ਪੰਜਾਬ ਦੀ ਫਾਇਰ ਸਰਵਿਸ ਅਪਗ੍ਰੇਡ ਅੱਗ ਬੁਝਾਊ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

0
180
Procurement of Multipurpose Fire Tender, Mini Fire Tender, Quick Response Vehicle, Hydraulic Combitools, Six Layer Fire Entry Suit and Fire Proximity Suit

  • ਨਵੇਂ ਸਥਾਪਤ ਫਾਇਰ ਸਟੇਸ਼ਨਾਂ ਲਈ 16 ਕਰੋੜ ਰੁਪਏ ਤੋਂ ਵੱਧ ਦਾ ਸਾਜ਼ੋ ਸਾਮਾਨ ਦੀ ਖਰੀਦ ਕੀਤੀ
ਚੰਡੀਗੜ੍ਹ, PUNJAB NEWS: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਹੀ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸੇ ਉਦੇਸ਼ ਨਾਲ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਫਾਇਰ ਸਰਵਿਸ ਨੂੰ ਹੋਰ ਮਜ਼ਬੂਤ ਕਰਨ ਲਈ ਖਰੀਦ ਕੀਤੀਆਂ ਗਈਆਂ ਨਵੀਆਂ ਗੱਡੀਆਂ ਦਾ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ।

Procurement of Multipurpose Fire Tender, Mini Fire Tender, Quick Response Vehicle, Hydraulic Combitools, Six Layer Fire Entry Suit and Fire Proximity Suit
Procurement of Multipurpose Fire Tender, Mini Fire Tender, Quick Response Vehicle, Hydraulic Combitools, Six Layer Fire Entry Suit and Fire Proximity Suit

ਮਲਟੀਪਰਪਜ ਫਾਇਰ ਟੈਂਡਰ, ਮਿੰਨੀ ਫਾਇਰ ਟੈਂਡਰ,ਕੁਵਿੱਕ ਰਿਸਪਾਂਸ ਵਹੀਕਲ, ਹਾਈਡਰੋਲਿਕ ਕੋਂਬਿਟੂਲਜ, ਛੇ ਲੇਅਰ ਫਾਇਰ ਐਂਟਰੀ ਸੂਟ ਅਤੇ ਫਾਇਰ ਪ੍ਰੋਕਸੀਮਟੀ ਸੂਟ ਦੀ ਖਰੀਦ

ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਨਿੱਝਰ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਫਾਇਰ ਸਰਵਿਸ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਸਥਾਪਤ ਕੀਤੇ ਗਏ ਫਾਇਰ ਸਟੇਸ਼ਨਾਂ ਨੂੰ ਨਵੀਆਂ ਗੱਡੀਆਂ ਅਤੇ ਫਾਇਰ ਦਾ ਹੋਰ ਸਾਜ਼ੋ ਸਾਮਾਨ ਖਰੀਦ ਕੀਤਾ ਗਿਆ ਹੈ।

Procurement of Multipurpose Fire Tender, Mini Fire Tender, Quick Response Vehicle, Hydraulic Combitools, Six Layer Fire Entry Suit and Fire Proximity Suit
Procurement of Multipurpose Fire Tender, Mini Fire Tender, Quick Response Vehicle, Hydraulic Combitools, Six Layer Fire Entry Suit and Fire Proximity Suit

ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਵੇਂ ਸਥਾਪਤ ਫਾਇਰ ਸਟੇਸ਼ਨਾਂ ਲਈ 16 ਕਰੋੜ ਰੁਪਏ ਤੋਂ ਵੱਧ ਦਾ ਸਾਜ਼ੋ ਸਾਮਾਨ ਦੀ ਖਰੀਦ ਕੀਤੀ ਗਈ ਹੈ। ਖਰੀਦ ਕੀਤੇ ਗਏ ਸਮਾਨ ਵਿੱਚ ਮਲਟੀਪਰਪਜ ਫਾਇਰ ਟੈਂਡਰ, ਮਿੰਨੀ ਫਾਇਰ ਟੈਂਡਰ,ਕੁਵਿੱਕ ਰਿਸਪਾਂਸ ਵਹੀਕਲ, ਹਾਈਡਰੋਲਿਕ ਕੋਂਬਿਟੂਲਜ,ਛੇ ਲੇਅਰ ਫਾਇਰ ਐਂਟਰੀ ਸੂਟ ਅਤੇ ਫਾਇਰ ਪ੍ਰੋਕਸੀਮਟੀ ਸੂਟ ਦੀ ਖਰੀਦ ਕੀਤੀ ਗਈ ਹੈ।

Procurement of Multipurpose Fire Tender, Mini Fire Tender, Quick Response Vehicle, Hydraulic Combitools, Six Layer Fire Entry Suit and Fire Proximity Suit
Procurement of Multipurpose Fire Tender, Mini Fire Tender, Quick Response Vehicle, Hydraulic Combitools, Six Layer Fire Entry Suit and Fire Proximity Suit

ਡਾ. ਨਿੱਝਰ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਅਧੀਨ ਆਉਂਦੇ ਹਰੇਕ ਖੇਤਰ ਵਿਚ ਅੱਗ ਬੁਝਾਊ ਦਸਤਿਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਕਾਰਜਸ਼ੀਲ ਹੈ।

ਇਹ ਵੀ ਪੜ੍ਹੋ: ਅਚਿੰਤਾ ਸ਼ਿਉਲੀ ਨੇ ਵੇਟਲਿਫਟਿੰਗ ‘ਚ ਸੋਨ ਤਮਗਾ ਜਿੱਤ, ਰਾਸ਼ਟਰਮੰਡਲ ਖੇਡਾਂ ‘ਚ ਬਣਾਇਆ ਨਵਾਂ ਰਿਕਾਰਡ

ਇਹ ਵੀ ਪੜ੍ਹੋ: ਹਰਜਿੰਦਰ ਕੌਰ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ

ਸਾਡੇ ਨਾਲ ਜੁੜੋ :  Twitter Facebook youtube

SHARE