India News (ਇੰਡੀਆ ਨਿਊਜ਼), Police Registered A Case, ਚੰਡੀਗੜ੍ਹ : ਦਿੜ੍ਹਬਾ ਦੀ ਪਾਰਸ ਕਲੋਨੀ ਦੇ ਵਸਨੀਕ ਨਾਬਾਲਿਗ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਸੀ। ਘਟਨਾ ਦੇ ਸਬੰਧ ਵਿੱਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਕਿਹਾ ਕਿ ਜਿੰਨਾ ਲੋਕਾਂ ਨੇ ਜੋਬਨਬੀਰ ਦੀ ਬਿਨਾਂ ਵਜ੍ਹਾ ਕੁੱਟ ਮਾਰ ਕੀਤੀ ਹੈ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਉਧਰ ਥਾਣਾ ਦਿੜਬਾ ਵਿਖੇ ਮ੍ਰਿਤਕ ਬੱਚੇ ਜੋਬਨਬੀਰ ਸਿੰਘ ਦੇ ਪਿਤਾ ਜਗਸੀਰ ਸਿੰਘ ਦੇ ਬਿਆਨਾ ਤੇ ਉਕਤ ਵਿਅਕਤੀ ਰਣਧੀਰ ਸਿੰਘ ਵਾਸੀ ਲਦਾਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗਿਰਫ਼ਤਾਰ ਕਰ ਲਿਆ ਹੈ।
ਸੁਸਾਇਡ ਨੋਟ ਦੇ ਅਧਾਰ ਤੇ ਸਖਤ ਕਾਰਵਾਈ
ਜੋਬਨਬੀਰ ਦੇ ਪਿਤਾ ਅਤੇ ਭੈਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਨਸਾਫ ਮੰਗਦੇ ਹਾਂ ਉਨ੍ਹਾਂ ਕਿਹਾ ਕਿ ਜੋਬਨਬੀਰ ਦੀ 10 ਤੋਂ 15 ਵਿਅਕਤੀਆਂ ਵੱਲੋਂ ਬੂਰੀ ਤਰਾਂ ਕੁੱਟਮਾਰ ਕੀਤੀ ਗਈ। ਜੋਬਨਬੀਰ ਆਪਣੇ ਵੱਲੋਂ ਇੱਕ ਸੁਸਾਇਡ ਨੋਟ ਵਿੱਚ ਲਿਖਕੇ ਗਿਆ ਹੈ ਉਨ੍ਹਾਂ ਕਿਹਾ ਕਿ ਪੁਲਿਸ ਨੇ ਸਿਰਫ਼ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ ਜਦ ਕਿ ਬਾਕੀ ਲੋਕਾਂ ਖਿਲਾਫ ਵੀ ਸੁਸਾਇਡ ਨੋਟ ਦੇ ਅਧਾਰ ਤੇ ਸਖਤ ਕਾਰਵਾਈ ਕੀਤੀ ਜਾਵੇ।
ਦੱਸ ਦਈਏ ਕਿ ਪਰਿਵਾਰ ਦੇ ਦੱਸਣ ਅਨੁਸਾਰ ਸੇਰੇ ਪੰਜਾਬ ਮਾਰਕੀਟ ਦਿੜ੍ਹਬਾ ਵਿਖੇ ਜੋਬਨਬਰ ਸਿੰਘ ਆਪਣੀ ਸਕੂਟੀ ਤੇ ਜਾ ਰਿਹਾ ਸੀ ਤਾਂ ਸਕੂਟੀ ਮੂਹਰੇ ਅਚਾਨਕ ਇੱਕ ਬੱਚਾਂ ਆ ਗਿਆ ਜਦ ਕਿ ਬੱਚੇ ਦੇ ਕੋਈ ਸੱਟ ਨਹੀਂ ਲੱਗੀ ਸੀ ਤਾਂ ਉੱਥੇ ਹੀ ਬੱਚੇ ਦਾ ਪਿਤਾ ਰਣਧੀਰ ਸਿੰਘ ਅਤੇ ਦਰਜ਼ਨ ਤੋਂ ਵੱਧ ਹੋਰ ਮੌਜੂਦ ਲੋਕਾਂ ਨੇ ਜੋਬਨਬੀਰ ਨੂੰ ਬੂਰੀ ਤਰਾਂ ਕੁੱਟਿਆ ਅਤੇ ਧਮਕੀਆਂ ਦਿੱਤੀਆਂ।
ਮੁਕੱਦਮਾ ਮਾਮਲਾ ਦਰਜ
ਜਿਸ ਤੋਂ ਬਾਅਦ ਜੋਬਨਬੀਰ ਬਿਨਾਂ ਵਜ੍ਹਾ ਕੁੱਟ ਮਾਰ ਦੀ ਘਟਨਾ ਨੂੰ ਮਨ ਤੇ ਲਗਾ ਗਿਆ। ਘਰ ਵਿੱਚ ਜਾ ਕੇ ਆਤਮ ਹੱਤਿਆ ਕਰ ਲਈ। ਅਤੇ ਉਸ ਨੇ ਆਪਣੇ ਨਾਲ ਬੀਤੀ ਸਾਰੀ ਘਟਨਾ ਇੱਕ ਸੁਸਾਇਡ ਨੋਟ ਵਿੱਚ ਲਿਖਕੇ ਰੱਖ ਗਿਆ ਸੀ।
ਉਧਰ ਜਾਂਚ ਅਧਿਕਾਰੀ ਥਾਣੇਦਾਰ ਮਿੱਠੂ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਮਿੱਤ੍ਰਕ ਜੋਬਨਵੀਰ ਸਿੰਘ ਦੇ ਪਿਤਾ ਜਗਸੀਰ ਸਿੰਘ ਦੇ ਬਿਆਨਾਂ ਤੇ ਰਣਧੀਰ ਸਿੰਘ ਖਿਲਾਫ ਮੁਕੱਦਮਾ ਮਾਮਲਾ ਦਰਜ ਕਰ ਕੇ ਉਕਤ ਵਿਅਕਤੀ ਰਣਧੀਰ ਸਿੰਘ ਨੂੰ ਗਿਰਫ਼ਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਰਿਮਾਂਡ ਹਾਸਲ ਕਰਕੇ ਘਟਨਾ ਵਾਲੀ ਜਗ੍ਹਾ ਤੇ ਲੱਗੇ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਜਾਂ ਰਹੀ ਹੈ ਅਤੇ ਅਗਲੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ :Former Minister Manpreet Badal : ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਜਾਰੀ ਹੋਏ ਸਮਨ,ਅੱਜ ਵਿਜੀਲੈਂਸ ਸਾਹਮਣੇ ਹੋ ਸਕਦੇ ਹਨ ਪੇਸ਼
ਇਹ ਵੀ ਪੜ੍ਹੋ :Miss India Rishita Rana : ਲੁਧਿਆਣਾ ਦੀ ਰਿਸ਼ਿਤਾ ਰਾਣਾ ਵਿਖਾ ਰਹੀ ਅਦਾਕਾਰੀ ਦੇ ਜੋਹਰ