President Of The Truck Union?ਕਿਸ ਦੇ ਸਿਰ ਸਜ਼ੇਗਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਤਾਜ਼

0
420
President Of The Truck Union

President Of The Truck Union?
ਪਾਰਟੀ ਵਰਕਰਾਂ ਵਲੋਂ ਖੇਤਰੀ ਜ਼ਿੰਮੇਵਾਰੀ ਵਿੱਚ ਅਧਿਕਾਰ ਸੌਂਪਣ ਦੀ ਅਪੀਲ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਸਥਾਨਕ ਪੱਧਰ ‘ਤੇ ਇਨ੍ਹੀਂ ਦਿਨੀਂ ਆਮ ਆਦਮੀ ਪਾਰਟੀ ‘ਚ ਕੋਲਡ ਵਾਰ ਦਾ ਮਾਹੌਲ ਬਣਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਾਰਟੀ ਵਰਕਰਾਂ ਦੀਆਂ ਨਜ਼ਰਾਂ ਅਹੁਦੇ ਤੇ ਜ਼ਿੰਮੇਵਾਰੀ ਸੌਂਪੇ ਜਾਣ ਵੱਲ ਲੱਗੀਆਂ ਹੋਈਆਂ ਹਨ।

President Of The Truck Union?

 

ਪਰ ਕੋਈ ਵੀ ਵਰਕਰ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ। ਸੱਤਾਧਾਰੀ ਪਾਰਟੀ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅਜੇ ਤੱਕ ਅਹੁਦਿਆਂ ਦੀ ਵੰਡ ਦਾ ਬਾਕਸ ਨਹੀਂ ਖੋਲ੍ਹਿਆ ਹੈ। ਪਾਰਟੀ ਵਰਕਰ ਅਹੁਦਿਆਂ ਦੀ ਸੂਚੀ ਵਿੱਚ ਕਿਤੇ ਨਾ ਕਿਤੇ ਅਡਜਸਟ ਹੋਣਾ ਚਾਹੁੰਦੇ ਹਨ। ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਤਾਜ਼ ਕਿਸ ਦੇ ਸਿਰ ਸਜ਼ੇਗਾ ਇਹ ਵੀ ਇਹਨਾਂ ਮੁੱਦਿਆਂ ਵਿੱਚੋਂ ਇੱਕ ਹੈ।  President Of The Truck Union?

ਜੰਪਿੰਗ ਲੀਡਰ ਵੀ ਦੌੜ ਵਿੱਚ

ਸਥਾਨਕ ਪੱਧਰ ‘ਤੇ ਕਈ ਮਲਾਈਦਾਰ ਅਤੇ ਰੁਤਬੇ ਵਾਲੇ ਅਹੁਦੇ ਹਨ। ਜਿਸ ‘ਤੇ ਆਪ ਦੇ ਵਰਕਰ ਸੱਤਾਧਾਰੀ ਪਾਰਟੀ ਤੋਂ ਹੋਣ ਕਰਕੇ ਆਪਣਾ ਹੱਕ ਜਤਾ ਰਹੇ ਹਨ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਦੂਜੀਆਂ ਸਿਆਸੀ ਪਾਰਟੀਆਂ ਦੇ ਜੰਪਿੰਗ ਲੀਡਰਾਂ ਦਾ ਦੌੜ ਵਿੱਚ ਹੋਣ ਦਾ ਡਰ ਸਤਾ ਰਿਹਾ ਹੈ। ਪਾਰਟੀ ਵਰਕਰਾਂ ਨੂੰ ਲੱਗਦਾ ਹੈ ਕਿ ਅਹੁਦਾ ਸੰਭਾਲਣ ਲਈ ਜੰਪਿੰਗ ਲੀਡਰਾਂ ਦੀ ਕਿਤੇ ਮਿਲੀਭੁਗਤ ਨਾ ਹੋ ਗਈ ਹੋਵੇ। President Of The Truck Union?

ਵਿਧਾਇਕ ਦੇ ਸਾਹਮਣੇ ਮਾਮਲਾ ਉਠਾਇਆ ਜਾ ਸਕਦਾ ਹੈ 

President Of The Truck Union?

ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਤੋਂ ਬਾਅਦ ਪਾਰਟੀ ਦੇ ਵਿਧਾਇਕ ਵਰਕਰਾਂ ਦਾ ਧੰਨਵਾਦ ਕਰਨ ਲਈ ਦੌਰੇ ‘ਚ ਲੱਗੇ ਹੋਏ ਹਨ। ਸੂਤਰਾਂ ਅਨੁਸਾਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਮਾਮਲਾ ਹਲਕਾ ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਦੇ ਧਿਆਨ ਵਿੱਚ ਹੈ। ਇਸ ਦੇ ਨਾਲ ਹੀ ਨਗਰ ਕੌਂਸਲ ਦੇ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਵਰਕਰ ਵਲੋਂ ਨੂੰ ਧਿਆਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ। President Of The Truck Union?

ਟਰੱਕ ਯੂਨੀਅਨ ਪ੍ਰਧਾਨਗੀ ਲਈ ਪਵਿਤਰ ਸਿੰਘ ਧਰਮਗੜ੍ਹ ਮਜਬੂਤ ਦਾਵੇਦਾਰ

ਪਾਰਟੀ ਵਰਕਰਾਂ ਅਨੁਸਾਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਨਾਂ ਸਾਹਮਣੇ ਆ ਰਹੇ ਹਨ।ਜਿਸ ਵਿੱਚ ਪਵਿਤਰ ਸਿੰਘ ਧਰਮਗੜ੍ਹ, ਗੁੱਲੀ ਬਨੂੜ ਅਤੇ ਸਾਧੂ ਸਿੰਘ ਖਲੌਰ ਦੇ ਨਾਮ ਪ੍ਰਮੁੱਖ ਹਨ। ਪਤਾ ਲੱਗਾ ਹੈ ਕਿ ਗੁੱਲੀ ਬਨੂੜ ਕਾਂਗਰਸ ਤੋਂ ਆਏ ਹਨ ਜਦਕਿ ਸਾਧੂ ਸਿੰਘ ਖਲੌਰ ਅਕਾਲੀ ਦਲ ਦੇ ਬੁਲਾਰੇ ਹਨ। ਦੂਜੇ ਪਾਸੇ ਪਵਿਤਰ ਸਿੰਘ ਧਰਮਗੜ੍ਹ ਪਿਛਲੇ ਕਈ ਸਾਲਾਂ ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਪਵਿੱਤਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਟਰੱਕ ਯੂਨੀਅਨ ਵਿੱਚ ਵਿਧਾਇਕ ਨੀਨਾ ਮਿੱਤਲ ਨਾਲ ਮੀਟਿੰਗ ਰੱਖ ਰਖਵਾਈ ਸੀ। ਤੇ ਟਰੱਕ ਅਪਰੇਟਰਾਂ ਦਾ ਸਮਰਥਨ ਹਾਸਿਲ ਕੀਤਾ ਸੀ। ਪਵਿੱਤਰਾ ਨੇ ਕਿਹਾ ਕਿ ਉਹ ਇੱਕ ਸੋਚ ਕੇ ਰਾਜਨੀਤੀ ਵਿੱਚ ਆਏ ਹਨ। ਟਰੱਕ ਯੂਨੀਅਨ ਦੇ ਮਾਹੌਲ ਨੂੰ ਨਵੀਂ ਸੇਧ ਦੇਣਾ ਉਦੇਸ਼ ਹੈ। President Of The Truck Union?

Also Read :Farmers Will Not Face Any Problem In Grain Markets ਨੀਨਾ ਮਿੱਤਲ:ਮੰਡੀਆਂ’ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ

Also Read :Braham Gyani Sant Baba Gharama Wale ਬ੍ਰਹਮ ਗਿਆਨੀ ਸੰਤ ਬਾਬਾ ਘੜਾਮਾਂ ਵਾਲੇ ਭਗਤੀ ਦੇ ਪੁੰਜ

Connect With Us : Twitter Facebook

 

 

SHARE