Preparation For Army Recruitment : ਫੌਜ ਵਿਚ ਭਰਤੀ: ਸੀ-ਪਾਈਟ ਲਾਲੜੂ ਵਿਖੇ ਨੌਜਵਾਨਾਂ ਲਈ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ

0
151
Preparation For Army Recruitment
ਫੌਜ ਵਿਚ ਭਰਤੀ: ਸੀ-ਪਾਈਟ ਲਾਲੜੂ ਵਿਖੇ ਨੌਜਵਾਨਾਂ ਲਈ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ

India News (ਇੰਡੀਆ ਨਿਊਜ਼), Preparation For Army Recruitment, ਚੰਡੀਗੜ੍ਹ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਜ਼ਿਲ੍ਹਾ ਪਟਿਆਲਾ ਦੇ ਨੌਜਵਾਨਾਂ ਦੀ ਫੌਜ ਵਿੱਚ ਭਰਤੀ ਲਈ ਲਿਖਤੀ ਪੇਪਰ ਸਬੰਧੀ ਸਿਖਲਾਈ ਅਤੇ ਫਿਜ਼ੀਕਲ ਟਰੇਨਿੰਗ ਰੋਜ਼ਗਾਰ ਕੇਂਦਰ (ਸੀ-ਪਾਈਟ) ਲਾਲੜੂ ਵਿਖੇ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਮੇਜਰ ਯਾਦਵਿੰਦਰ ਸਿੰਘ, ਟਰੇਨਿੰਗ ਅਫਸਰ, ਸੀ-ਪਾਈਟ ਕੈਂਪ, ਲਾਲੜੂ ਨੇ ਕਿਹਾ ਕਿ ਇਸ ਭਰਤੀ ਲਈ ਨੌਜਵਾਨ 08 ਫਰਵਰੀ 2024 ਤੋਂ ਆਨਲਾਇਨ ਅਪਲਾਈ ਕਰ ਸਕਦੇ ਹਨ। ਨੌਜਵਾਨਾਂ ਦੀ ਜਨਮ ਮਿਤੀ 01 ਅਕਤੂਬਰ 2003 ਤੋਂ 30 ਅਪਰੈਲ 2007 ਦੇ ਵਿੱਚ ਹੋਣੀ ਚਾਹੀਦੀ ਹੈ।

ਸਟੇਟ ਪੁਲਿਸ ਲਈ ਆਨਲਾਇਨ ਅਪਲਾਈ

ਇਹਨਾਂ ਜ਼ਿਲ੍ਹਿਆਂ ਦੇ ਚਾਹਵਾਨ ਨੌਜਵਾਨ ਆਪਣੇ ਅਸਲ ਸਰਟੀਫਿਕੇਟ ਨਾਲ ਲੈ ਕੇ ਸੀ-ਪਾਈਟ ਕੈਂਪ, ਆਈ.ਟੀ.ਆਈ.,ਲਾਲੜੂ ,ਪੁੱਜਣ,ਟਰੇਨਿੰਗ ਦੌਰਾਨ ਖਾਣਾ, ਰਿਹਾਇਸ ਮੁਫ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਨੌਜਵਾਨਾਂ ਨੇ ਏਅਰ ਫੋਰਸ, ਸੀ.ਆਰ.ਪੀ.ਐਫ, ਨੇਵੀ, ਐਸ.ਐਸ.ਬੀ. ਅਤੇ ਸਟੇਟ ਪੁਲਿਸ ਲਈ ਆਨਲਾਇਨ ਅਪਲਾਈ ਕਰ ਦਿੱਤਾ ਹੈ, ਉਹ ਯੁਵਕ ਵੀ ਲਿਖਤੀ ਅਤੇ ਫਿਜ਼ੀਕਲ ਟਰੇਨਿੰਗ ਲਈ ਆ ਸਕਦੇ ਹਨ।

ਇਹ ਵੀ ਪੜ੍ਹੋ :Lord Sri Ram In Ayodhya : ਭਗਵਾਨ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਜੀ ਦੀ ਰੱਥ ‘ਤੇ ਸਵਾਰ, ਭਗਤਾਂ ਨੇ ਨੱਚਦੇ ਹੋਏ ਕੱਢੀ ਸ਼ੋਭਾ ਯਾਤਰਾ

 

SHARE