Power shortage in Chandigarh ਚੰਡੀਗੜ੍ਹ ਵਿੱਚ ਬਿਜਲੀ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ

0
232
Power shortage in Chandigarh

Power shortage in Chandigarh 

ਇੰਡੀਆ ਨਿਊਜ਼,ਚੰਡੀਗੜ੍ਹ

Power shortage in Chandigarh ਚੰਡੀਗੜ੍ਹ ਵਿੱਚ ਬਿਜਲੀ ਕਾਮਿਆਂ ਦੀ ਹੜਤਾਲ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ। ਅੱਧਾ ਸ਼ਹਿਰ ਹਨ੍ਹੇਰੇ ਵਿੱਚ ਹੈ ਇੱਥੋਂ ਤੱਕ ਕਿ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਹੈ। ਕਈ ਥਾਂ ਸੜਕ ਤੇ ਟਰੈਫਿਕ ਲਾਈਟਾਂ ਵੀ ਬੰਦ ਹੋ ਰਹੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਬਦਲਵੇਂ ਪ੍ਰਬੰਧ ਦੇ ਦਾਅਵੇ ਵੀ ਫੇਲ੍ਹ ਹੋਏ ਹਨ। ਲੋਕਾਂ ਨੂੰ ਬਿਜਲੀ ਵਿਭਾਗ ਦੇ ਸ਼ਿਕਾਇਤ ਕੇਂਦਰ ਤੋਂ ਵੀ ਇਹੀ ਜਵਾਬ ਮਿਲ ਰਿਹਾ ਹੈ ਕਿ ਮੁਲਾਜ਼ਮ ਹੜਤਾਲ ‘ਤੇ ਹਨ |ਮੁਲਾਜ਼ਮਾਂ ਦੇ ਵਾਪਸ ਆਉਨ ਤੇ ਬਿਜਲੀ ਸੁਧਾਰ ਦਿੱਤੀ ਜਾਵੇਗੀ।

ਅਫ਼ਸਰਾਂ ਨੇ ਪਾਸਾ ਵਟਾਇਆ Power shortage in Chandigarh

ਬਿਜਲੀ ਸਪਲਾਈ ਠੱਪ ਹੋ ਗਈ ਹਾਲਤ ਨੂੰ ਲੈ ਕੇ ਲੋਕ ਅਫਸਰਾਂ ਨੂੰ ਫੋਨ ਖੜ੍ਹਕਾ ਰਹੇ ਹਨ। ਪਰ ਆਲਮ ਇਹ ਹੈ ਕਿ ਸੁਣਵਾਈ ਕਰਨ ਦੀ ਬਜ਼ਾਇ ਚੀਫ਼ ਇੰਜੀਨੀਅਰ ਚੰਡੀਗੜ੍ਹ ਅਤੇ ਪ੍ਰਸ਼ਾਸਕ ਦੇ ਸਲਾਹਕਾਰ ਨੇ ਵੀ ਫ਼ੋਨ ਚੁੱਕਣੇ ਬੰਦ ਕਰ ਦਿਤੇ ਹਨ।ਇਸ ਨਾਲ ਸ਼ਹਿਰ ਵਿੱਚ ਖਲਬਲੀ ਮਚ ਗਈ।

ਆਊਟਸੋਰਸ ਸਟਾਫ਼ ਬੁਲਾਇਆ Power shortage in Chandigarh 

ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਕਿਹਾ ਕੇ ਬਿਜਲੀ ਸਪਲਾਈ ਠੱਪ ਹੋਣ ਦਿਆਂ complant ਮਿਲ ਰਹੀ ਹੈ। ਮੇਅਰ ਨੇ ਦਾਅਵਾ ਕੀਤਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਅਤੇ ਹਰਿਆਣਾ ਤੋਂ ਆਊਟਸੋਰਸ ਸਟਾਫ਼ ਬੁਲਾ ਲਿਆ ਹੈ। ਜਲਦੀ ਹੀ ਸ਼ਹਿਰ ਵਿੱਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

ਮੁਲਾਜ਼ਮਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ Power shortage in Chandigarh 

ਮੁਲਾਜ਼ਮਾਂ ਨੇ ਸੈਕਟਰ-17 ਸਥਿਤ ਪਰੇਡ ਗਰਾਊਂਡ ਨੇੜੇ ਧਰਨਾ ਸ਼ੁਰੂ ਕਰ ਦਿੱਤਾ ਹੈ। ਬਿਜਲੀ ਮੁਲਾਜ਼ਮਾਂ ਦੀ ਯੂਨੀਅਨ ਅਨੁਸਾਰ ਕਰੋੜਾਂ ਦਾ ਮੁਨਾਫ਼ਾ ਕਮਾਉਣ ਵਾਲੇ ਚੰਡੀਗੜ੍ਹ ਬਿਜਲੀ ਵਿਭਾਗ ਨੂੰ ਪੈਸਿਆਂ ਲਈ ਵੇਚਿਆ ਜਾ ਰਿਹਾ ਹੈ। ਇਲੈਕਟ੍ਰੀਸਿਟੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਸੁਭਾਸ਼ ਲਾਂਬਾ ਅਨੁਸਾਰ ਅੱਜ ਪੰਜਾਬ ਦੇ ਬਿਜਲੀ ਕਾਮੇ ਅਤੇ ਇੰਜਨੀਅਰ ਹੜਤਾਲ ਦੀ ਹਮਾਇਤ ਲਈ ਆਏ ਹਨ। ਹਰਿਆਣਾ ਦੇ ਬਿਜਲੀ ਮੁਲਾਜ਼ਮ 23 ਫਰਵਰੀ ਨੂੰ ਹੜਤਾਲ ਵਿੱਚ ਸ਼ਾਮਲ ਹੋਣਗੇ ਅਤੇ ਹਿਮਾਚਲ ਦੇ ਬਿਜਲੀ ਕਰਮਚਾਰੀ 24 ਫਰਵਰੀ ਤੋਂ ਚੰਡੀਗੜ੍ਹ ਵਿੱਚ ਹੜਤਾਲ ਵਿੱਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : Tragic Accident In Uttarakhand 14 ਬਾਰਾਤੀਆਂ ਦੀ ਮੌਤ

Connect With Us : Twitter Facebook

 

SHARE