Poor Health Services in Punjab ਪੰਜਾਬ ‘ਚ ਸਿਹਤ ਸੇਵਾਵਾਂ ਮਾੜੀਆਂ, ਵੱਡੇ ਸੁਧਾਰਾਂ ਦੀ ਜ਼ਰੂਰਤ: ਹਰਪਾਲ ਸਿੰਘ ਚੀਮਾ

0
230
Poor Health Services in Punjab

ਜਗਤਾਰ ਸਿੰਘ ਭੁੱਲਰ, ਚੰਡੀਗੜ :
Poor Health Services in Punjab : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ‘ਚ ਸਰਕਾਰੀ ਸਿਹਤ ਸੇਵਾਵਾਂ ਬੂਰੀ ਤਰਾਂ ਬਰਬਾਦ ਹੋ ਚੁੱਕੀਆਂ ਹਨ। ਭ੍ਰਿਸ਼ਟਾਚਾਰ ਨੇ ਸਰਕਾਰੀ ਸਿਹਤ ਸੇਵਾਵਾਂ ਦੀ ਹਾਲਤ ਮਾੜੀ ਕਰ ਦਿੱਤੀ ਹੈ। ਸਿਹਤ ਸੇਵਾਵਾਂ ਚੰਗੀਆਂ ਕਰਨ ਲਈ ਅੱਜ ਖੇਤਰ ‘ਚ ਵੱਡੇ ਪੱਧਰ ‘ਤੇ ਸੁਧਾਰ ਕਰਨ ਦੀ ਜ਼ਰੂਰਤ ਹੈ।

ਚੀਮਾ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਸਰਕਾਰਾਂ ਨੇ ਸਰਕਾਰੀ ਸਿਹਤ ਸੇਵਾਵਾਂ ਲਈ ਕਈ ਯੋਜਨਾਵਾਂ ਦੀਆਂ ਸ਼ੁਰੂਆਤ ਕੀਤੀ ਸੀ, ਪਰ ਉਨਾਂ ਦਾ ਉਦੇਸ਼ ਲੋਕਾਂ ਦੀ ਸਿਹਤ ਠੀਕ ਕਰਨਾ ਨਹੀਂ, ਸਗੋਂ ਕਰਦਾਤਾਵਾਂ ਦੇ ਪੈਸੇ ਨਾਲ ਕੁੱਝ ਮੁੱਠੀ ਭਰ ਲੋਕਾਂ ਨੂੰ ਲਾਭ ਦੇਣਾ ਸੀ।

ਆਯੂਸ਼ਮਨ ਭਾਰਤ ਯੋਜਨਾ ਚ ਵੱਡੇ ਪੈਮਾਨੇ ‘ਤੇ ਭ੍ਰਿਸ਼ਟਾਚਾਰ ਅਤੇ ਘੋਟਾਲਾ ਹੋਇਆ : ਹਰਪਾਲ ਸਿੰਘ ਚੀਮਾ Poor Health Services in Punjab

 

Harpal Cheema on Drug issue

ਹਰਪਾਲ ਸਿੰਘ ਚੀਮਾ ਨੇ ਆਯੂਸ਼ਮਨ ਭਾਰਤ ਯੋਜਨਾ ਦੀ ਅਸਫ਼ਲਤਾ ਬਾਰੇ ਕਿਹਾ ਕਿ ਇਸ ਯੋਜਨਾ’ਚ ਵੱਡੇ ਪੈਮਾਨੇ ‘ਤੇ ਭ੍ਰਿਸ਼ਟਾਚਾਰ ਅਤੇ ਘੋਟਾਲਾ ਹੋਇਆ ਹੈ, ਜਿਸ ਕਾਰਨ ਇਸ ਯੋਜਨਾ ਦਾ ਵੱਡਾ ਹਿੱਸਾ ਆਮ ਲੋਕਾਂ ਦੇ ਇਲਾਜ ‘ਤੇ ਖਰਚ ਹੋਣ ਦੀ ਥਾਂ ਨਿੱਜੀ ਬੀਮਾ ਕੰਪਨੀਆਂ ਅਤੇ ਨਿੱਜੀ ਹਸਪਤਾਲਾਂ ਕੋਲ ਜਾ ਰਿਹਾ ਹੈ। ਇਹ ਯੋਜਨਾ ਹੁਣ ਨਿੱਜੀ ਹਸਪਤਾਲ ਮਾਲਕਾਂ, ਬੀਮਾ ਕੰਪਨੀਆਂ ਅਤੇ ਭ੍ਰਿਸ਼ਟ ਰਾਜਨੇਤਾਵਾਂ ਅਤੇ ਅਧਿਕਾਰੀਆਂ ਵੱਲੋਂ ਲੋਕਾਂ ਦੇ ਪੈਸੇ ਨੂੰ ਲੁੱਟਣ ਦਾ ਜਰੀਆ ਬਣ ਗਈ ਹੈ।

ਚੀਮਾ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਹਰ ਸਾਲ ਭਾਰਤ ਸਰਕਾਰ ਨਿੱਜੀ ਬੀਮਾ ਕੰਪਨੀਆਂ ਨੂੰ 4 ਹਜ਼ਾਰ ਕਰੋੜ ਰੁਪਏ ਵੰਡਦੀ ਹੈ, ਜਿਸ ‘ਚੋਂ ਜ਼ਿਆਦਾ ਹਿੱਸੇ ਨੂੰ ਨਿੱਜੀ ਹਸਪਤਾਲਾਂ ਮਰੀਜ਼ਾਂ ਦੇ ਇਲਾਜ ਦਾ ਖਰਚ ਜਾਣਬੂਝ ਵਧਾ ਕੇ ਲੁੱਟਦੇ ਹਨ। ਆਪ ਆਗੂ ਨੇ ਕਿਹਾ ਕਿ ਜੇ ਇਹੀ 4 ਹਜ਼ਾਰ ਕਰੋੜ ਰੁਪਏ ਹਰ ਸਾਲ ਸਰਕਾਰੀ ਸਿਹਤ ਸੇਵਾਵਾਂ ਅਤੇ ਸਰਕਾਰੀ ਹਸਪਤਾਲਾਂ ਦੇ ਸੁਧਾਰ ‘ਤੇ ਖਰਚ ਹੋਵੇ ਤਾਂ ਸਿਹਤ ਸੇਵਾਵਾਂ ‘ਚ ਕਰਾਂਤੀ ਆ ਜਾਵੇਗੀ।

ਸਰਕਾਰ ਐਨੀ ਵੱਡੀ ਰਕਮ ਸਿਰਫ਼ 10- 15 ਫ਼ੀਸਦੀ ਮਰੀਜ਼ਾਂ ‘ਤੇ ਹੀ ਖਰਚ ਕਰ ਰਹੀ

ਪਰ ਜਨ ਵਿਰੋਧੀ ਅਤੇ ਪੂੰਜੀਵਾਦੀ ਸਰਕਾਰਾਂ ਲੋਕਾਂ ਦੇ ਇਲਾਜ ਦੀ ਕੀਮਤ ‘ਤੇ ਜਨਤਾ ਦੇ ਪੈਸੇ ਨੂੰ ਜਾਣਬੁਝ ਕੇ ਗਲਤ ਤਰੀਕੇ ਨਾਲ ਖਰਚ ਕਰਦੀ ਹੈ, ਤਾਂਕਿ ਸੱਤਾ ‘ਚ ਬੈਠੇ ਆਗੂਆਂ ਅਤੇ ਉਨਾਂ ਦੇ ਉਦਯੋਗਪਤੀ ਦੋਸਤਾਂ ਦਾ ਫਾਇਦਾ ਹੋ ਸਕੇ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 90 ਫੀਸਦੀ ਰੋਗੀਆਂ ਦਾ ਇਲਾਜ ਓਪੀਡੀ ਵਿੱਚ ਹੁੰਦਾ ਹੈ ਅਤੇ ਉਹ ਇਸ ਯੋਜਨਾ ਦਾ ਲਾਭ ਨਹੀਂ ਉਠਾ ਸਕਦੇ। ਯਾਨੀ ਸਰਕਾਰ ਐਨੀ ਵੱਡੀ ਰਕਮ ਸਿਰਫ਼ 10- 15 ਫ਼ੀਸਦੀ ਮਰੀਜ਼ਾਂ ‘ਤੇ ਹੀ ਖਰਚ ਕਰ ਰਹੀ ਹੈ ਅਤੇ ਉਹ ਵੀ ਕਈ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਨਿੱਜੀ ਹਸਪਤਾਲ ਇਸ ਯੋਜਨਾ ਦੇ ਜ਼ਰੀਏ ਮਰੀਜ਼ਾਂ ਅਤੇ ਬੀਮਾ ਕੰਪਨੀਆਂ ਦੋਵਾਂ ਕੋਲੋਂ ਪੈਸੇ ਵਸੂਲਦੇ ਹਨ।

ਚੀਮਾ ਨੇ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਜਿਸ ਯੋਜਨਾ ਨੂੰ ਸਰਕਾਰੀ ਸਿਹਤ ਸੇਵਾਵਾਂ ‘ਚ ਸੁਧਾਰ ਲਈ ਸ਼ੁਰੂ ਕੀਤਾ ਸੀ, ਉਹ ਅੱਜ ਡਿਫਾਲਟਰ ਨਿੱਜੀ ਹਸਪਤਾਲਾਂ ਅਤੇ ਭ੍ਰਿਸ਼ਟ ਆਗੂਆਂ ਅਤੇ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਗਈ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸਰਕਾਰੀ ਸਿਹਤ ਸੇਵਾਵਾਂ ‘ਚ ਪ੍ਰਮੁੱਖਤਾ ਨਾਲ ਸੁਧਾਰ ਆ ਜਾਵੇਗਾ ਅਤੇ ਇਲਾਜ ਢਾਂਚੇ ਦਾ ਨਵੇਂ ਸਿਰ ਤੋਂ ਵਿਕਾਸ ਕੀਤਾ ਜਾਵੇਗਾ, ਤਾਂ ਜੋ ਲੋਕਾਂ ਦੇ ਪੈਸੇ ਨੂੰ ਮੁੱਠੀ ਭਰ ਲੋਕਾਂ ਦੀ ਜੇਬ ‘ਚ ਪਾਉਣ ਦੀ ਬਜਾਏ ਜਨਤਾ ਦੀ ਸੁਵਿਧਾ ਲਈ ਇਸਤੇਮਾਲ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਆਪ ਦੀ ਸਰਕਾਰ ਜਨਤਾ ਦੇ ਪੈਸੇ ਦੀ ਹੇਰਾਫੇਰੀ ਕਰਨ ਵਾਲੇ ਅਧਿਕਾਰੀਆਂ, ਭ੍ਰਿਸ਼ਟ ਆਗੂਆਂ ਅਤੇ ਨਿੱਜੀ ਹਸਪਤਾਲਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਸ਼ਾਸਨ ਵਿਵਸਥਾ ‘ਚ ਫੈਲੀ ਲੁੱਟ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਯੋਜਨਾਵਾਂ ਨਾਲ ਆਮ ਲੋਕਾਂ ਨੂੰ ਚੰਗੀ ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾ ਪ੍ਰਦਾਨ ਕਰੇਗੀ।

Read More : Conservation of natural resources in Punjab is essential ਜ਼ਰੂਰੀ ਹੈ ਪੰਜਾਬ ‘ਚ ਜਲ, ਜੰਗਲ ਅਤੇ ਜ਼ਮੀਨ ਦਾ ਵਿਗੜਿਆ ਤਵਾਜ਼ਨ ਸਹੀ ਕਰਨਾ: ਭਗਵੰਤ ਮਾਨ

Read More : Safe Repatriation of Punjabis Stranded in Ukraine ਮੁੱਖ ਸਕੱਤਰ ਵੱਲੋਂ ਯੂਕਰੇਨ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਦੀ ਸਥਿਤੀ ਦਾ ਜਾਇਜ਼ਾ

Also Read : Punjab Government ਨੇ ਯੂਕਰੇਨ ਵਿੱਚ ਫਸੇ ਲੋਕਾਂ ਦੀ ਮਦਦ ਲਈ ਸਮਰਪਿਤ 24×7 ਕੰਟਰੋਲ ਰੂਮ ਸਥਾਪਤ ਕੀਤਾ

Connect With Us : Twitter Facebook

SHARE