Preparation of Punjab assembly elections ਨਵੇਂ ਵੋਟਰਾਂ ਦੀ ਪਛਾਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ

0
254
Preparation of Punjab assembly elections
Preparation of Punjab assembly elections
ਇੰਡੀਆ ਨਿਊਜ਼, ਚੰਡੀਗੜ੍ਹ:
Preparation of Punjab assembly elections ਵੋਟਰ ਸੂਚੀ ਵਿੱਚ 18 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਨਾਮ 100 ਫ਼ੀਸਦ ਦਰਜ ਕਰਨ ਨੂੰ ਯਕੀਨੀ ਬਣਾਉਣ ਲਈ ਇੱਕ ਹੋਰ ਉਪਰਾਲਾ ਕਰਦਿਆਂ ਮੁੱਖ ਚੋਣ ਅਧਿਕਾਰੀ (CEO) ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਸੂਬੇ ਵਿੱਚ ਨਵੇਂ ਵੋਟਰਾਂ ਦੀ ਪਛਾਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਕੀਤੀ (Preparation of Punjab assembly elections)

ਸੀਈਓ ਡਾ. ਰਾਜੂ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਵਧੀਕ ਸੀਈਓ ਅਮਨਦੀਪ ਕੌਰ ਨਾਲ ਸਿਹਤ, ਸਿੱਖਿਆ ਅਤੇ ਜਨਮ ਤੇ ਮੌਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐਸਈ) ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਪ੍ਰਦੀਪ ਅਗਰਵਾਲ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਤਿੰਨ ਮੈਂਬਰੀ ਕਮੇਟੀ ਦੀ ਅਗਵਾਈ ਸਵੀਪ ਕੋਆਰਡੀਨੇਟਰ ਡਾ. ਨਵਨੀਤ ਵਾਲੀਆ ਕਰ ਰਹੇ ਹਨ ਜਦਕਿ ਸੁਪਰਡੈਂਟ ਰਾਕੇਸ਼ ਖੰਨਾ ਅਤੇ ਡਾਟਾ ਆਧਾਰਤ ਪ੍ਰਬੰਧਕ ਚਰਨਜੀਤ ਸਿੰਘ ਇਸ ਦੇ ਮੈਂਬਰ ਹਨ। ਵਧੀਕ ਸੀਈਓ ਅਮਨਦੀਪ ਕੌਰ, ਜੋ ਸੂਬੇ ਦੇ ਇਲੈਕਟ੍ਰੋਲ ਰੋਲ ਨੋਡਲ ਅਫ਼ਸਰ ਵੀ ਹਨ, ਕਮੇਟੀ ਦੀ ਨਿਗਰਾਨੀ ਕਰਨਗੇ।

ਕਈ ਵਿਭਾਗ ਇਸ ਮੁਹਿੰਮ ਦੇ ਸਰਗਰਮ ਭਾਗੀਦਾਰ (Preparation of Punjab assembly elections)

ਸੀਈਓ ਡਾ. ਰਾਜੂ ਨੇ ਕਿਹਾ ਕਿ ਸਿੱਖਿਆ, ਸਿਹਤ, ਤਕਨੀਕੀ ਸਿੱਖਿਆ, ਮੈਡੀਕਲ ਸਿੱਖਿਆ, ਹੁਨਰ ਵਿਕਾਸ, ਕਿਰਤ ਵਿਭਾਗ, ਨਰਸਿੰਗ, ਮੈਡੀਕਲ ਯੂਨੀਵਰਸਿਟੀਆਂ ਅਤੇ ਸਮਾਜ ਭਲਾਈ ਵਿਭਾਗ ਕੋਲ ਨੌਜਵਾਨ ਵੋਟਰਾਂ ਦਾ ਸਾਰਾ ਡਾਟਾ ਉਪਲਬਧ ਹੈ, ਇਸ ਲਈ ਇਹ ਵਿਭਾਗ ਇਸ ਮੁਹਿੰਮ ਦੇ ਸਰਗਰਮ ਭਾਗੀਦਾਰ ਹਨ।
SHARE