੂੰ ਜਬਤ ਕਰ ਲਿਆ ਹੈ।

ਪੁਲਿਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕਰ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਮਾਈਨਿੰਗ ਲਈ ਇਸਤੇਮਾਲ ਮਸ਼ੀਨਰੀ ਜਬਤ

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਠਾਨਕੋਟ ਦੇ ਨੰਗਲ ਭੂਰ ਇਲਾਕੇ ਚ ਚੱਕੀ ਦਰੀਆ ਚ ਨਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ। ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮੌਕੇ ਤੇ ਪਹੁੰਚ ਕੇ ਨਜਾਇਜ਼ ਮਾਈਨਿੰਗ ਲਈ ਇਸਤੇਮਾਲ ਕੀਤੀ ਜਾ ਰਹੀ ਮਸ਼ੀਨਰੀ ਨੂੰ ਜਬਤ ਕਰ ਲਿਆ ਅਤੇ ਇੱਕ ਦੋਸ਼ੀ ਨੂੰ ਗ੍ਰਫਤਾਰ ਕੀਤਾ ਗਿਆ ਹੈ।

ਪੁਲਿਸ ਨੇ ਕਾਰਵਾਈ ਕਰਦੇ ਹੋਏ 1 JCB ਮਸ਼ੀਨ ਅਤੇ 4 ਟਿੱਪਰ ਜ਼ਬਤ, ਨਾਜਾਇਜ਼ ਮਾਈਨਿੰਗ ਦੇ ਦੋਸ਼ ‘ਚ 6 ਲੋਕਾਂ ਖਿਲਾਫ FIR ਦਰਜ, ਇੱਕ ਦੋਸ਼ੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਨਜਾਇਜ਼ ਮਾਈਨਿੰਗ ਦੇ ਖਿਲਾਫ ਸਰਕਾਰ

ਪੰਜਾਬ ਦੀ ਸੱਤਾਸੀਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰ ਐਲਾਨ ਕੀਤਾ ਗਿਆ ਸੀ ਕਿਸ ਸੂਬੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਨਹੀਂ ਹੋਣ ਦਿੱਤੇ ਜਾਣਗੇ।

ਸਰਕਾਰ ਨੇ ਐਲਾਨ ਕੀਤਾ ਸੀ ਕਿ ਸੂਬੇ ਵਿੱਚੋਂ ਨਜਾਇਜ਼ ਮਾਈਨਿੰਗ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ।

ਇਹ ਵੀ ਪੜ੍ਹੋ :BJP’s Victory : ਬੀਜੇਪੀ ਦੀ ਤਿੰਨ ਪ੍ਰਾਂਤਾਂ ਚ ਜਿੱਤ, ਪੰਜਾਬ ਚ ਜਸ਼ਨ ਦਾ ਮਾਹੌਲ

 

SHARE