Pride of Punjab Award
ਦਿਨੇਸ਼ ਮੌਦਗਿੱਲ, ਲੁਧਿਆਣਾ :
Pride of Punjab Award ਲੋਕ ਮੰਚ, ਪੰਜਾਬ ਵਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ, ਲੁਧਿਆਣਾ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਉੱਘੇ ਅਰਥ ਸ਼ਾਸਤਰੀ ਅਤੇ ਪੰਜਾਬੀਅਤ ਦੇ ਪ੍ਰਤੀਕ ਡਾ. ਸਰਦਾਰਾ ਸਿੰਘ ਜੌਹਲ ਨੂੰ ‘ਮਾਣ ਪੰਜਾਬ ਦਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜਿਸ ਵਿਚ ਇਕ ਲੱਖ ਰੁਪਏ, ਸਨਮਾਨ ਚਿੰਨ੍ਹ, ਦੁਸ਼ਾਲਾ ਪ੍ਰਦਾਨ ਕੀਤੇ ਗਏ। ਇਸ ਸਮਾਗਮ ਦੀ ਪ੍ਰਧਾਨਗੀ Padamshri ਡਾ.ਸੁਰਜੀਤ ਪਾਤਰ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ.ਗੁਰਭਜਨ ਗਿੱਲ, ਦਰਸ਼ਨ ਬੁੱਟਰ, ਡਾ.ਯੋਗਰਾਜ, ਅਤੇ ਡਾ.ਤੇਜਵੰਤ ਮਾਨ ਸ਼ਾਮਲ ਹੋਏ।
ਕੁਦਰਤ ਦਾ ਮੇਰੀ ਸ਼ਖ਼ਸੀਅਤ ਸੰਵਾਰਨ ਵਿਚ ਬੁਹਤ ਯੋਗਦਾਨ Pride of Punjab Award
ਡਾ.ਸਰਦਾਰਾ ਸਿੰਘ ਜੌਹਲ ਨੇ ਸਨਮਾਨ ਪ੍ਰਾਪਤੀ ਤੋਂ ਬਾਅਦ ਬੋਲਦੇ ਹੋਏ ਕਿਹਾ ਕਿ ਜੇ ਆਪਣੇ ਮਾਣ ਕਰਨ ਤਾਂ ਆਪਣਿਆਂ ਨੂੰ ਚੁੰਮ ਲੈਣ ਨੂੰ ਜੀ ਕਰਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦਾ ਮੇਰੀ ਸ਼ਖ਼ਸੀਅਤ ਸੰਵਾਰਨ ਵਿਚ ਬੁਹਤ ਯੋਗਦਾਨ ਰਿਹਾ ਹੈ ਅਤੇ ਬੰਦੇ ਨੂੰ ਦੂਜੇ ਦੀ ਖੁਸ਼ੀ ਵਿਚ ਖ਼ੁਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਧਰਤੀ ਹੇਠਲੇ ਪਾਣੀ ਦੇ ਖ਼ਤਮ ਹੋਣ ਬਾਰੇ ਬਹੁਤ ਚਿੰਤਤ ਹਨ । ਪਰ ਪੰਜਾਬ ਸਰਕਾਰ ਨੇ ਮੇਰੀ ਇਸ ਬਾਬਤ ਕਦੇ ਨਹੀਂ ਸੁਣੀ। ਪੰਜਾਬ ਦੀ ਛੋਟੀ ਸੋਚ ਨੇ ਇਹ ਮੌਕਾ ਗੁਵਾ ਲਿਆ ਜਿਸ ਦਾ ਪਤਾ ਉਨ੍ਹਾਂ ਨੂੰ ਅਗਲੇ ਪੰਦਰਾਂ ਸਾਲ ਵਿਚ ਲੱਗ ਜਾਵੇਗਾ। ਪੰਜਾਬੀ ਸਾਹਿਤ ਅਕਾਡਮੀ ਨਾਲ ਲਗਾਉ ਕਾਰਨ ਉਨ੍ਹਾਂ ਨੇ ਆਪਣੀ ਪੁਰਸ ਕ੍ਰਿਤ 1 ਲੱਖ ਰੁਪਏ ਦੀ ਰਾਸ਼ੀ ਅਕਾਡਮੀ ਵਿਚ ਕੈਮਰੇ ਲਾਉਣ ਲਈ ਦੇਣ ਦਾ ਐਲਾਨ ਕੀਤਾ।
ਵਿਚਾਰਾਂ ਦੀ ਬੇਬਾਕੀ ਡਾ.ਜੌਹਲ ਦੀ ਸ਼ਖ਼ਸੀਅਤ ਦਾ ਹਿੱਸਾ Pride of Punjab Award
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਸੁਰਜੀਤ ਪਾਤਰ ਹੋਰਾਂ ਕਿਹਾ ਕਿ ਅਸੀਂ ਗੌਰਵਸ਼ਾਲੀ ਮਹਿਸੂਸ ਕਰਦੇ ਹਾਂ ਕਿ ਅਸੀਂ ਡਾ.ਸਰਦਾਰਾ ਸਿੰਘ ਜੌਹਲ ਵਰਗੀ ਸਿਆਣੀ ਅਤੇ ਅਜ਼ੀਮ ਸ਼ਖ਼ਸੀਅਤ ਦੀ ਅੱਜ ਸੰਗਤ ਮਾਣ ਰਹੇ ਹਾਂ। ਸਾਡੇ ਲਈ ਜੌਹਲ ਸਾਹਿਬ ਦੇ ਵਿਚਾਰ ਸੁਣਨੇ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੌਹਲ ਸਾਹਿਬ ਹਮੇਸ਼ਾਂ ਹੀ ਪੰਜਾਬ ਦੇ ਮਸਲਿਆਂ ਵਿਚ ਸ਼ਾਮਲ ਰਹਿੰਦੇ ਹਨ। ਵਿਚਾਰਾਂ ਦੀ ਬੇਬਾਕੀ ਡਾ.ਜੌਹਲ ਦੀ ਸ਼ਖ਼ਸੀਅਤ ਦਾ ਹਿੱਸਾ ਹੈ, ਉਹ ਸੋਚਦੇ ਪ੍ਰੋਫੈਸਰ ਵਾਂਗ ਹਨ ਪਰ ਬੋਲ ਦੇ ਆਮ ਬੰਦੇ ਵਾਂਗ। ਉਨ੍ਹਾਂ ਕਿਹਾ ਕਿ ਡਾ.ਜੌਹਲ ਪੰਜਾਬ ਦੀ ਧਰਤੀ ‘ਚੋਂ ਉੱਗਿਆ ਬ੍ਰਿਖ ਹੈ।
ਵਿਸ਼ੇਸ਼ ਮਹਿਮਾਨਾਂ ਵਿਚੋਂ ਡਾ.ਜੌਹਲ ਬਾਰੇ ਵਿਚਾਰ ਪ੍ਰਗਟ ਕਰਦੇ ਹੋਏ ਪ੍ਰੋ. ਗੁਰਭਜਨ ਗਿੱਲ ਨੇ ਬੋਲਦਿਆਂ ਕਿਹਾ ਕਿ ਡਾ. ਜੌਹਲ ਸੌਲਾਂ ਕਲਾ ਸੰਪੂਰਨ ਸ਼ਖ਼ਸੀਅਤ ਹਨ ਉਨ੍ਹਾਂ ਦਾ ਸਨਮਾਨ ਪੰਜਾਬੀਅਤ ਦਾ ਸਨਮਾਨ ਹੈ। ਸਿਆਣਪ ਅਤੇ ਅਜ਼ਮਤ ਨੂੰ ਸਾਂਭਣਾ ਅੱਜ ਦੀ ਲੋੜ ਹੈ ਜਿਸ ਦਾ ਪ੍ਰਤੀਕ ਡਾ.ਜੌਹਲ ਹਨ। ਉਨ੍ਹਾਂ ਕਿਹਾ ਡਾ.ਸਰਦਾਰਾ ਸਿੰਘ ਜੌਹਲ ਅਜਿਹੀ ਸ਼ਖ਼ਸੀਅਤ ਹੈ ਜਿਹਦੇ ਕੋਲ ਬੈਠਿਆਂ ਨੀਵਾਂ ਹੋਣ ਦਾ ਅਹਿਸਾਸ ਨਹੀਂ ਹੁੰਦਾ।